ਪੂਜ ਕਰੇ ਰਖੈ ਨਾਵਾਲਿ ॥ ਕੁੰਗੂ ਚੰਨਣੁ ਫੁਲ ਚੜਾਏ ॥ ਪੈਰੀ ਪੈ ਪੈ ਬਹੁਤੁ ਮਨਾਏ ॥ ਮਾਣੂਆ ਮੰਗਿ ਮੰਗਿ ਪੈਨੑੈ ਖਾਇ ॥ ਅੰਧੀ ਕੰਮੀ ਅੰਧ ਸਜਾਇ ॥ ਭੁਖਿਆ ਦੇਇ ਨ ਮਰਦਿਆ ਰਖੈ ॥ ਅੰਧਾ ਝਗੜਾ ਅੰਧੀ ਸਥੈ ॥੧॥
ਮਹਲਾ ੧ ॥
ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥ ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥ ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥ ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥ ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥ ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥ ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥
ਪਉੜੀ ॥
ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥ ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥ ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥ ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥ ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥
ਸਲੋਕ ਮਃ ੧ ॥
ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥
ਮਃ ੧ ॥
ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥ ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥ ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥
ਪਉੜੀ ॥
ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥ ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥ ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥ ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥ ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥
ਸਲੋਕ ਮਃ ੧ ॥
ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥ ਸਭੇ ਰੁਤੀ ਮਾਹ ਸਭਿ ਸਭਿ ਧਰਤੀਂ ਸਭਿ ਭਾਰ ॥ ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥ ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥ ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥ ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀਂ ਵੀਚਾਰ ॥ ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥
ਮਃ ੧ ॥
ਅਖੀਂ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥ ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥
pooj kare rakhai naavaal ||
ku(n)goo cha(n)nan ful chaRaae ||
pairee pai pai bahut manaae ||
maanooaa ma(n)g ma(n)g pain(h)ai khai ||
a(n)dhee ka(n)mee a(n)dh sajai ||
bhukhiaa dhei na maradhiaa rakhai ||
a(n)dhaa jhagaRaa a(n)dhee sathai ||1||
mahalaa pehilaa ||
sabhe suratee jog sabh sabhe bedh puraan ||
sabhe karane tap sabh sabhe geet giaan ||
sabhe budhee sudh sabh sabh teerath sabh thaan ||
sabh paatisaaheeaa amar sabh sabh khuseeaa sabh khaan ||
sabhe maanas dhev sabh sabhe jog dhiaan ||
sabhe pureeaa kha(n)dd sabh sabhe jeea jahaan ||
hukam chalaae aapanai karamee vahai kalaam ||
naanak sachaa sach nai sach sabhaa dheebaan ||2||
pauRee ||
nai ma(n)niaai sukh uoopajai naame gat hoiee ||
nai ma(n)niaai pat paieeaai hiradhai har soiee ||
nai ma(n)niaai bhavajal la(n)gheeaai fir bighan na hoiee ||
nai ma(n)niaai pa(n)th paragaTaa naame sabh loiee ||
naanak satigur miliaai naau ma(n)neeaai jin dhevai soiee ||9||
salok mahalaa pehilaa ||
pureeaa kha(n)ddaa sir kare ik pair dhiaae ||
paun maar man jap kare sir mu(n)ddee talai dhei ||
kis upar oh Tik Tikai kis no jor karei ||
kis no kaheeaai naanakaa kis no karataa dhei ||
hukam rahaae aapanai moorakh aap ganei ||1||
mahalaa pehilaa ||
hai hai aakhaa(n) koT koT koTee hoo koT koT ||
aakhoo(n) aakhaa(n) sadhaa sadhaa kahan na aavai toT ||
naa hau thakaa(n) na Thaakeeaa evadd rakheh jot ||
naanak chasiahu chukh bi(n)dh upar aakhan dhos ||2||
pauRee ||
nai ma(n)niaai kul udharai sabh kuTa(n)b sabaiaa ||
nai ma(n)niaai sa(n)gat udharai jin ridhai vasaiaa ||
nai ma(n)niaai sun udhare jin rasan rasaiaa ||
nai ma(n)niaai dhukh bhukh giee jin naam chit laiaa ||
naanak naam tinee saalaahiaa jin guroo milaiaa ||10||
salok mahalaa pehilaa ||
sabhe raatee sabh dheh sabh thitee sabh vaar ||
sabhe rutee maeh sabh sabh dharata(n)ee sabh bhaar ||
sabhe paanee paun sabh sabh aganee paataal ||
sabhe pureeaa kha(n)dd sabh sabh loa loa aakaar ||
hukam na jaapee ketaRaa keh na sakeejai kaar ||
aakheh thakeh aakh aakh kar sifata(n)ee veechaar ||
tiran na paio bapuRee naanak kahai gavaar ||1||
mahalaa pehilaa ||
akha(n)ee paranai je firaa(n) dhekhaa(n) sabh aakaar ||
puchhaa giaanee pa(n)dditaa(n) puchhaa bedh beechaar ||