Sri Guru Granth Sahib

ਅੰਗ ੭੯੨

ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥
ਮਃ ੨ ॥
ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥ ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥
ਪਉੜੀ ॥
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥ ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥ ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥ ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥ ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥
ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ਕਬੀਰ ਕੇ
ੴ ਸਤਿਗੁਰ ਪ੍ਰਸਾਦਿ ॥
ਅਵਤਰਿ ਆਇ ਕਹਾ ਤੁਮ ਕੀਨਾ ॥ ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥
ਰਾਮ ਨ ਜਪਹੁ ਕਵਨ ਮਤਿ ਲਾਗੇ ॥ ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥
ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥ ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥
ਕੰਠ ਗਹਨ ਤਬ ਕਰਨ ਪੁਕਾਰਾ ॥ ਕਹਿ ਕਬੀਰ ਆਗੇ ਤੇ ਨ ਸੰਮ੍ਹ੍ਹਾਰਾ ॥੩॥੧॥
ਸੂਹੀ ਕਬੀਰ ਜੀ ॥
ਥਰਹਰ ਕੰਪੈ ਬਾਲਾ ਜੀਉ ॥ ਨਾ ਜਾਨਉ ਕਿਆ ਕਰਸੀ ਪੀਉ ॥੧॥
ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥
ਕਾਚੈ ਕਰਵੈ ਰਹੈ ਨ ਪਾਨੀ ॥ ਹੰਸੁ ਚਲਿਆ ਕਾਇਆ ਕੁਮਲਾਨੀ ॥੨॥
ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥
ਕਾਗ ਉਡਾਵਤ ਭੁਜਾ ਪਿਰਾਨੀ ॥ ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥
ਸੂਹੀ ਕਬੀਰ ਜੀਉ ॥
ਅਮਲੁ ਸਿਰਾਨੋ ਲੇਖਾ ਦੇਨਾ ॥ ਆਏ ਕਠਿਨ ਦੂਤ ਜਮ ਲੇਨਾ ॥ ਕਿਆ ਤੈ ਖਟਿਆ ਕਹਾ ਗਵਾਇਆ ॥ ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥
ਚਲੁ ਦਰਹਾਲੁ ਦੀਵਾਨਿ ਬੁਲਾਇਆ ॥ ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥
ਕਰਉ ਅਰਦਾਸਿ ਗਾਵ ਕਿਛੁ ਬਾਕੀ ॥ ਲੇਉ ਨਿਬੇਰਿ ਆਜੁ ਕੀ ਰਾਤੀ ॥ ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥ ਸੁਬਹ ਨਿਵਾਜ ਸਰਾਇ ਗੁਜਾਰਉ ॥੨॥
ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥ ਈਤ ਊਤ ਜਨ ਸਦਾ ਸੁਹੇਲੇ ॥ ਜਨਮੁ ਪਦਾਰਥੁ ਜੀਤਿ ਅਮੋਲੇ ॥੩॥
ਜਾਗਤੁ ਸੋਇਆ ਜਨਮੁ ਗਵਾਇਆ ॥ ਮਾਲੁ ਧਨੁ ਜੋਰਿਆ ਭਇਆ ਪਰਾਇਆ ॥ ਕਹੁ ਕਬੀਰ ਤੇਈ ਨਰ ਭੂਲੇ ॥ ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥

Ang 792

kiau na mareejai roi jaa lag chit na aavahee ||1||
mahalaa doojaa ||
jaa(n) sukh taa sahu raavio dhukh bhee sa(n)m(h)aalioi ||
naanak kahai siaane’ee iau ka(n)t milaavaa hoi ||2||
pauRee ||
hau kiaa saalaahee kiram ja(n)t vaddee teree vaddiaaiee ||
too agam dhiaal aga(n)m hai aap laih milaiee ||
mai tujh bin belee ko nahee too a(n)t sakhaiee ||
jo teree saranaagatee tin laih chhaddaiee ||
naanak veparavaahu hai tis til na tamaiee ||20||1||
raag soohee baanee sree kabeer jeeau tathaa sabhanaa bhagataa kee ||
kabeer ke
ikOankaar satigur prasaadh ||
avatar aai kahaa tum keenaa ||
raam ko naam na kabahoo leenaa ||1||
raam na japahu kavan mat laage ||
mar jibe kau kiaa karahu abhaage ||1|| rahaau ||
dhukh sukh kar kai kuTa(n)b jeevaiaa ||
maratee baar ikasar dhukh paiaa ||2||
ka(n)Th gahan tab karan pukaaraa ||
keh kabeer aage te na sa(n)m(h)aaraa ||3||1||
soohee kabeer jee ||
tharahar ka(n)pai baalaa jeeau ||
naa jaanau kiaa karasee peeau ||1||
rain giee mat dhin bhee jai ||
bhavar ge bag baiThe aai ||1|| rahaau ||
kaachai karavai rahai na paanee ||
ha(n)s chaliaa kaiaa kumalaanee ||2||
kuaar ka(n)niaa jaise karat seegaaraa ||
kiau raleeaa maanai baajh bhataaraa ||3||
kaag uddaavat bhujaa piraanee ||
keh kabeer ieh kathaa siraanee ||4||2||
soohee kabeer jeeau ||
amal siraano lekhaa dhenaa ||
aae kaThin dhoot jam lenaa ||
kiaa tai khaTiaa kahaa gavaiaa ||
chalahu sitaab dheebaan bulaiaa ||1||
chal dharahaal dheevaan bulaiaa ||
har furamaan dharageh kaa aaiaa ||1|| rahaau ||
karau aradhaas gaav kichh baakee ||
leau niber aaj kee raatee ||
kichh bhee kharach tum(h)aaraa saarau ||
subeh nivaaj sarai gujaarau ||2||
saadhasa(n)g jaa kau har ra(n)g laagaa || dhan dhan so jan purakh sabhaagaa ||
e’eet uoot jan sadhaa suhele ||
janam padhaarath jeet amole ||3||
jaagat soiaa janam gavaiaa ||
maal dhan joriaa bhiaa paraiaa ||
kahu kabeer teiee nar bhoole ||
khasam bisaar maaTee sa(n)g roole ||4||3||