ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥
ਪਉੜੀ ॥
ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥ ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥ ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥ ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥ ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥
ਸਲੋਕ ਮਹਲਾ ੧ ॥
ਜੂਠਿ ਨ ਰਾਗੀਂ ਜੂਠਿ ਨ ਵੇਦੀਂ ॥ ਜੂਠਿ ਨ ਚੰਦ ਸੂਰਜ ਕੀ ਭੇਦੀ ॥ ਜੂਠਿ ਨ ਅੰਨੀ ਜੂਠਿ ਨ ਨਾਈ ॥ ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥ ਜੂਠਿ ਨ ਧਰਤੀ ਜੂਠਿ ਨ ਪਾਣੀ ॥ ਜੂਠਿ ਨ ਪਉਣੈ ਮਾਹਿ ਸਮਾਣੀ ॥ ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥
ਮਹਲਾ ੧ ॥
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥
ਪਉੜੀ ॥
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥ ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥ ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥ ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥
ਸਲੋਕ ਮਹਲਾ ੧ ॥
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥ ਦੁਖੁ ਦੁਖੁ ਅਗੈ ਆਖੀਐ ਪੜ੍ਹ੍ਹਿ ਪੜ੍ਹ੍ਹਿ ਕਰਹਿ ਪੁਕਾਰ ॥ ਦੁਖ ਕੀਆ ਪੰਡਾ ਖੁਲ੍ਹ੍ਹੀਆ ਸੁਖੁ ਨ ਨਿਕਲਿਓ ਕੋਇ ॥ ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥ ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥ ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥
ਮਹਲਾ ੧ ॥
ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥ ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥ ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥ ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥
ਪਉੜੀ ॥
ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥ ਨਾਇ ਸੁਣਿਐ ਘਟਿ ਚਾਨਣਾ ਆਨੑੇਰੁ ਗਵਾਵੈ ॥ ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥ ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥ ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥
ਸਲੋਕ ਮਹਲਾ ੧ ॥
ਘਰਿ ਨਾਰਾਇਣੁ ਸਭਾ ਨਾਲਿ ॥
aakhan aaukhaa naanakaa aakh na jaapai aakh ||2||
pauRee ||
nai suniaai man rahaseeaai naame saa(n)t aaiee ||
nai suniaai man tirapateeaai sabh dhukh gavaiee ||
nai suniaai naau uoopajai naame vaddiaaiee ||
naame hee sabh jaat pat naame gat paiee ||
gurmukh naam dhiaaieeaai naanak liv laiee ||6||
salok mahalaa pehilaa ||
jooTh na raaga(n)ee jooTh na vedha(n)ee ||
jooTh na cha(n)dh sooraj kee bhedhee ||
jooTh na a(n)nee jooTh na naiee ||
jooTh na meeh varihaai sabh thaiee ||
jooTh na dharatee jooTh na paanee ||
jooTh na paunai maeh samaanee ||
naanak niguriaa gun naahee koi ||
muh feriaai muh jooThaa hoi ||1||
mahalaa pehilaa ||
naanak chuleeaa sucheeaa je bhar jaanai koi ||
surate chulee giaan kee jogee kaa jat hoi ||
brahaman chulee sa(n)tokh kee girahee kaa sat dhaan ||
raaje chulee niaav kee paRiaa sach dhiaan ||
paanee chit na dhopiee mukh peetai tikh jai ||
paanee pitaa jagat kaa fir paanee sabh khai ||2||
pauRee ||
nai suniaai sabh sidh hai ridh pichhai aavai ||
nai suniaai nau nidh milai man chi(n)dhiaa paavai ||
nai suniaai sa(n)tokh hoi kavalaa charan dhiaavai ||
nai suniaai sahaj uoopajai sahaje sukh paavai ||
gurmatee naau paieeaai naanak gun gaavai ||7||
salok mahalaa pehilaa ||
dhukh vich ja(n)man dhukh maran dhukh varatan sa(n)saar ||
dhukh dhukh agai aakheeaai paRi(h) paRi(h) kareh pukaar ||
dhukh keeaa pa(n)ddaa khul(h)eeaa sukh na nikalio koi ||
dhukh vich jeeau jalaiaa dhukheeaa chaliaa roi ||
naanak sifatee ratiaa man tan hariaa hoi ||
dhukh keeaa agee maare’eh bhee dhukh dhaaroo hoi ||1||
mahalaa pehilaa ||
naanak dhuneeaa bhas ra(n)g bhasoo hoo bhas kheh ||
bhaso bhas kamaavanee bhee bhas bhareeaai dheh ||
jaa jeeau vichahu kaddeeaai bhasoo bhariaa jai ||
agai lekhai ma(n)giaai hor dhasoonee pai ||2||
pauRee ||
nai suniaai such sa(n)jamo jam neR na aavai ||
nai suniaai ghaT chaananaa aan(h)er gavaavai ||
nai suniaai aap bujheeaai laahaa naau paavai ||
nai suniaai paap kaTe’eeh niramal sach paavai ||
naanak nai suniaai mukh ujale naau gurmukh dhiaavai ||8||
salok mahalaa pehilaa ||
ghar naarain sabhaa naal ||