Sri Guru Granth Sahib

ਅੰਗ ੧੨੫੧

ਸਲੋਕ ਮਃ ੩ ॥
ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥ ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥ ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥ ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥
ਮਃ ੩ ॥
ਦਾਤਿ ਜੋਤਿ ਸਭ ਸੂਰਤਿ ਤੇਰੀ ॥ ਬਹੁਤੁ ਸਿਆਣਪ ਹਉਮੈ ਮੇਰੀ ॥ ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥ ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥
ਪਉੜੀ ਮਃ ੫ ॥
ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥ ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥ ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥ ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥ ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥
ਸਲੋਕ ਮਃ ੫ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥ ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥ ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥ ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥ ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥
ਮਃ ੫ ॥
ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥ ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥ ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥ ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥ ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥
ਪਉੜੀ ॥
ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥ ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥ ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥ ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥ ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥
ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥
ੴ ਸਤਿਗੁਰ ਪ੍ਰਸਾਦਿ ॥
ਕਹਾ ਨਰ ਗਰਬਸਿ ਥੋਰੀ ਬਾਤ ॥ ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥ ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥
ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥ ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥

Ang 1251

salok mahalaa teejaa ||
amar veparavaahu hai tis naal siaanap na chaliee na hujat karanee jai ||
aap chhodd saranai pavai ma(n)n le rajai ||
gurmukh jam dda(n)dd na lagiee haumai vichahu jai ||
naanak sevak soiee aakheeaai j sach rahai liv lai ||1||
mahalaa teejaa ||
dhaat jot sabh soorat teree ||
bahut siaanap haumai meree ||
bahu karam kamaaveh lobh moh viaape haumai kadhe na chookai feree ||
naanak aap karaae karataa jo tis bhaavai saiee gal cha(n)geree ||2||
pauRee mahalaa panjavaa ||
sach khaanaa sach painanaa sach naam adhaar ||
gur poorai melaiaa prabh dhevanahaar ||
bhaag pooraa tin jaagiaa japiaa nira(n)kaar ||
saadhoo sa(n)gat lagiaa tariaa sa(n)saar ||
naanak sifat salaeh kar prabh kaa jaikaar ||35||
salok mahalaa panjavaa ||
sabhe jeea samaal apanee mihar kar ||
a(n)n paanee much upai dhukh dhaaladh bha(n)n tar ||
aradhaas sunee dhaataar hoiee sisaT Thar ||
levahu ka(n)Th lagai apadhaa sabh har ||
naanak naam dhiaai prabh kaa safal ghar ||1||
mahalaa panjavaa ||
vuThe megh suhaavane hukam keetaa karataar ||
rijak upaion agalaa Thaa(n)dd piee sa(n)saar ||
tan man hariaa hoiaa simarat agam apaar ||
kar kirapaa prabh aapanee sache sirajanahaar ||
keetaa loReh so kareh naanak sadh balihaar ||2||
pauRee ||
vaddaa aap aga(n)m hai vaddee vaddiaaiee ||
gur sabadhee vekh vigasiaa a(n)tar saa(n)t aaiee ||
sabh aape aap varatadhaa aape hai bhaiee ||
aap naath sabh natheean sabh hukam chalaiee ||
naanak har bhaavai so kare sabh chalai rajaiee ||36||1|| sudh ||
raag saara(n)g baanee bhagataa(n) kee ||
kabeer jee ||
ikOankaar satigur prasaadh ||
kahaa nar garabas thoree baat ||
man dhas naaj Takaa chaar gaa(n)Thee aai(n)ddau Teddau jaat ||1|| rahaau ||
bahut prataap gaa(n)au sau paae dhui lakh Takaa baraat ||
dhivas chaar kee karahu saahibee jaise ban har paat ||1||
naa kouoo lai aaio ih dhan naa kouoo lai jaat ||
raavan hoo(n) te adhik chhatrapat khin meh ge bilaat ||2||