ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥
ਮਃ ੧ ॥
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥
ਪਉੜੀ ॥
ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥ ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥ ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥ ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥ ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥
ਸਲੋਕ ਮਃ ੧ ॥
ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥ ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥ ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥ ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥ ਮਿਠਾ ਕਉੜਾ ਦੋਵੈ ਰੋਗ ॥ ਨਾਨਕ ਅੰਤਿ ਵਿਗੁਤੇ ਭੋਗ ॥ ਝਖਿ ਝਖਿ ਝਖਣਾ ਝਗੜਾ ਝਾਖ ॥ ਝਖਿ ਝਖਿ ਜਾਹਿ ਝਖਹਿ ਤਿਨੑ ਪਾਸਿ ॥੧॥
ਮਃ ੧ ॥
ਕਾਪੜੁ ਕਾਠੁ ਰੰਗਾਇਆ ਰਾਂਗਿ ॥ ਘਰ ਗਚ ਕੀਤੇ ਬਾਗੇ ਬਾਗ ॥ ਸਾਦ ਸਹਜ ਕਰਿ ਮਨੁ ਖੇਲਾਇਆ ॥ ਤੈ ਸਹ ਪਾਸਹੁ ਕਹਣੁ ਕਹਾਇਆ ॥ ਮਿਠਾ ਕਰਿ ਕੈ ਕਉੜਾ ਖਾਇਆ ॥ ਤਿਨਿ ਕਉੜੈ ਤਨਿ ਰੋਗੁ ਜਮਾਇਆ ॥ ਜੇ ਫਿਰਿ ਮਿਠਾ ਪੇੜੈ ਪਾਇ ॥ ਤਉ ਕਉੜਤਣੁ ਚੂਕਸਿ ਮਾਇ ॥ ਨਾਨਕ ਗੁਰਮੁਖਿ ਪਾਵੈ ਸੋਇ ॥ ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥
ਪਉੜੀ ॥
ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥
ਸਲੋਕ ਮਃ ੨ ॥
ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ ॥ ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥ ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥ ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ ॥ ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥ ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥
ਮਃ ੧ ॥
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥ ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥ ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥
likhiaa hovai naanakaa karataa kare su hoi ||1||
mahalaa pehilaa ||
ra(n)naa hoieeaa bodheeaa puras hoe sieeaadh ||
seel sa(n)jam such bha(n)nee khaanaa khaaj ahaaj ||
saram giaa ghar aapanai pat uTh chalee naal ||
naanak sachaa ek hai aaur na sachaa bhaal ||2||
pauRee ||
baahar bhasam lepan kare a(n)tar gubaaree ||
khi(n)thaa jholee bahu bhekh kare dhuramat aha(n)kaaree ||
saahib sabadh na uoocharai maiaa moh pasaaree ||
a(n)tar laalach bharam hai bharamai gaavaaree ||
naanak naam na chetiee jooaai baajee haaree ||14||
salok mahalaa pehilaa ||
lakh siau preet hovai lakh jeevan kiaa khuseeaa kiaa chaau ||
vichhuRiaa vis hoi vichhoRaa ek ghaRee meh jai ||
je sau varihaa miThaa khaajai bhee fir kauRaa khai ||
miThaa khaadhaa chit na aavai kauRatan dhai jai ||
miThaa kauRaa dhovai rog ||
naanak a(n)t vigute bhog ||
jhakh jhakh jhakhanaa jhagaRaa jhaakh ||
jhakh jhakh jaeh jhakheh tin(h) paas ||1||
mahalaa pehilaa ||
kaapaR kaaTh ra(n)gaiaa raa(n)g ||
ghar gach keete baage baag ||
saadh sahaj kar man khelaiaa ||
tai seh paasahu kahan kahaiaa ||
miThaa kar kai kauRaa khaiaa ||
tin kauRai tan rog jamaiaa ||
je fir miThaa peRai pai ||
tau kauRatan chookas mai ||
naanak gurmukh paavai soi ||
jis no praapat likhiaa hoi ||2||
pauRee ||
jin kai hiradhai mail kapaT hai baahar dhovaiaa ||
kooR kapaT kamaavadhe kooR paragaTee aaiaa ||
a(n)dhar hoi su nikalai neh chhapai chhapaiaa ||
kooRai laalach lagiaa fir joonee paiaa ||
naanak jo beejai so khaavanaa karatai likh paiaa ||15||
salok mahalaa doojaa ||
kathaa kahaanee bedha(n)ee aanee paap pu(n)n beechaar ||
dhe dhe lainaa lai lai dhenaa narak surag avataar ||
autam madhim jaatee(n) jinasee bharam bhavai sa(n)saar ||
a(n)mirat baanee tat vakhaanee giaan dhiaan vich aaiee ||
gurmukh aakhee gurmukh jaatee surata(n)ee karam dhiaaiee ||
hukam saaj hukamai vich rakhai hukamai a(n)dhar vekhai ||
naanak agahu haumai tuTai taa(n) ko likheeaai lekhai ||1||
mahalaa pehilaa ||
bedh pukaare pu(n)n paap surag narak kaa beeau ||
jo beejai so ugavai khaa(n)dhaa jaanai jeeau ||
giaan salaahe vaddaa kar sacho sachaa naau ||
sach beejai sach ugavai dharageh paieeaai thaau ||