Sri Guru Granth Sahib

ਅੰਗ ੭੯੦

ਸਲੋਕ ਮਃ ੧ ॥
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥
ਮਃ ੧ ॥
ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥ ਨਾਨਕ ਜਿਨੑੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥
ਪਉੜੀ ॥
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥ ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥ ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥ ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥
ਸਲੋਕ ਮਃ ੧ ॥
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥ ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥ ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥ ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥ ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥
ਮਃ ੧ ॥
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥
ਮਃ ੧ ॥
ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥ ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥
ਮਃ ੧ ॥
ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥ ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥
ਪਉੜੀ ॥
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥ ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥ ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥ ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥ ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥
ਸਲੋਕ ਮਃ ੧ ॥
ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥ ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥
ਮਃ ੧ ॥
ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨੑਿ ਸਹੰਸ ॥ ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥ ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥ ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥
ਪਉੜੀ ॥
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥ ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥

Ang 790

salok mahalaa pehilaa ||
choraa jaaraa ra(n)ddeeaa kuTaneeaa dheebaan || vedheenaa kee dhosatee vedheenaa kaa khaan ||
sifatee saar na jaananee sadhaa vasai saitaan ||
gadhahu cha(n)dhan khauleeaai bhee saahoo siau paan ||
naanak kooRai katiaai kooRaa taneeaai taan ||
kooRaa kapaR kachheeaai kooRaa painan maan ||1||
mahalaa pehilaa ||
baa(n)gaa buragoo si(n)n(g)eeaa naale milee kalaan ||
eik dhaate ik ma(n)gate naam teraa paravaan ||
naanak jin(h)ee sun kai ma(n)niaa hau tinaa viTahu kurabaan ||2||
pauRee ||
maiaa moh sabh kooR hai kooRo hoi giaa ||
haumai jhagaRaa paion jhagaRai jag muiaa ||
gurmukh jhagaR chukaion iko rav rahiaa ||
sabh aatam raam pachhaaniaa bhaujal tar giaa ||
jot samaanee jot vich har naam samiaa ||14||
salok mahalaa pehilaa ||
satigur bheekhiaa dheh mai too(n) sa(n)mrath dhaataar ||
haumai garab nivaareeaai kaam karodh aha(n)kaar ||
lab lobh parajaaleeaai naam milai aadhaar ||
ahinis navatan niramalaa mailaa kabahoo(n) na hoi ||
naanak ieh bidh chhuTeeaai nadhar teree sukh hoi ||1||
mahalaa pehilaa ||
eiko ka(n)t sabaieeaa jitee dhar khaReeaaeh ||
naanak ka(n)tai rateeaa puchheh baataReeaaeh ||2||
mahalaa pehilaa ||
sabhe ka(n)tai rateeaa mai dhohaagan kit ||
mai tan avagan etaRe khasam na fere chit ||3||
mahalaa pehilaa ||
hau balihaaree tin kau sifat jinaa dhai vaat ||
sabh raatee sohaaganee ik mai dhohaagan raat ||4||
pauRee ||
dhar ma(n)gat jaachai dhaan har dheejai kirapaa kar ||
gurmukh leh milai jan paavai naam har ||
anahadh sabadh vajai jotee jot dhar ||
hiradhai har gun gai jai jai sabadh har ||
jag meh varatai aap har setee preet kar ||15||
salok mahalaa pehilaa ||
jinee na paio prem ras ka(n)t na paio saau ||
su(n)n(j)e ghar kaa paahunaa jiau aaiaa tiau jaau ||1||
mahalaa pehilaa ||
sau olaam(h)e dhinai ke raatee milani(h) saha(n)s ||
sifat salaahan chhadd kai kara(n)gee lagaa ha(n)s ||
fiT ivehaa jeeviaa jit khai vadhaiaa peT ||
naanak sache naam vin sabho dhusaman het ||2||
pauRee ||
ddaaddee gun gaavai nit janam savaariaa ||
gurmukh sev salaeh sachaa ur dhaariaa ||