Sri Guru Granth Sahib

ਅੰਗ ੮੦੪

ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥ ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥੨॥
ਦੁਖ ਸੁਖ ਕਰਤ ਜਨਮਿ ਫੁਨਿ ਮੂਆ ॥ ਚਰਨ ਕਮਲ ਗੁਰਿ ਆਸ੍ਰਮੁ ਦੀਆ ॥੩॥
ਅਗਨਿ ਸਾਗਰ ਬੂਡਤ ਸੰਸਾਰਾ ॥ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥੪॥੩॥੮॥
ਬਿਲਾਵਲੁ ਮਹਲਾ ੫ ॥
ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥ ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥
ਕਰਿ ਆਸਾ ਆਇਓ ਪ੍ਰਭ ਮਾਗਨਿ ॥ ਤੁਮ੍ਹ੍ਹ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥
ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥ ਸਾਧਸੰਗਿ ਇਸੁ ਮਨਹਿ ਉਧਾਰਉ ॥੨॥
ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥ ਤਾ ਮਿਲੀਐ ਜਾ ਲਏ ਮਿਲਾਈ ॥੩॥
ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥ ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥
ਬਿਲਾਵਲੁ ਮਹਲਾ ੫ ॥
ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥
ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥
ਤਿਖਾ ਭੂਖ ਬਹੁ ਤਪਤਿ ਵਿਆਪਿਆ ॥ ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥
ਕੋਟਿ ਜਤਨ ਸੰਤੋਖੁ ਨ ਪਾਇਆ ॥ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥
ਦੇਹੁ ਭਗਤਿ ਪ੍ਰਭ ਅੰਤਰਜਾਮੀ ॥ ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥
ਬਿਲਾਵਲੁ ਮਹਲਾ ੫ ॥
ਗੁਰੁ ਪੂਰਾ ਵਡਭਾਗੀ ਪਾਈਐ ॥ ਮਿਲਿ ਸਾਧੂ ਹਰਿ ਨਾਮੁ ਧਿਆਈਐ ॥੧॥
ਪਾਰਬ੍ਰਹਮ ਪ੍ਰਭ ਤੇਰੀ ਸਰਨਾ ॥ ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥੧॥ ਰਹਾਉ ॥
ਅਵਰਿ ਕਰਮ ਸਭਿ ਲੋਕਾਚਾਰ ॥ ਮਿਲਿ ਸਾਧੂ ਸੰਗਿ ਹੋਇ ਉਧਾਰ ॥੨॥
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥ ਜਪੀਐ ਨਾਮੁ ਜਿਤੁ ਪਾਰਿ ਉਤਾਰੇ ॥੩॥
ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥ ਸਾਧੂ ਧੂਰਿ ਮਿਲੈ ਨਿਸਤਰੀਐ ॥੪॥੬॥੧੧॥
ਬਿਲਾਵਲੁ ਮਹਲਾ ੫ ॥
ਗੁਰ ਕਾ ਸਬਦੁ ਰਿਦੇ ਮਹਿ ਚੀਨਾ ॥ ਸਗਲ ਮਨੋਰਥ ਪੂਰਨ ਆਸੀਨਾ ॥੧॥
ਸੰਤ ਜਨਾ ਕਾ ਮੁਖੁ ਊਜਲੁ ਕੀਨਾ ॥ ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥੧॥ ਰਹਾਉ ॥
ਅੰਧ ਕੂਪ ਤੇ ਕਰੁ ਗਹਿ ਲੀਨਾ ॥ ਜੈ ਜੈ ਕਾਰੁ ਜਗਤਿ ਪ੍ਰਗਟੀਨਾ ॥੨॥
ਨੀਚਾ ਤੇ ਊਚ ਊਨ ਪੂਰੀਨਾ ॥ ਅੰਮ੍ਰਿਤ ਨਾਮੁ ਮਹਾ ਰਸੁ ਲੀਨਾ ॥੩॥
ਮਨ ਤਨ ਨਿਰਮਲ ਪਾਪ ਜਲਿ ਖੀਨਾ ॥ ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ॥੪॥੭॥੧੨॥
ਬਿਲਾਵਲੁ ਮਹਲਾ ੫ ॥
ਸਗਲ ਮਨੋਰਥ ਪਾਈਅਹਿ ਮੀਤਾ ॥

Ang 804

kaam karodh lobh moh man leenaa ||
ba(n)dhan kaaT mukat gur keenaa ||2||
dhukh sukh karat janam fun mooaa ||
charan kamal gur aasram dheeaa ||3||
agan saagar booddat sa(n)saaraa ||
naanak baeh pakar satigur nisataaraa ||4||3||8||
bilaaval mahalaa panjavaa ||
tan man dhan arapau sabh apanaa ||
kavan su mat jit har har japanaa ||1||
kar aasaa aaio prabh maagan ||
tum(h) pekhat sobhaa merai aagan ||1|| rahaau ||
anik jugat kar bahut beechaarau ||
saadhasa(n)g is maneh udhaarau ||2||
mat budh surat naahee chaturaiee ||
taa mileeaai jaa le milaiee ||3||
nain sa(n)tokhe prabh dharasan paiaa ||
kahu naanak safal so aaiaa ||4||4||9||
bilaaval mahalaa panjavaa ||
maat pitaa sut saath na maiaa ||
saadhasa(n)g sabh dhookh miTaiaa ||1||
rav rahiaa prabh sabh meh aape ||
har jap rasanaa dhukh na viaape ||1|| rahaau ||
tikhaa bhookh bahu tapat viaapiaa ||
seetal bhe har har jas jaapiaa ||2||
koT jatan sa(n)tokh na paiaa ||
man tirapataanaa har gun gaiaa ||3||
dheh bhagat prabh a(n)tarajaamee ||
naanak kee bena(n)tee suaamee ||4||5||10||
bilaaval mahalaa panjavaa ||
gur pooraa vaddabhaagee paieeaai ||
mil saadhoo har naam dhiaaieeaai ||1||
paarabraham prabh teree saranaa ||
kilabikh kaaTai bhaj gur ke charanaa ||1|| rahaau ||
avar karam sabh lokaachaar ||
mil saadhoo sa(n)g hoi udhaar ||2||
si(n)mirat saasat bedh beechaare ||
japeeaai naam jit paar utaare ||3||
jan naanak kau prabh kirapaa kareeaai ||
saadhoo dhoor milai nisatareeaai ||4||6||11||
bilaaval mahalaa panjavaa ||
gur kaa sabadh ridhe meh cheenaa ||
sagal manorath pooran aaseenaa ||1||
sa(n)t janaa kaa mukh uoojal keenaa ||
kar kirapaa apunaa naam dheenaa ||1|| rahaau ||
a(n)dh koop te kar geh leenaa ||
jai jai kaar jagat pragaTeenaa ||2||
neechaa te uooch uoon pooreenaa ||
a(n)mirat naam mahaa ras leenaa ||3||
man tan niramal paap jal kheenaa ||
kahu naanak prabh bhe praseenaa ||4||7||12||
bilaaval mahalaa panjavaa ||
sagal manorath paie’eeh meetaa ||