ਸਾਰਗ ਮਹਲਾ ੫ ॥
ਹਰਿ ਕੇ ਨਾਮ ਕੀ ਗਤਿ ਠਾਂਢੀ ॥ ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥
ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥ ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥੧॥
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥ ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ ॥੨॥੫੨॥੭੫॥
ਸਾਰਗ ਮਹਲਾ ੫ ॥
ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥ ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥
ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ ॥ ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥੧॥
ਜੀਅ ਪ੍ਰਾਨ ਮੁਕਤਿ ਕੋ ਦਾਤਾ ਏਕਸ ਸਿਉ ਲਿਵ ਲਾਉ ॥ ਕਹੁ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ॥੨॥੫੩॥੭੬॥
ਸਾਰਗ ਮਹਲਾ ੫ ॥
ਹੋਤੀ ਨਹੀ ਕਵਨ ਕਛੁ ਕਰਣੀ ॥ ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥
ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ ॥ ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥੧॥
ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥ ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥
ਸਾਰਗ ਮਹਲਾ ੫ ॥
ਫੀਕੇ ਹਰਿ ਕੇ ਨਾਮ ਬਿਨੁ ਸਾਦ ॥ ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ ਅਹਿਨਿਸਿ ਪੂਰਨ ਨਾਦ ॥੧॥ ਰਹਾਉ ॥
ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ ਜਾਹਿ ਸਗਲ ਬਿਖਾਦ ॥ ਹਰਿ ਹਰਿ ਲਾਭੁ ਸਾਧਸੰਗਿ ਪਾਈਐ ਘਰਿ ਲੈ ਆਵਹੁ ਲਾਦਿ ॥੧॥
ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ ॥ ਬਰਨਿ ਨ ਸਾਕਉ ਨਾਨਕ ਮਹਿਮਾ ਪੇਖਿ ਰਹੇ ਬਿਸਮਾਦ ॥੨॥੫੫॥੭੮॥
ਸਾਰਗ ਮਹਲਾ ੫ ॥
ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥
ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥
ਉਦਮੁ ਸਕਤਿ ਸਿਆਣਪ ਤੁਮ੍ਹ੍ਹਰੀ ਦੇਹਿ ਤ ਨਾਮੁ ਵਖਾਣੀ ॥ ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥
ਸਾਰਗ ਮਹਲਾ ੫ ॥
ਧਨਵੰਤ ਨਾਮ ਕੇ ਵਣਜਾਰੇ ॥ ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥
saarag mahalaa panjavaa ||
har ke naam kee gat Thaa(n)ddee ||
bedh puraan simirat saadhoo jan khojat khojat kaaddee ||1|| rahaau ||
siv bira(n)ch ar i(n)dhr lok taa meh jalatau firiaa ||
simar simar suaamee bhe seetal dhookh dharadh bhram hiriaa ||1||
jo jo tario puraatan navatan bhagat bhai har dhevaa ||
naanak kee bena(n)tee prabh jeeau milai sa(n)t jan sevaa ||2||52||75||
saarag mahalaa panjavaa ||
jihave a(n)mirat gun har gaau ||
har har bol kathaa sun har kee ucharahu prabh ko naau ||1|| rahaau ||
raam naam ratan dhan sa(n)chahu man tan laavahu bhaau ||
aan bibhoot mithiaa kar maanahu saachaa ihai suaau ||1||
jeea praan mukat ko dhaataa ekas siau liv laau ||
kahu naanak taa kee saranaiee dhet sagal apiaau ||2||53||76||
saarag mahalaa panjavaa ||
hotee nahee kavan kachh karanee ||
eihai oT paiee mil sa(n)teh gopaal ek kee saranee ||1|| rahaau ||
pa(n)ch dhokh chhidhr iaa tan meh bikhai biaadh kee karanee ||
aas apaar dhinas gan raakhe grasat jaat bal jaranee ||1||
anaatheh naath dhiaal sukh saagar sarab dhokh bhai haranee ||
man baa(n)chhat chitavat naanak dhaas pekh jeevaa prabh charanee ||2||54||77||
saarag mahalaa panjavaa ||
feeke har ke naam bin saadh ||
a(n)mirat ras keeratan har gaieeaai ahinis pooran naadh ||1|| rahaau ||
simarat saa(n)t mahaa sukh paieeaai miT jaeh sagal bikhaadh ||
har har laabh saadhasa(n)g paieeaai ghar lai aavahu laadh ||1||
sabh te uooch uooch te uoocho a(n)t nahee marajaadh ||
baran na saakau naanak mahimaa pekh rahe bisamaadh ||2||55||78||
saarag mahalaa panjavaa ||
aaio sunan paRan kau baanee ||
naam visaar lageh an laalach birathaa janam paraanee ||1|| rahaau ||
samajh achet chet man mere kathee sa(n)tan akath kahaanee ||
laabh laih har ridhai araadhahu chhuTakai aavan jaanee ||1||
audham sakat siaanap tum(h)ree dheh ta naam vakhaanee ||
seiee bhagat bhagat se laage naanak jo prabh bhaanee ||2||56||79||
saarag mahalaa panjavaa ||
dhanava(n)t naam ke vanajaare ||
saa(n)jhee karahu naam dhan khaaTahu gur kaa sabadh veechaare ||1|| rahaau ||