Sri Guru Granth Sahib

ਅੰਗ ੭੯੩

ਸੂਹੀ ਕਬੀਰ ਜੀਉ ਲਲਿਤ ॥
ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥ ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥੧॥
ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥ ਜੇ ਘਟੁ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥੨॥
ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥ ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥
ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ ॥ ਕਹੁ ਕਬੀਰ ਤੇ ਜਨ ਕਬਹੁ ਨ ਹਾਰਹਿ ਢਾਲਿ ਜੁ ਜਾਨਹਿ ਪਾਸਾ ॥੪॥੪॥
ਸੂਹੀ ਲਲਿਤ ਕਬੀਰ ਜੀਉ ॥
ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥ ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥੧॥
ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥ ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥
ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥੨॥
ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥ ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥੩॥
ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੋੁ ॥ ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ ॥੪॥੫॥
ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਸਹ ਕੀ ਸਾਰ ਸੁਹਾਗਨਿ ਜਾਨੈ ॥ ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥ ਤਨੁ ਮਨੁ ਦੇਇ ਨ ਅੰਤਰੁ ਰਾਖੈ ॥ ਅਵਰਾ ਦੇਖਿ ਨ ਸੁਨੈ ਅਭਾਖੈ ॥੧॥
ਸੋ ਕਤ ਜਾਨੈ ਪੀਰ ਪਰਾਈ ॥ ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥
ਦੁਖੀ ਦੁਹਾਗਨਿ ਦੁਇ ਪਖ ਹੀਨੀ ॥ ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥ ਪੁਰ ਸਲਾਤ ਕਾ ਪੰਥੁ ਦੁਹੇਲਾ ॥ ਸੰਗਿ ਨ ਸਾਥੀ ਗਵਨੁ ਇਕੇਲਾ ॥੨॥
ਦੁਖੀਆ ਦਰਦਵੰਦੁ ਦਰਿ ਆਇਆ ॥ ਬਹੁਤੁ ਪਿਆਸ ਜਬਾਬੁ ਨ ਪਾਇਆ ॥ ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥ ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥
ਸੂਹੀ ॥
ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ਸੰਗੁ ਚਲਤ ਹੈ ਹਮ ਭੀ ਚਲਨਾ ॥ ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥

Ang 793

soohee kabeer jeeau lalit ||
thaake nain sravan sun thaake thaakee su(n)dhar kaiaa ||
jaraa haak dhee sabh mat thaakee ek na thaakas maiaa ||1||
baavare tai giaan beechaar na paiaa ||
birathaa janam gavaiaa ||1|| rahaau ||
tab lag praanee tisai sarevahu jab lag ghaT meh saasaa ||
je ghaT jai ta bhaau na jaasee har ke charan nivaasaa ||2||
jis kau sabadh basaavai a(n)tar chookai tiseh piaasaa ||
hukamai boojhai chaupaR khelai man jin ddaale paasaa ||3||
jo jan jaan bhajeh abigat kau tin kaa kachhoo na naasaa ||
kahu kabeer te jan kabahu na haareh ddaal ju jaaneh paasaa ||4||4||
soohee lalit kabeer jeeau ||
ek koT pa(n)ch sikadhaaraa pa(n)che maageh haalaa ||
jimee naahee mai kisee kee boiee aaisaa dhen dhukhaalaa ||1||
har ke logaa mo kau neet ddasai paTavaaree ||
uoopar bhujaa kar mai gur peh pukaariaa tin hau leeaa ubaaree ||1|| rahaau ||
nau ddaaddee dhas mu(n)saf dhaaveh rieeat basan na dhehee ||
ddoree pooree maapeh naahee bahu bisaTaalaa lehee ||2||
bahatar ghar ik purakh samaiaa un dheeaa naam likhaiee ||
dharam rai kaa dhafatar sodhiaa baakee rijam na kaiee ||3||
sa(n)taa kau mat koiee ni(n)dhahu sa(n)t raam hai ekuo ||
kahu kabeer mai so gur paiaa jaa kaa naau bibekuo ||4||5||
raag soohee baanee sree ravidhaas jeeau kee
ikOankaar satigur prasaadh ||
seh kee saar suhaagan jaanai ||
taj abhimaan sukh raleeaa maanai ||
tan man dhei na a(n)tar raakhai ||
avaraa dhekh na sunai abhaakhai ||1||
so kat jaanai peer paraiee ||
jaa kai a(n)tar dharadh na paiee ||1|| rahaau ||
dhukhee dhuhaagan dhui pakh heenee ||
jin naeh nira(n)tar bhagat na keenee ||
pur salaat kaa pa(n)th dhuhelaa ||
sa(n)g na saathee gavan ikelaa ||2||
dhukheeaa dharadhava(n)dh dhar aaiaa ||
bahut piaas jabaab na paiaa ||
keh ravidhaas saran prabh teree ||
jiau jaanahu tiau kar gat meree ||3||1||
soohee ||
jo dhin aaveh so dhin jaahee ||
karanaa kooch rahan thir naahee ||
sa(n)g chalat hai ham bhee chalanaa ||
dhoor gavan sir uoopar maranaa ||1||