Sri Guru Granth Sahib

ਅੰਗ ੧੨੪੮

ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥ ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥ ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥੨੭॥
ਸਲੋਕ ਮਃ ੩ ॥
ਵਿਣੁ ਸਤਿਗੁਰ ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥ ਇਕਿ ਗੁਰ ਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ ਸਭਿ ਨਮਸਕਾਰ ॥ ਨਾਨਕ ਅਨਦਿਨੁ ਨਾਮੁ ਧਿਆਇ ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥
ਮਃ ੩ ॥
ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ ਨਾਮੁ ॥ ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ ॥ ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ ਜਿਨੑ ਪੂਰਬਿ ਲਿਖਿਆ ਕਰਾਮੁ ॥੨॥
ਪਉੜੀ ॥
ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥ ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥ ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥ ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥ ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥
ਸਲੋਕ ਮਃ ੩ ॥
ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ ॥ ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥
ਮਃ ੩ ॥
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥ ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥ ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥੨॥
ਪਉੜੀ ॥
ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ ॥ ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ ॥ ਖਿਨੁ ਪਲੁ ਘੜੀ ਨ ਜੀਵਊ ਬਿਨੁ ਦੇਖੇ ਮਰਾਂ ਮਾਇ ॥ ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ ॥ ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥੨੯॥
ਸਲੋਕ ਮਃ ੩ ॥
ਮਨਮੁਖ ਬੋਲਿ ਨ ਜਾਣਨੑੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥ ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥ ਦਰਗਹ ਲੇਖਾ ਮੰਗੀਐ ਓਥੈ ਹੋਹਿ ਕੂੜਿਆਰ ॥ ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ ॥ ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ ॥੧॥
ਮਃ ੩ ॥
ਹਰਿ ਗੁਰਮੁਖਿ ਤਿਨੑੀ ਅਰਾਧਿਆ ਜਿਨੑ ਕਰਮਿ ਪਰਾਪਤਿ ਹੋਇ ॥ ਨਾਨਕ ਹਉ ਬਲਿਹਾਰੀ ਤਿਨੑ ਕਉ ਜਿਨੑ ਹਰਿ ਮਨਿ ਵਸਿਆ ਸੋਇ ॥੨॥
ਪਉੜੀ ॥
ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥ ਨਿਤ ਜੀਵਣ ਕਉ ਚਿਤੁ ਗੜ੍ਹ੍ਹ ਮੰਡਪ ਸਵਾਰਿਆ ॥ ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥ ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥

Ang 1248

paap bikaar manoor sabh ladhe bahu bhaaree ||
maarag bikham ddaraavanaa kiau tareeaai taaree ||
naanak gur raakhe se ubare har naam udhaaree ||27||
salok mahalaa teejaa ||
vin satigur seve sukh nahee mar ja(n)meh vaaro vaar ||
moh Thagaulee paieean bahu dhoojai bhai vikaar ||
eik gur parasaadhee ubare tis jan kau kareh sabh namasakaar ||
naanak anadhin naam dhiaai too a(n)tar jit paaveh mokh dhuaar ||1||
mahalaa teejaa ||
maiaa moh visaariaa sach maranaa har naam ||
dha(n)dhaa karatiaa janam giaa a(n)dhar dhukh sahaam ||
naanak satigur sev sukh paiaa jin(h) poorab likhiaa karaam ||2||
pauRee ||
lekhaa paReeaai har naam fir lekh na hoiee ||
puchh na sakai koi har dhar sadh ddoiee ||
jamakaal milai dhe bheT sevak nit hoiee ||
poore gur te mahal paiaa pat paragaT loiee ||
naanak anahadh dhunee dhar vajadhe miliaa har soiee ||28||
salok mahalaa teejaa ||
gur kaa kahiaa je kare sukhee hoo sukh saar ||
gur kee karanee bhau kaTeeaai naanak paaveh paar ||1||
mahalaa teejaa ||
sach puraanaa naa theeaai naam na mailaa hoi ||
gur kai bhaanai je chalai bahuR na aavan hoi ||
naanak naam visaariaai aavan jaanaa dhoi ||2||
pauRee ||
ma(n)gat jan jaachai dhaan har dheh subhai ||
har dharasan kee piaas hai dharasan tirapatai ||
khin pal ghaRee na jeevuoo bin dhekhe maraa(n) mai ||
satigur naal dhikhaaliaa rav rahiaa sabh thai ||
sutiaa aap uThaal dhei naanak liv lai ||29||
salok mahalaa teejaa ||
manmukh bol na jaanan(h)ee onaa a(n)dhar kaam karodh aha(n)kaar ||
thaau kuthaau na jaananee sadhaa chitaveh bikaar ||
dharageh lekhaa ma(n)geeaai othai hoh kooRiaar ||
aape sirasaT upaieean aap kare beechaar ||
naanak kis no aakheeaai sabh varatai aap sachiaar ||1||
mahalaa teejaa ||
har gurmukh tin(h)ee araadhiaa jin(h) karam paraapat hoi ||
naanak hau balihaaree tin(h) kau jin(h) har man vasiaa soi ||2||
pauRee ||
aas kare sabh lok bahu jeevan jaaniaa ||
nit jeevan kau chit gaR(h) ma(n)ddap savaariaa ||
valava(n)ch kar upaav maiaa hir aaniaa ||
jamakaal nihaale saas aav ghaTai betaaliaa ||