Sri Guru Granth Sahib

ਅੰਗ ੧੨੪੬

ਮਃ ੧ ॥
ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨੑੀ ॥ ਮਨਿ ਅੰਧੈ ਊਂਧੈ ਕਵਲਿ ਦਿਸਨੑਿ ਖਰੇ ਕਰੂਪ ॥ ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ ॥ ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥ ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥ ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥
ਪਉੜੀ ॥
ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥ ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥ ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥ ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥ ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥੨੨॥
ਸਲੋਕ ਮਃ ੪ ॥
ਸਤਿਗੁਰੁ ਸੇਵਨਿ ਸੇ ਵਡਭਾਗੀ ॥ ਸਚੈ ਸਬਦਿ ਜਿਨੑਾ ਏਕ ਲਿਵ ਲਾਗੀ ॥ ਗਿਰਹ ਕੁਟੰਬ ਮਹਿ ਸਹਜਿ ਸਮਾਧੀ ॥ ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥੧॥
ਮਃ ੪ ॥
ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥ ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥ ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ ॥ ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥ ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ ॥ ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ ॥ ਨਾਨਕ ਤਿਨੑਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥੨॥
ਪਉੜੀ ॥
ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ ॥ ਗੜ੍ਹ੍ਹ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ ॥ ਸੋਇਨ ਸਾਖਤਿ ਪਉਣ ਵੇਗ ਧ੍ਰਿਗੁ ਧ੍ਰਿਗੁ ਚਤੁਰਾਈ ॥ ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ ॥ ਨਾਨਕ ਜੋ ਦੇਵੈ ਤਿਸਹਿ ਨ ਜਾਣਨੑੀ ਮਨਮੁਖਿ ਦੁਖੁ ਪਾਈ ॥੨੩॥
ਸਲੋਕ ਮਃ ੩ ॥
ਪੜ੍ਹ੍ਹਿ ਪੜ੍ਹ੍ਹਿ ਪੰਡਿਤ ਮੋੁਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥ ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥ ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥ ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥ ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥
ਮਃ ੩ ॥
ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥ ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥ ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥ ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥੨॥

Ang 1246

mahalaa pehilaa ||
manahu j a(n)dhe koop kahiaa biradh na jaanan(h)ee ||
man a(n)dhai uoo(n)dhai kaval dhisani(h) khare karoop ||
eik keh jaaneh kahiaa bujheh te nar sughaR saroop ||
eikanaa naadh na bedh na geea ras ras kas na jaana(n)t ||
eikanaa sudh na budh na akal sar akhar kaa bheau na laha(n)t ||
naanak se nar asal khar j bin gun garab kara(n)t ||2||
pauRee ||
gurmukh sabh pavit hai dhan sa(n)pai maiaa ||
har arath jo kharachadhe dhe(n)dhe sukh paiaa ||
jo har naam dhiaaidhe tin toT na aaiaa ||
gurmukhaa(n) nadharee aavadhaa maiaa suT paiaa ||
naanak bhagataa(n) hor chit na aaviee har naam samaiaa ||22||
salok mahalaa chauthhaa ||
satigur sevan se vaddabhaagee ||
sachai sabadh jin(h)aa ek liv laagee ||
gireh kuTa(n)b meh sahaj samaadhee ||
naanak naam rate se sache bairaagee ||1||
mahalaa chauthhaa ||
ganatai sev na hoviee keetaa thai na pai ||
sabadhai saadh na aaio sach na lago bhaau ||
satigur piaaraa na lagiee manahaTh aavai jai ||
je ik vikh agaahaa bhare taa(n) dhas vikhaa(n) pichhaahaa jai ||
satigur kee sevaa chaakaree je chaleh satigur bhai ||
aap gavai satiguroo no milai sahaje rahai samai ||
naanak tin(h)aa naam na veesarai sache mel milai ||2||
pauRee ||
khaan malook kahaidhe ko rahan na paiee ||
gaR(h) ma(n)dhar gach geereeaa kichh saath na jaiee ||
soin saakhat paun veg dhirag dhirag chaturaiee ||
chhateeh a(n)mirat parakaar kareh bahu mail vadhaiee ||
naanak jo dhevai tiseh na jaanan(h)ee manmukh dhukh paiee ||23||
salok mahalaa teejaa ||
paRi(h) paRi(h) pa(n)ddit muonee thake dhesa(n)tar bhav thake bhekhadhaaree ||
dhoojai bhai naau kadhe na pain dhukh laagaa at bhaaree ||
moorakh a(n)dhe trai gun seveh maiaa kai biauhaaree ||
a(n)dhar kapaT udhar bharan kai taiee paaTh paReh gaavaaree ||
satigur seve so sukh paae jin haumai vichahu maaree ||
naanak paRanaa gunanaa ik naau hai boojhai ko beechaaree ||1||
mahalaa teejaa ||
naa(n)ge aavanaa naa(n)ge jaanaa har hukam paiaa kiaa keejai ||
jis kee vasat soiee lai jaigaa ros kisai siau keejai ||
gurmukh hovai su bhaanaa ma(n)ne sahaje har ras peejai ||
naanak sukhadhaataa sadhaa salaahih rasanaa raam raveejai ||2||