Sri Guru Granth Sahib

ਅੰਗ ੧੨੫੦

ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥ ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥੩੨॥
ਸਲੋਕ ਮਃ ੩ ॥
ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ ॥ ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ ॥ ਬਿਨੁ ਨਾਵੈ ਜਿ ਹੋਰੁ ਖਾਣਾ ਤਿਤੁ ਰੋਗੁ ਲਗੈ ਤਨਿ ਧਾਇ ॥ ਨਾਨਕ ਰਸ ਕਸ ਸਬਦੁ ਸਲਾਹਣਾ ਆਪੇ ਲਏ ਮਿਲਾਇ ॥੧॥
ਮਃ ੩ ॥
ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥ ਬਿਨੁ ਸਬਦੈ ਜਗਿ ਆਨੑੇਰੁ ਹੈ ਸਬਦੇ ਪਰਗਟੁ ਹੋਇ ॥ ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥ ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥ ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥੨॥
ਪਉੜੀ ॥
ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥ ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭ ਭਾਇਆ ॥ ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥ ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥ ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ ॥੩੩॥
ਸਲੋਕ ਮਃ ੩ ॥
ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥ ਲੋਭਿ ਲਹਰਿ ਸੁਧਿ ਮਤਿ ਗਈ ਸਚਿ ਨ ਲਗੈ ਪਿਆਰੁ ॥ ਗੁਰਮੁਖਿ ਜਿਨਾ ਸਬਦੁ ਮਨਿ ਵਸੈ ਦਰਗਹ ਮੋਖ ਦੁਆਰੁ ॥ ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥੧॥
ਮਃ ੪ ॥
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥
ਮਃ ੪ ॥
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥ ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥ ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥ ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥ ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥ ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥ ਜਿਨੑਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥ ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥
ਪਉੜੀ ॥
ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥ ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥ ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥ ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ ॥ ਨਾਨਕ ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥

Ang 1250

a(n)t hovai vair virodh ko sakai na chhaddaiaa ||
naanak vin naavai dhirag moh jit lag dhukh paiaa ||32||
salok mahalaa teejaa ||
gurmukh a(n)mrit naam hai jit khaadhai sabh bhukh jai ||
tirasanaa mool na hoviee naam vasai man aai ||
bin naavai j hor khaanaa tit rog lagai tan dhai ||
naanak ras kas sabadh salaahanaa aape le milai ||1||
mahalaa teejaa ||
jeeaa a(n)dhar jeeau sabadh hai jit seh melaavaa hoi ||
bin sabadhai jag aan(h)er hai sabadhe paragaT hoi ||
pa(n)ddit monee paR paR thake bhekh thake tan dhoi ||
bin sabadhai kinai na paio dhukhe’ee chale roi ||
naanak nadharee paieeaai karam paraapat hoi ||2||
pauRee ||
eisatree purakhai at neh beh ma(n)dh pakaiaa ||
dhisadhaa sabh kichh chalasee mere prabh bhaiaa ||
kiau raheeaai thir jag ko kaddahu upaiaa ||
gur poore kee chaakaree thir ka(n)dh sabaiaa ||
naanak bakhas milaian har naam samaiaa ||33||
salok mahalaa teejaa ||
maiaa moh visaariaa gur kaa bhau het apaar ||
lobh lahar sudh mat giee sach na lagai piaar ||
gurmukh jinaa sabadh man vasai dharageh mokh dhuaar ||
naanak aape mel le aape bakhasanahaar ||1||
mahalaa chauthhaa ||
naanak jis bin ghaRee na jeevanaa visare sarai na bi(n)dh ||
tis siau kiau man rooseeaai jiseh hamaaree chi(n)dh ||2||
mahalaa chauthhaa ||
saavan aaiaa jhimajhimaa har gurmukh naam dhiaai ||
dhukh bhukh kaaRaa sabh chukaisee meeh vuThaa chhahabar lai ||
sabh dharat bhiee hareeaavalee a(n)n ja(n)miaa bohal lai ||
har achi(n)t bulaavai kirapaa kar har aape paavai thai ||
har tiseh dhiaavahu sa(n)t janahu ju a(n)te le chhaddai ||
har keerat bhagat ana(n)dh hai sadhaa sukh vasai man aai ||
jin(h)aa gurmukh naam araadhiaa tinaa dhukh bhukh leh jai ||
jan naanak tirapatai gai gun har dharasan dheh subhai ||3||
pauRee ||
gur poore kee dhaat nit dhevai chaRai savaieeaa ||
tus dhevai aap dhiaal na chhapai chhapaieeaa ||
hiradhai kaval pragaas unaman liv laieeaa ||
je ko kare us dhee rees sir chhaiee paieeaa ||
naanak apaR koi na sakiee poore satigur kee vaddiaaieeaa ||34||