Sri Guru Granth Sahib

ਅੰਗ ੮੦੩

ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥
ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥ ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥ ਰਸਿ ਭੋਗਣ ਅਤਿ ਰੂਪ ਰਸ ਮਾਤੇ ਇਨ ਸੰਗਿ ਸੂਖੁ ਨ ਪਾਇਆ ॥ ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮੁ ਧਿਆਇਆ ॥੨॥
ਜਾਇ ਬਸਹੁ ਵਡਭਾਗਣੀ ਸਖੀਏ ਸੰਤਾ ਸੰਗਿ ਸਮਾਈਐ ॥ ਤਹ ਦੂਖ ਨ ਭੂਖ ਨ ਰੋਗੁ ਬਿਆਪੈ ਚਰਨ ਕਮਲ ਲਿਵ ਲਾਈਐ ॥ ਤਹ ਜਨਮ ਨ ਮਰਣੁ ਨ ਆਵਣ ਜਾਣਾ ਨਿਹਚਲੁ ਸਰਣੀ ਪਾਈਐ ॥ ਪ੍ਰੇਮ ਬਿਛੋਹੁ ਨ ਮੋਹੁ ਬਿਆਪੈ ਨਾਨਕ ਹਰਿ ਏਕੁ ਧਿਆਈਐ ॥੩॥
ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ ਰਤੜੇ ਸਹਜਿ ਸੁਭਾਏ ॥ ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ ਅਨਦ ਮੰਗਲ ਗੁਣ ਗਾਏ ॥ ਸਖੀ ਸਹੇਲੀ ਰਾਮ ਰੰਗਿ ਰਾਤੀ ਮਨ ਤਨ ਇਛ ਪੁਜਾਏ ॥ ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਨ ਜਾਏ ॥੪॥੨॥੫॥
ਰਾਗੁ ਬਿਲਾਵਲੁ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਏਕ ਰੂਪ ਸਗਲੋ ਪਾਸਾਰਾ ॥ ਆਪੇ ਬਨਜੁ ਆਪਿ ਬਿਉਹਾਰਾ ॥੧॥
ਐਸੋ ਗਿਆਨੁ ਬਿਰਲੋ ਈ ਪਾਏ ॥ ਜਤ ਜਤ ਜਾਈਐ ਤਤ ਦ੍ਰਿਸਟਾਏ ॥੧॥ ਰਹਾਉ ॥
ਅਨਿਕ ਰੰਗ ਨਿਰਗੁਨ ਇਕ ਰੰਗਾ ॥ ਆਪੇ ਜਲੁ ਆਪ ਹੀ ਤਰੰਗਾ ॥੨॥
ਆਪ ਹੀ ਮੰਦਰੁ ਆਪਹਿ ਸੇਵਾ ॥ ਆਪ ਹੀ ਪੂਜਾਰੀ ਆਪ ਹੀ ਦੇਵਾ ॥੩॥
ਆਪਹਿ ਜੋਗ ਆਪ ਹੀ ਜੁਗਤਾ ॥ ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥
ਬਿਲਾਵਲੁ ਮਹਲਾ ੫ ॥
ਆਪਿ ਉਪਾਵਨ ਆਪਿ ਸਧਰਨਾ ॥ ਆਪਿ ਕਰਾਵਨ ਦੋਸੁ ਨ ਲੈਨਾ ॥੧॥
ਆਪਨ ਬਚਨੁ ਆਪ ਹੀ ਕਰਨਾ ॥ ਆਪਨ ਬਿਭਉ ਆਪ ਹੀ ਜਰਨਾ ॥੧॥ ਰਹਾਉ ॥
ਆਪ ਹੀ ਮਸਟਿ ਆਪ ਹੀ ਬੁਲਨਾ ॥ ਆਪ ਹੀ ਅਛਲੁ ਨ ਜਾਈ ਛਲਨਾ ॥੨॥
ਆਪ ਹੀ ਗੁਪਤ ਆਪਿ ਪਰਗਟਨਾ ॥ ਆਪ ਹੀ ਘਟਿ ਘਟਿ ਆਪਿ ਅਲਿਪਨਾ ॥੩॥
ਆਪੇ ਅਵਿਗਤੁ ਆਪ ਸੰਗਿ ਰਚਨਾ ॥ ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥੪॥੨॥੭॥
ਬਿਲਾਵਲੁ ਮਹਲਾ ੫ ॥
ਭੂਲੇ ਮਾਰਗੁ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥੧॥
ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥

Ang 803

naanak se dhar sobhaava(n)te jo prabh apunai keeo ||1||
haricha(n)dhauree chit bhram sakhe’ee mirag tirasanaa dhrum chhaiaa ||
cha(n)chal sa(n)g na chaalatee sakhe’ee a(n)t taj jaavat maiaa ||
ras bhogan at roop ras maate in sa(n)g sookh na paiaa ||
dha(n)n dha(n)n har saadh jan sakhe’ee naanak jinee naam dhiaaiaa ||2||
jai basahu vaddabhaaganee sakhe’ee sa(n)taa sa(n)g samaieeaai ||
teh dhookh na bhookh na rog biaapai charan kamal liv laieeaai ||
teh janam na maran na aavan jaanaa nihachal saranee paieeaai ||
prem bichhoh na moh biaapai naanak har ek dhiaaieeaai ||3||
dhirasaT dhaar man bedhiaa piaare rataRe sahaj subhaae ||
sej suhaavee sa(n)g mil preetam anadh ma(n)gal gun gaae ||
sakhee sahelee raam ra(n)g raatee man tan ichh pujaae ||
naanak acharaj acharaj siau miliaa kahanaa kachhoo na jaae ||4||2||5||
raag bilaaval mahalaa panjavaa ghar chauthhaa
ikOankaar satigur prasaadh ||
ek roop sagalo paasaaraa ||
aape banaj aap biauhaaraa ||1||
aaiso giaan biralo iee paae ||
jat jat jaieeaai tat dhirasaTaae ||1|| rahaau ||
anik ra(n)g niragun ik ra(n)gaa ||
aape jal aap hee tara(n)gaa ||2||
aap hee ma(n)dhar aapeh sevaa ||
aap hee poojaaree aap hee dhevaa ||3||
aapeh jog aap hee jugataa ||
naanak ke prabh sadh hee mukataa ||4||1||6||
bilaaval mahalaa panjavaa ||
aap upaavan aap sadharanaa ||
aap karaavan dhos na lainaa ||1||
aapan bachan aap hee karanaa ||
aapan bibhau aap hee jaranaa ||1|| rahaau ||
aap hee masaT aap hee bulanaa ||
aap hee achhal na jaiee chhalanaa ||2||
aap hee gupat aap paragaTanaa ||
aap hee ghaT ghaT aap alipanaa ||3||
aape avigat aap sa(n)g rachanaa ||
kahu naanak prabh ke sabh jachanaa ||4||2||7||
bilaaval mahalaa panjavaa ||
bhoole maarag jineh bataiaa ||
aaisaa gur vaddabhaagee paiaa ||1||
simar manaa raam naam chitaare ||
bas rahe hiradhai gur charan piaare ||1|| rahaau ||