ਮਹਲਾ ੨ ॥
ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥ ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥ ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥ ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥ ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥
ਪਉੜੀ ॥
ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥ ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥ ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈਂ ॥ ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥
ਸਲੋਕ ਮਹਲਾ ੨ ॥
ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥ ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥ ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥ ਜਿਨੑਾ ਚੀਰੀ ਚਲਣਾ ਹਥਿ ਤਿਨੑਾ ਕਿਛੁ ਨਾਹਿ ॥ ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥ ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
ਮਹਲਾ ੨ ॥
ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥ ਕੁੰਜੀ ਜਿਨ ਕਉ ਦਿਤੀਆ ਤਿਨੑਾ ਮਿਲੇ ਭੰਡਾਰ ॥ ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥ ਨਦਰਿ ਤਿਨੑਾ ਕਉ ਨਾਨਕਾ ਨਾਮੁ ਜਿਨੑਾ ਨੀਸਾਣੁ ॥੨॥
ਪਉੜੀ ॥
ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥ ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥ ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥ ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥
ਸਲੋਕ ਮਹਲਾ ੧ ॥
ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥ ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥ ਵਡਾ ਆਖਣੁ ਭਾਰਾ ਤੋਲੁ ॥ ਹੋਰ ਹਉਲੀ ਮਤੀ ਹਉਲੇ ਬੋਲ ॥ ਧਰਤੀ ਪਾਣੀ ਪਰਬਤ ਭਾਰੁ ॥ ਕਿਉ ਕੰਡੈ ਤੋਲੈ ਸੁਨਿਆਰੁ ॥ ਤੋਲਾ ਮਾਸਾ ਰਤਕ ਪਾਇ ॥ ਨਾਨਕ ਪੁਛਿਆ ਦੇਇ ਪੁਜਾਇ ॥ ਮੂਰਖ ਅੰਧਿਆ ਅੰਧੀ ਧਾਤੁ ॥ ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥
ਮਹਲਾ ੧ ॥
ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥ ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥ ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥ ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥
mahalaa doojaa ||
keetaa kiaa saalaaheeaai kare soi saalaeh ||
naanak ekee baaharaa dhoojaa dhaataa naeh ||
karataa so saalaaheeaai jin keetaa aakaar ||
dhaataa so saalaaheeaai j sabhasai dhe aadhaar ||
naanak aap sadheev hai pooraa jis bha(n)ddaar ||
vaddaa kar saalaaheeaai a(n)t na paaraavaar ||2||
pauRee ||
har kaa naam nidhaan hai seviaai sukh paiee ||
naam nira(n)jan ucharaa(n) pat siau ghar jaa(n)iee ||
gurmukh baanee naam hai naam ridhai vasaiee ||
mat pa(n)kheroo vas hoi satiguroo dhiaae(n)ee ||
naanak aap dhiaal hoi naame liv laiee ||4||
salok mahalaa doojaa ||
tis siau kaisaa bolanaa j aape jaanai jaan ||
cheeree jaa kee naa firai saahib so paravaan ||
cheeree jis kee chalanaa meer malak salaar ||
jo tis bhaavai naanakaa saiee bhalee kaar ||
jin(h)aa cheeree chalanaa hath tin(h)aa kichh naeh ||
saahib kaa furamaan hoi uThee karalai paeh ||
jehaa cheeree likhiaa tehaa hukam kamaeh ||
ghale aaveh naanakaa sadhe uThee jaeh ||1||
mahalaa doojaa ||
sifat jinaa kau bakhaseeaai seiee potedhaar ||
ku(n)jee jin kau dhiteeaa tin(h)aa mile bha(n)ddaar ||
jeh bha(n)ddaaree hoo gun nikaleh te ke’eeh paravaan ||
nadhar tin(h)aa kau naanakaa naam jin(h)aa neesaan ||2||
pauRee ||
naam nira(n)jan niramalaa suniaai sukh hoiee ||
sun sun ma(n)n vasaieeaai boojhai jan koiee ||
bahadhiaa uThadhiaa na visarai saachaa sach soiee ||
bhagataa kau naam adhaar hai naame sukh hoiee ||
naanak man tan rav rahiaa gurmukh har soiee ||5||
salok mahalaa pehilaa ||
naanak tule’eeh tol je jeeau pichhai paieeaai ||
eikas na pujeh bol je poore pooraa kar milai ||
vaddaa aakhan bhaaraa tol ||
hor haulee matee haule bol ||
dharatee paanee parabat bhaar ||
kiau ka(n)ddai tolai suniaar ||
tolaa maasaa ratak pai ||
naanak puchhiaa dhei pujai ||
moorakh a(n)dhiaa a(n)dhee dhaat ||
keh keh kahan kahain aap ||1||
mahalaa pehilaa ||
aakhan aaukhaa sunan aaukhaa aakh na jaapee aakh ||
eik aakh aakheh sabadh bhaakheh aradh uradh dhin raat ||
je kih hoi ta kih dhisai jaapai roop na jaat ||
sabh kaaran karataa kare ghaT aaughaT ghaT thaap ||