ਪਉੜੀ ॥
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥ ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥ ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥ ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥ ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥
ਸਲੋਕ ਮਃ ੧ ॥
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥ ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥
ਮਃ ੧ ॥
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥ ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥
ਪਉੜੀ ॥
ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥ ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥ ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥
ਸਲੋਕ ਮਃ ੧ ॥
ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥ ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥
ਮਃ ੧ ॥
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
ਪਉੜੀ ॥
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥ ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥
ਸਲੋਕ ਮਃ ੧ ॥
ਦੁਇ ਦੀਵੇ ਚਉਦਹ ਹਟਨਾਲੇ ॥ ਜੇਤੇ ਜੀਅ ਤੇਤੇ ਵਣਜਾਰੇ ॥ ਖੁਲ੍ਹ੍ਹੇ ਹਟ ਹੋਆ ਵਾਪਾਰੁ ॥ ਜੋ ਪਹੁਚੈ ਸੋ ਚਲਣਹਾਰੁ ॥ ਧਰਮੁ ਦਲਾਲੁ ਪਾਏ ਨੀਸਾਣੁ ॥ ਨਾਨਕ ਨਾਮੁ ਲਾਹਾ ਪਰਵਾਣੁ ॥ ਘਰਿ ਆਏ ਵਜੀ ਵਾਧਾਈ ॥ ਸਚ ਨਾਮ ਕੀ ਮਿਲੀ ਵਡਿਆਈ ॥੧॥
ਮਃ ੧ ॥
ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥
ਪਉੜੀ ॥
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥
pauRee ||
har saalaahee sadhaa sadhaa tan man saup sareer ||
gur sabadhee sach paiaa sachaa gahir ga(n)bheer ||
man tan hiradhai rav rahiaa har heeraa heer ||
janam maran kaa dhukh giaa fir pavai na feer ||
naanak naam salaeh too har gunee gaheer ||10||
salok mahalaa pehilaa ||
naanak ih tan jaal jin jaliaai naam visaariaa ||
paudhee jai paraal pichhai hath na a(n)baRai tit niva(n)dhai taal ||1||
mahalaa pehilaa ||
naanak man ke ka(n)m fiTiaa ganat na aavahee ||
kitee lahaa saha(n)m jaa bakhase taa dhakaa nahee ||2||
pauRee ||
sachaa amar chalaion kar sach furamaan ||
sadhaa nihachal rav rahiaa so purakh sujaan ||
gur parasaadhee seveeaai sach sabadh neesaan ||
pooraa thaaT banaiaa ra(n)g gurmat maan ||
agam agochar alakh hai gurmukh har jaan ||11||
salok mahalaa pehilaa ||
naanak badharaa maal kaa bheetar dhariaa aan ||
khoTe khare parakheean saahib kai dheebaan ||1||
mahalaa pehilaa ||
naavan chale teerathee man khoTai tan chor ||
eik bhaau lathee naatiaa dhui bhaa chaReeas hor ||
baahar dhotee toomaRee a(n)dhar vis nikor ||
saadh bhale ananaatiaa chor s choraa chor ||2||
pauRee ||
aape hukam chalaidhaa jag dha(n)dhai laiaa ||
eik aape hee aap laian gur te sukh paiaa ||
dheh dhis ih man dhaavadhaa gur Thaak rahaiaa ||
naavai no sabh lochadhee gurmatee paiaa ||
dhur likhiaa meT na sakeeaai jo har likh paiaa ||12||
salok mahalaa pehilaa ||
dhui dheeve chaudheh haTanaale ||
jete jeea tete vanajaare ||
khul(h)e haT hoaa vaapaar ||
jo pahuchai so chalanahaar ||
dharam dhalaal paae neesaan ||
naanak naam laahaa paravaan ||
ghar aae vajee vaadhaiee ||
sach naam kee milee vaddiaaiee ||1||
mahalaa pehilaa ||
raatee hovan kaaleeaa supedhaa se va(n)n ||
dhih bagaa tapai ghanaa kaaliaa kaale va(n)n ||
a(n)dhe akalee baahare moorakh a(n)dh giaan ||
naanak nadharee baahare kabeh na paaveh maan ||2||
pauRee ||
kaiaa koT rachaiaa har sachai aape ||
eik dhoojai bhai khuaaian haumai vich viaape ||
eih maanas janam dhula(n)bh saa manmukh sa(n)taape ||
jis aap bujhaae so bujhasee jis satigur thaape ||
sabh jag khel rachaion sabh varatai aape ||13||