Sri Guru Granth Sahib

ਅੰਗ ੧੨੪੨

ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ ॥ ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ ॥ ਅਗੈ ਸਚਾ ਸਚਿ ਨਾਇ ਨਿਰਭਉ ਭੈ ਵਿਣੁ ਸਾਰੁ ॥ ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ ॥ ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥੨॥
ਪਉੜੀ ॥
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥ ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥ ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ ॥ ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥੧੧॥
ਸਲੋਕ ਮਃ ੧ ॥
ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥ ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥ ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥ ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥੧॥
ਮਃ ੧ ॥
ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥ ਸਭਿ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ ॥ ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ ॥ ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ ॥ ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥੨॥
ਪਉੜੀ ॥
ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ ॥ ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥ ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥ ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥ ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥੧੨॥
ਸਲੋਕ ਮਃ ੧ ॥
ਸਾਸਤ੍ਰ ਬੇਦ ਪੁਰਾਣ ਪੜ੍ਹ੍ਹੰਤਾ ॥ ਪੂਕਾਰੰਤਾ ਅਜਾਣੰਤਾ ॥ ਜਾਂ ਬੂਝੈ ਤਾਂ ਸੂਝੈ ਸੋਈ ॥ ਨਾਨਕੁ ਆਖੈ ਕੂਕ ਨ ਹੋਈ ॥੧॥
ਮਃ ੧ ॥
ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥ ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥ ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥੨॥
ਪਉੜੀ ॥
ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥ ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥ ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥ ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥ ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥੧੩॥
ਸਲੋਕ ਮਃ ੧ ॥
ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥ ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥

Ang 1242

puchhaa dhevaa(n) maanasaa(n) jodh kareh avataar ||
sidh samaadhee sabh sunee jai dhekhaa(n) dharabaar ||
agai sachaa sach nai nirabhau bhai vin saar ||
hor kachee matee kach pich a(n)dhiaa a(n)dh beechaar ||
naanak karamee ba(n)dhagee nadhar la(n)ghaae paar ||2||
pauRee ||
nai ma(n)niaai dhuramat giee mat paragaTee aaiaa ||
naau ma(n)niaai haumai giee sabh rog gavaiaa ||
nai ma(n)niaai naam uoopajai sahaje sukh paiaa ||
nai ma(n)niaai saa(n)t uoopajai har ma(n)n vasaiaa ||
naanak naam rata(n)n hai gurmukh har dhiaaiaa ||11||
salok mahalaa pehilaa ||
hor sareek hovai koiee teraa tis agai tudh aakhaa(n) ||
tudh agai tudhai saalaahee mai a(n)dhe naau sujaakhaa ||
jetaa aakhan saahee sabadhee bhaakhiaa bhai subhaiee ||
naanak bahutaa eho aakhan sabh teree vaddiaaiee ||1||
mahalaa pehilaa ||
jaa(n) na siaa kiaa chaakaree jaa(n) ja(n)me kiaa kaar ||
sabh kaaran karataa kare dhekhai vaaro vaar ||
je chupai je ma(n)giaai dhaat kare dhaataar ||
eik dhaataa sabh ma(n)gate fir dhekheh aakaar ||
naanak evai jaaneeaai jeevai dhevanahaar ||2||
pauRee ||
nai ma(n)niaai surat uoopajai naame mat hoiee ||
nai ma(n)niaai gun ucharai naame sukh soiee ||
nai ma(n)niaai bhram kaTeeaai fir dhukh na hoiee ||
nai ma(n)niaai saalaaheeaai paapaa(n) mat dhoiee ||
naanak poore gur te naau ma(n)neeaai jin dhevai soiee ||12||
salok mahalaa pehilaa ||
saasatr bedh puraan paR(h)(n)taa ||
pookaara(n)taa ajaana(n)taa ||
jaa(n) boojhai taa(n) soojhai soiee ||
naanak aakhai kook na hoiee ||1||
mahalaa pehilaa ||
jaa(n) hau teraa taa(n) sabh kichh meraa hau naahee too hoveh ||
aape sakataa aape surataa sakatee jagat paroveh ||
aape bheje aape sadhe rachanaa rach rach vekhai ||
naanak sachaa sachee naa(n)iee sach pavai dhur lekhai ||2||
pauRee ||
naam nira(n)jan alakh hai kiau lakhiaa jaiee ||
naam nira(n)jan naal hai kiau paieeaai bhaiee ||
naam nira(n)jan varatadhaa raviaa sabh Thaa(n)iee ||
gur poore te paieeaai hiradhai dhei dhikhaiee ||
naanak nadharee karam hoi gur mileeaai bhaiee ||13||
salok mahalaa pehilaa ||
kal hoiee kute muhee khaaj hoaa muradhaar ||
kooR bol bol bhaukanaa chookaa dharam beechaar ||
jin jeeva(n)dhiaa pat nahee muiaa ma(n)dhee soi ||