Sri Guru Granth Sahib

ਅੰਗ ੮੦੫

ਚਰਨ ਕਮਲ ਸਿਉ ਲਾਈਐ ਚੀਤਾ ॥੧॥
ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ॥ ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥
ਸਫਲ ਜਨਮੁ ਹੋਵਤ ਵਡਭਾਗੀ ॥ ਸਾਧਸੰਗਿ ਰਾਮਹਿ ਲਿਵ ਲਾਗੀ ॥੨॥
ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥ ਇਕ ਨਿਮਖ ਨ ਵਿਸਰਹੁ ਪਰਮਾਨੰਦਾ ॥੩॥
ਹਰਿ ਦਰਸਨ ਕੀ ਮਨਿ ਪਿਆਸ ਘਨੇਰੀ ॥ ਭਨਤਿ ਨਾਨਕ ਸਰਣਿ ਪ੍ਰਭ ਤੇਰੀ ॥੪॥੮॥੧੩॥
ਬਿਲਾਵਲੁ ਮਹਲਾ ੫ ॥
ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥ ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥
ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥ ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥
ਭਗਤਿ ਵਛਲ ਭੈ ਕਾਟਨਹਾਰੇ ॥ ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥
ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥ ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥
ਸਾਧਸੰਗਿ ਪ੍ਰਗਟੇ ਨਾਰਾਇਣ ॥ ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥
ਬਿਲਾਵਲੁ ਮਹਲਾ ੫ ॥
ਕਵਨੁ ਜਾਨੈ ਪ੍ਰਭ ਤੁਮ੍ਹ੍ਹਰੀ ਸੇਵਾ ॥ ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥
ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥ ਊਚ ਮਹਲ ਸੁਆਮੀ ਪ੍ਰਭ ਮੇਰੇ ॥ ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥
ਏਕਸ ਬਿਨੁ ਨਾਹੀ ਕੋ ਦੂਜਾ ॥ ਤੁਮ੍ਹ੍ਹ ਹੀ ਜਾਨਹੁ ਅਪਨੀ ਪੂਜਾ ॥੨॥
ਆਪਹੁ ਕਛੂ ਨ ਹੋਵਤ ਭਾਈ ॥ ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥
ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥ ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥
ਬਿਲਾਵਲੁ ਮਹਲਾ ੫ ॥
ਮਾਤ ਗਰਭ ਮਹਿ ਹਾਥ ਦੇ ਰਾਖਿਆ ॥ ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥੧॥
ਭਜੁ ਗੋਬਿਦ ਸਭ ਛੋਡਿ ਜੰਜਾਲ ॥ ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥
ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥ ਕਰਨਹਾਰੁ ਇਕ ਨਿਮਖ ਨ ਜਾਪਿਆ ॥੨॥
ਮਹਾ ਮੋਹ ਅੰਧ ਕੂਪ ਪਰਿਆ ॥ ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥੩॥
ਵਡੈ ਭਾਗਿ ਪ੍ਰਭ ਕੀਰਤਨੁ ਗਾਇਆ ॥ ਸੰਤਸੰਗਿ ਨਾਨਕ ਪ੍ਰਭੁ ਪਾਇਆ ॥੪॥੧੧॥੧੬॥
ਬਿਲਾਵਲੁ ਮਹਲਾ ੫ ॥
ਮਾਤ ਪਿਤਾ ਸੁਤ ਬੰਧਪ ਭਾਈ ॥ ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥
ਸੂਖ ਸਹਜ ਆਨੰਦ ਘਣੇ ॥ ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥
ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥ ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥
ਅਰਥ ਧਰਮ ਕਾਮ ਮੋਖ ਕਾ ਦਾਤਾ ॥

Ang 805

charan kamal siau laieeaai cheetaa ||1||
hau balihaaree jo prabhoo dhiaavat ||
jalan bujhai har har gun gaavat ||1|| rahaau ||
safal janam hovat vaddabhaagee ||
saadhasa(n)g raameh liv laagee ||2||
mat pat dhan sukh sahaj ana(n)dhaa || ik nimakh na visarahu paramaana(n)dhaa ||3||
har dharasan kee man piaas ghaneree ||
bhanat naanak saran prabh teree ||4||8||13||
bilaaval mahalaa panjavaa ||
moh niragun sabh guneh bihoonaa ||
dhiaa dhaar apunaa kar leenaa ||1||
meraa man tan har gopaal suhaiaa ||
kar kirapaa prabh ghar meh aaiaa ||1|| rahaau ||
bhagat vachhal bhai kaaTanahaare ||
sa(n)saar saagar ab utare paare ||2||
patit paavan prabh biradh bedh lekhiaa ||
paarabraham so nainahu pekhiaa ||3||
saadhasa(n)g pragaTe naarain ||
naanak dhaas sabh dhookh palain ||4||9||14||
bilaaval mahalaa panjavaa ||
kavan jaanai prabh tum(h)ree sevaa ||
prabh avinaasee alakh abhevaa ||1||
gun bea(n)t prabh gahir ga(n)bheere ||
uooch mahal suaamee prabh mere ||
too apara(n)par Thaakur mere ||1|| rahaau ||
ekas bin naahee ko dhoojaa ||
tum(h) hee jaanahu apanee poojaa ||2||
aapahu kachhoo na hovat bhaiee ||
jis prabh dhevai so naam paiee ||3||
kahu naanak jo jan prabh bhaiaa ||
gun nidhaan prabh tin hee paiaa ||4||10||15||
bilaaval mahalaa panjavaa ||
maat garabh meh haath dhe raakhiaa ||
har ras chhodd bikhiaa fal chaakhiaa ||1||
bhaj gobidh sabh chhodd ja(n)jaal ||
jab jam aai sa(n)ghaarai mooRe tab tan binas jai behaal ||1|| rahaau ||
tan man dhan apanaa kar thaapiaa ||
karanahaar ik nimakh na jaapiaa ||2||
mahaa moh a(n)dh koop pariaa ||
paarabraham maiaa paTal bisariaa ||3||
vaddai bhaag prabh keeratan gaiaa ||
sa(n)tasa(n)g naanak prabh paiaa ||4||11||16||
bilaaval mahalaa panjavaa ||
maat pitaa sut ba(n)dhap bhaiee ||
naanak hoaa paarabraham sahaiee ||1||
sookh sahaj aana(n)dh ghane ||
gur pooraa pooree jaa kee baanee anik gunaa jaa ke jaeh na gane ||1|| rahaau ||
sagal sara(n)jaam kare prabh aape ||
bhe manorath so prabh jaape ||2||
arath dharam kaam mokh kaa dhaataa ||