ਪਉੜੀ ॥
ਗੜ੍ਹ੍ਹਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥ ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥ ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥ ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥
ਸਲੋਕ ਮਃ ੩ ॥
ਸਹਜੇ ਸੁਖਿ ਸੁਤੀ ਸਬਦਿ ਸਮਾਇ ॥ ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥ ਦੁਬਿਧਾ ਚੂਕੀ ਸਹਜਿ ਸੁਭਾਇ ॥ ਅੰਤਰਿ ਨਾਮੁ ਵਸਿਆ ਮਨਿ ਆਇ ॥ ਸੇ ਕੰਠਿ ਲਾਏ ਜਿ ਭੰਨਿ ਘੜਾਇ ॥ ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥
ਮਃ ੩ ॥
ਜਿਨੑੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥ ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥ ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥
ਪਉੜੀ ॥
ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥ ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥ ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥ ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥ ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥
ਸਲੋਕੁ ਮਃ ੩ ॥
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥ ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੑੀ ਉਪਰਿ ਚੋਰ ॥੧॥
ਮਃ ੫ ॥
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥ ਨਾਨਕ ਨਾਮ ਵਿਹੂਣਿਆ ਤਿਨੑ ਤਨ ਖਾਵਹਿ ਕਾਉ ॥੨॥
ਪਉੜੀ ॥
ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥ ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥ ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥ ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥ ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥
ਸਲੋਕ ਮਃ ੩ ॥
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥ ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥
ਮਃ ੩ ॥
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥ ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥ ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥ ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥
ਪਉੜੀ ॥
ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥ ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥
pauRee ||
gaRi(h) kaiaa seegaar bahu bhaa(n)t banaiee ||
ra(n)g para(n)g kateefiaa pahireh dhar maiee ||
laal supedh dhuleechiaa bahu sabhaa banaiee ||
dhukh khaanaa dhukh bhoganaa garabai garabaiee ||
naanak naam na chetio a(n)t le chhaddaiee ||24||
salok mahalaa teejaa ||
sahaje sukh sutee sabadh samai ||
aape prabh mel liee gal lai ||
dhubidhaa chookee sahaj subhai ||
a(n)tar naam vasiaa man aai ||
se ka(n)Th laae j bha(n)n ghaRai ||
naanak jo dhur mile se hun aan milai ||1||
mahalaa teejaa ||
jin(h)ee naam visaariaa kiaa jap jaapeh hor ||
bisaTaa a(n)dhar keeT se muThe dha(n)dhai chor ||
naanak naam na veesarai jhooThe laalach hor ||2||
pauRee ||
naam salaahan naam ma(n)n asathir jag soiee ||
hiradhai har har chitavai dhoojaa nahee koiee ||
rom rom har ucharai khin khin har soiee ||
gurmukh janam sakaarathaa niramal mal khoiee ||
naanak jeevadhaa purakh dhiaaiaa amaraa padh hoiee ||25||
salok mahalaa teejaa ||
jinee naam visaariaa bahu karam kamaaveh hor ||
naanak jam pur badhe maare’eh jiau sa(n)n(h)ee upar chor ||1||
mahalaa panjavaa ||
dharat suhaavaRee aakaas suha(n)dhaa japa(n)dhiaa har naau ||
naanak naam vihooniaa tin(h) tan khaaveh kaau ||2||
pauRee ||
naam salaahan bhaau kar nij mahalee vaasaa ||
oi baahuR jon na aavanee fir hoh na binaasaa ||
har setee ra(n)g rav rahe sabh saas giraasaa ||
har kaa ra(n)g kadhe na utarai gurmukh paragaasaa ||
oi kirapaa kar kai melian naanak har paasaa ||26||
salok mahalaa teejaa ||
jichar ih man laharee vich hai haumai bahut aha(n)kaar ||
sabadhai saadh na aaviee naam na lagai piaar ||
sevaa thai na paviee tis kee khap khap hoi khuaar ||
naanak sevak soiee aakheeaai jo sir dhare utaar ||
satigur kaa bhaanaa ma(n)n le sabadh rakhai ur dhaar ||1||
mahalaa teejaa ||
so jap tap sevaa chaakaree jo khasamai bhaavai ||
aape bakhase mel le aapat gavaavai ||
miliaa kadhe na veechhuRai jotee jot milaavai ||
naanak gur parasaadhee so bujhasee jis aap bujhaavai ||2||
pauRee ||
sabh ko lekhe vich hai manmukh aha(n)kaaree ||
har naam kadhe na chetiee jamakaal sir maaree ||