Sri Guru Granth Sahib

ਅੰਗ ੮੦੬

ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥
ਸਾਧਸੰਗਿ ਨਾਨਕਿ ਰੰਗੁ ਮਾਣਿਆ ॥ ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥
ਬਿਲਾਵਲੁ ਮਹਲਾ ੫ ॥
ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥
ਹਰਿ ਹਰਿ ਨਾਮੁ ਜਪਤ ਨਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਥੀਵੇ ॥੧॥
ਰਾਮ ਨਾਮੁ ਹੋਆ ਰਖਵਾਰਾ ॥ ਝਖ ਮਾਰਉ ਸਾਕਤੁ ਵੇਚਾਰਾ ॥੨॥
ਨਿੰਦਾ ਕਰਿ ਕਰਿ ਪਚਹਿ ਘਨੇਰੇ ॥ ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥
ਕਹੁ ਨਾਨਕ ਜਪਹਿ ਜਨ ਨਾਮ ॥ ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥
ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥ ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥
ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥ ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥ ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥
ਬਿਲਾਵਲੁ ਮਹਲਾ ੫ ॥
ਚਰਨ ਕਮਲ ਪ੍ਰਭ ਹਿਰਦੈ ਧਿਆਏ ॥ ਰੋਗ ਗਏ ਸਗਲੇ ਸੁਖ ਪਾਏ ॥੧॥
ਗੁਰਿ ਦੁਖੁ ਕਾਟਿਆ ਦੀਨੋ ਦਾਨੁ ॥ ਸਫਲ ਜਨਮੁ ਜੀਵਨ ਪਰਵਾਨੁ ॥੧॥ ਰਹਾਉ ॥
ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ ॥ ਕਹੁ ਨਾਨਕ ਜਪਿ ਜੀਵੇ ਗਿਆਨੀ ॥੨॥੨॥੨੦॥
ਬਿਲਾਵਲੁ ਮਹਲਾ ੫ ॥
ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥ ਸੁਖ ਉਪਜੇ ਬਾਜੇ ਅਨਹਦ ਤੂਰੇ ॥੧॥ ਰਹਾਉ ॥
ਤਾਪ ਪਾਪ ਸੰਤਾਪ ਬਿਨਾਸੇ ॥ ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥੧॥
ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥ ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥੨॥੩॥੨੧॥
ਬਿਲਾਵਲੁ ਮਹਲਾ ੫ ॥
ਮਮਤਾ ਮੋਹ ਧ੍ਰੋਹ ਮਦਿ ਮਾਤਾ ਬੰਧਨਿ ਬਾਧਿਆ ਅਤਿ ਬਿਕਰਾਲ ॥ ਦਿਨੁ ਦਿਨੁ ਛਿਜਤ ਬਿਕਾਰ ਕਰਤ ਅਉਧ ਫਾਹੀ ਫਾਥਾ ਜਮ ਕੈ ਜਾਲ ॥੧॥
ਤੇਰੀ ਸਰਣਿ ਪ੍ਰਭ ਦੀਨ ਦਇਆਲਾ ॥ ਮਹਾ ਬਿਖਮ ਸਾਗਰੁ ਅਤਿ ਭਾਰੀ ਉਧਰਹੁ ਸਾਧੂ ਸੰਗਿ ਰਵਾਲਾ ॥੧॥ ਰਹਾਉ ॥
ਪ੍ਰਭ ਸੁਖਦਾਤੇ ਸਮਰਥ ਸੁਆਮੀ ਜੀਉ ਪਿੰਡੁ ਸਭੁ ਤੁਮਰਾ ਮਾਲ ॥ ਭ੍ਰਮ ਕੇ ਬੰਧਨ ਕਾਟਹੁ ਪਰਮੇਸਰ ਨਾਨਕ ਕੇ ਪ੍ਰਭ ਸਦਾ ਕ੍ਰਿਪਾਲ ॥੨॥੪॥੨੨॥
ਬਿਲਾਵਲੁ ਮਹਲਾ ੫ ॥
ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮ੍ਹ੍ਹਾਰਿਆ ॥ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥੧॥
ਕਾਰਜੁ ਸਤਿਗੁਰਿ ਆਪਿ ਸਵਾਰਿਆ ॥

Ang 806

pooree bhiee simar simar bidhaataa ||3||
saadhasa(n)g naanak ra(n)g maaniaa ||
ghar aaiaa poorai gur aaniaa ||4||12||17||
bilaaval mahalaa panjavaa ||
srab nidhaan pooran gurdhev ||1|| rahaau ||
har har naam japat nar jeeve ||
mar khuaar saakat nar theeve ||1||
raam naam hoaa rakhavaaraa ||
jhakh maarau saakat vechaaraa ||2||
ni(n)dhaa kar kar pacheh ghanere ||
mritak faas galai sir paire ||3||
kahu naanak japeh jan naam ||
taa ke nikaT na aavai jaam ||4||13||18||
raag bilaaval mahalaa panjavaa ghar chauthhaa dhupadhe
ikOankaar satigur prasaadh ||
kavan sa(n)jog milau prabh apane ||
pal pal nimakh sadhaa har japane ||1||
charan kamal prabh ke nit dhiaavau ||
kavan su mat jit preetam paavau ||1|| rahaau ||
aaisee kirapaa karahu prabh mere ||
har naanak bisar na kaahoo bere ||2||1||19||
bilaaval mahalaa panjavaa ||
charan kamal prabh hiradhai dhiaae ||
rog ge sagale sukh paae ||1||
gur dhukh kaaTiaa dheeno dhaan ||
safal janam jeevan paravaan ||1|| rahaau ||
akath kathaa a(n)mirat prabh baanee ||
kahu naanak jap jeeve giaanee ||2||2||20||
bilaaval mahalaa panjavaa ||
saa(n)t paiee gur satigur poore ||
sukh upaje baaje anahadh toore ||1|| rahaau ||
taap paap sa(n)taap binaase ||
har simarat kilavikh sabh naase ||1||
anadh karahu mil su(n)dhar naaree ||
gur naanak meree paij savaaree ||2||3||21||
bilaaval mahalaa panjavaa ||
mamataa moh dhroh madh maataa ba(n)dhan baadhiaa at bikaraal ||
dhin dhin chhijat bikaar karat aaudh faahee faathaa jam kai jaal ||1||
teree saran prabh dheen dhiaalaa ||
mahaa bikham saagar at bhaaree udharahu saadhoo sa(n)g ravaalaa ||1|| rahaau ||
prabh sukhadhaate samarath suaamee jeeau pi(n)dd sabh tumaraa maal ||
bhram ke ba(n)dhan kaaTahu paramesar naanak ke prabh sadhaa kirapaal ||2||4||22||
bilaaval mahalaa panjavaa ||
sagal ana(n)dh keeaa paramesar apanaa biradh sam(h)aariaa ||
saadh janaa hoe kirapaalaa bigase sabh paravaariaa ||1||
kaaraj satigur aap savaariaa ||