Sri Guru Granth Sahib

ਅੰਗ ੭੯੧

ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥ ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥ ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥
ਸਲੋਕ ਮਃ ੧ ॥
ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ ਬੇਦ ਪਾਠ ਸੰਸਾਰ ਕੀ ਕਾਰ ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥
ਮਃ ੧ ॥
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ ॥੨॥
ਪਉੜੀ ॥
ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥ ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥ ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥ ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥ ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥
ਸਲੋਕ ਮਃ ੧ ॥
ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥ ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥
ਮਹਲਾ ੨ ॥
ਨਾਨਕ ਤਿਨਾ ਬਸੰਤੁ ਹੈ ਜਿਨੑ ਘਰਿ ਵਸਿਆ ਕੰਤੁ ॥ ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥
ਪਉੜੀ ॥
ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥ ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥ ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥ ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥ ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥
ਸਲੋਕ ਮਃ ੧ ॥
ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥
ਮਃ ੨ ॥
ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥
ਮਃ ੨ ॥
ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥
ਪਉੜੀ ॥
ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥ ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥ ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥ ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥ ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥
ਸਲੋਕ ਮਃ ੨ ॥
ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥

Ang 791

ghar dhar paavai mahal naam piaariaa ||
gurmukh paiaa naam hau gur kau vaariaa ||
too aap savaareh aap sirajanahaariaa ||16||
salok mahalaa pehilaa ||
dheevaa balai a(n)dheraa jai ||
bedh paaTh mat paapaa khai ||
augavai soor na jaapai cha(n)dh ||
jeh giaan pragaas agiaan miTa(n)t ||
bedh paaTh sa(n)saar kee kaar ||
paRi(h) paRi(h) pa(n)ddit kareh beechaar ||
bin boojhe sabh hoi khuaar ||
naanak gurmukh utaras paar ||1||
mahalaa pehilaa ||
sabadhai saadh na aaio naam na lago piaar ||
rasanaa fikaa bolanaa nit nit hoi khuaar ||
naanak piaai kirat kamaavanaa koi na meTanahaar ||2||
pauRee ||
j prabh saalaahe aapanaa so sobhaa paae ||
haumai vichahu dhoor kar sach ma(n)n vasaae ||
sach baanee gun ucharai sachaa sukh paae ||
mel bhiaa chiree vichhu(n)niaa gur purakh milaae ||
man mailaa iv sudh hai har naam dhiaae ||17||
salok mahalaa pehilaa ||
kaiaa koomal ful gun naanak gupas maal ||
enee fulee rau kare avar k chune’eeh ddaal ||1||
mahalaa doojaa ||
naanak tinaa basa(n)t hai jin(h) ghar vasiaa ka(n)t ||
jin ke ka(n)t dhisaapuree se ahinis fireh jala(n)t ||2||
pauRee ||
aape bakhase dhiaa kar gur satigur bachanee ||
anadhin sevee gun ravaa man sachai rachanee ||
prabh meraa bea(n)t hai a(n)t kinai na lakhanee ||
satigur charanee lagiaa har naam nit japanee ||
jo ichhai so fal paisee sabh gharai vich jachanee ||18||
salok mahalaa pehilaa ||
pahil basa(n)tai aagaman pahilaa maulio soi ||
jit mauliaai sabh mauleeaai tiseh na maulih koi ||1||
mahalaa doojaa ||
pahil basa(n)tai aagaman tis kaa karahu beechaar ||
naanak so saalaaheeaai j sabhasai dhe aadhaar ||2||
mahalaa doojaa ||
miliaai miliaa naa milai milai miliaa je hoi ||
a(n)tar aatamai jo milai miliaa kaheeaai soi ||3||
pauRee ||
har har naam salaaheeaai sach kaar kamaavai ||
dhoojee kaarai lagiaa fir jonee paavai ||
naam ratiaa naam paieeaai naame gun gaavai ||
gur kai sabadh salaaheeaai har naam samaavai ||
satigur sevaa safal hai seviaai fal paavai ||19||
salok mahalaa doojaa ||
kis hee koiee koi ma(n)n(j) nimaanee ik too ||