ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥ ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥
ਪਉੜੀ ॥
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥ ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥ ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥ ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥ ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥
ਸਲੋਕ ਮਃ ੧ ॥
ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ ਇਕਨੑੀ ਲਦਿਆ ਇਕਿ ਲਦਿ ਚਲੇ ਇਕਨੑੀ ਬਧੇ ਭਾਰ ॥ ਇਕਨੑਾ ਹੋਈ ਸਾਖਤੀ ਇਕਨੑਾ ਹੋਈ ਸਾਰ ॥ ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥ ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥
ਮਃ ੧ ॥
ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥
ਪਉੜੀ ॥
ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥ ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥ ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥ ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥ ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥
ਸਲੋਕ ਮਃ ੪ ॥
ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥ ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥ ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥ ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥
ਮਃ ੪ ॥
ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥ ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥
ਪਉੜੀ ॥
ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥ ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥ ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥ ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥
ਸਲੋਕ ਮਃ ੧ ॥
ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥ ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥
ਮਃ ੧ ॥
ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥ ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥ ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਹ੍ਹੀਐ ॥ ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥
ਪਉੜੀ ॥
ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥
bedh vapaaree giaan raas karamee palai hoi ||
naanak raasee baaharaa ladh na chaliaa koi ||2||
pauRee ||
ni(n)m birakh bahu sa(n)cheeaai a(n)mirat ras paiaa ||
biseear ma(n)tr visaaheeaai bahu dhoodh peeaaiaa ||
manmukh abhi(n)n na bhijiee pathar naavaiaa ||
bikh meh a(n)mrit si(n)cheeaai bikh kaa fal paiaa ||
naanak sa(n)gat mel har sabh bikh leh jaiaa ||16||
salok mahalaa pehilaa ||
maran na moorat puchhiaa puchhee thit na vaar ||
eikan(h)ee ladhiaa ik ladh chale ikan(h)ee badhe bhaar ||
eikan(h)aa hoiee saakhatee ikan(h)aa hoiee saar ||
lasakar sanai dhamaamiaa chhuTe ba(n)k dhuaar ||
naanak dderee chhaar kee bhee fir hoiee chhaar ||1||
mahalaa pehilaa ||
naanak dderee ddeh piee miTee sa(n)dhaa koT ||
bheetar chor bahaaliaa khoT ve jeeaa khoT ||2||
pauRee ||
jin a(n)dhar ni(n)dhaa dhusaT hai nak vadde nak vaddaiaa ||
mahaa karoop dhukhe’ee sadhaa kaale muh maiaa ||
bhalake uTh nit par dharab hireh har naam churaiaa ||
har jeeau tin kee sa(n)gat mat karahu rakh leh har raiaa ||
naanak piaai kirat kamaavadhe manmukh dhukh paiaa ||17||
salok mahalaa chauthhaa ||
sabh koiee hai khasam kaa khasamahu sabh ko hoi ||
hukam pachhaanai khasam kaa taa sach paavai koi ||
gurmukh aap pachhaaneeaai buraa na dheesai koi ||
naanak gurmukh naam dhiaaieeaai sahilaa aaiaa soi ||1||
mahalaa chauthhaa ||
sabhanaa dhaataa aap hai aape melanahaar ||
naanak sabadh mile na vichhuReh jinaa seviaa har dhaataar ||2||
pauRee ||
gurmukh hiradhai saa(n)t hai naau ugav aaiaa ||
jap tap teerath sa(n)jam kare mere prabh bhaiaa ||
hiradhaa sudh har sevadhe soheh gun gaiaa ||
mere har jeeau evai bhaavadhaa gurmukh taraiaa ||
naanak gurmukh melian har dhar sohaiaa ||18||
salok mahalaa pehilaa ||
dhanava(n)taa iv hee kahai avaree dhan kau jaau ||
naanak niradhan tit dhin jit dhin visarai naau ||1||
mahalaa pehilaa ||
sooraj chaRai vijog sabhasai ghaTai aarajaa ||
tan man rataa bhog koiee haarai ko jinai ||
sabh ko bhariaa fook aakhan kahan na tha(n)m(h)eeaai ||
naanak vekhai aap fook kaddaae ddeh pavai ||2||
pauRee ||
satasa(n)gat naam nidhaan hai jithahu har paiaa ||