ਗੁਰ ਪਰਸਾਦੀ ਘਟਿ ਚਾਨਣਾ ਆਨੑੇਰੁ ਗਵਾਇਆ ॥ ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥ ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥ ਜਿਨੑ ਕੈ ਪੋਤੈ ਪੁੰਨੁ ਹੈ ਤਿਨੑੀ ਦਰਸਨੁ ਪਾਇਆ ॥੧੯॥
ਸਲੋਕ ਮਃ ੧ ॥
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥
ਮਃ ੨ ॥
ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥ ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥ ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥
ਪਉੜੀ ॥
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥ ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥ ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥ ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥ ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥
ਸਲੋਕ ਮਃ ੧ ॥
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥ ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥
ਮਹਲਾ ੩ ॥
ਨਉਮੀ ਨੇਮੁ ਸਚੁ ਜੇ ਕਰੈ ॥ ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥ ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥ ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥ ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥
ਪਉੜੀ ॥
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥ ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥ ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥ ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥ ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥
ਸਲੋਕ ਮਃ ੧ ॥
ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥
gur parasaadhee ghaT chaananaa aan(h)er gavaiaa ||
lohaa paaras bheTeeaai ka(n)chan hoi aaiaa ||
naanak satigur miliaai naau paieeaai mil naam dhiaaiaa ||
jin(h) kai potai pu(n)n hai tin(h)ee dharasan paiaa ||19||
salok mahalaa pehilaa ||
dhirag tinaa kaa jeeviaa j likh likh vecheh naau ||
khetee jin kee ujaRai khalavaaRe kiaa thaau ||
sachai saramai baahare agai laheh na dhaadh ||
akal eh na aakheeaai akal gavaieeaai baadh ||
akalee saahib seveeaai akalee paieeaai maan ||
akalee paRi(h) kai bujheeaai akalee keechai dhaan ||
naanak aakhai raahu eh hor galaa(n) saitaan ||1||
mahalaa doojaa ||
jaisaa karai kahaavai taisaa aaisee banee jaroorat ||
hoveh li(n)n(g) jhi(n)n(g) neh hoveh aaisee kaheeaai soorat ||
jo os ichhe so fal paae taa(n) naanak kaheeaai moorat ||2||
pauRee ||
satigur a(n)mirat birakh hai a(n)mirat ras faliaa ||
jis paraapat so lahai gur sabadhee miliaa ||
satigur kai bhaanai jo chalai har setee raliaa ||
jamakaal joh na sakiee ghaT chaanan baliaa ||
naanak bakhas milaian fir garabh na galiaa ||20||
salok mahalaa pehilaa ||
sach varat sa(n)tokh teerath giaan dhiaan isanaan ||
dhiaa dhevataa khimaa japamaalee te maanas paradhaan ||
jugat dhotee surat chaukaa tilak karanee hoi ||
bhaau bhojan naanakaa viralaa ta koiee koi ||1||
mahalaa teejaa ||
naumee nem sach je karai ||
kaam karodh tirasanaa ucharai ||
dhasamee dhase dhuaar je Thaakai ekaadhasee ek kar jaanai ||
dhuaadhasee pa(n)ch vasagat kar raakhai tau naanak man maanai ||
aaisaa varat raheejai paadde hor bahut sikh kiaa dheejai ||2||
pauRee ||
bhoopat raaje ra(n)g rai sa(n)cheh bikh maiaa ||
kar kar het vadhaidhe par dharab churaiaa ||
putr kalatr na visaheh bahu preet lagaiaa ||
vekhadhiaa hee maiaa dhuh giee pachhuteh pachhutaiaa ||
jam dhar badhe maare’eh naanak har bhaiaa ||21||
salok mahalaa pehilaa ||
giaan vihoonaa gaavai geet ||
bhukhe mulaa(n) ghare maseet ||
makhaToo hoi kai ka(n)n paRaae ||
fakar kare hor jaat gavaae ||
gur peer sadhaae ma(n)gan jai ||
taa kai mool na lageeaai pai ||
ghaal khai kichh hathahu dhei ||
naanak raahu pachhaaneh sei ||1||