ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥ ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥
ਸਾਰਗ ਮਹਲਾ ੫ ॥
ਕਰਹੁ ਗਤਿ ਦਇਆਲ ਸੰਤਹੁ ਮੋਰੀ ॥ ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥
ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥ ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥
ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥ ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥
ਸਾਰਗ ਮਹਲਾ ੫ ॥
ਠਾਕੁਰ ਬਿਨਤੀ ਕਰਨ ਜਨੁ ਆਇਓ ॥ ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥
ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥ ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥
ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥ ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥
ਸਾਰਗ ਮਹਲਾ ੫ ॥
ਜਾ ਕੀ ਰਾਮ ਨਾਮ ਲਿਵ ਲਾਗੀ ॥ ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥੧॥ ਰਹਾਉ ॥
ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ ॥ ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ ॥੧॥
ਅਚਿੰਤ ਸੋਇ ਜਾਗਨੁ ਉਠਿ ਬੈਸਨੁ ਅਚਿੰਤ ਹਸਤ ਬੈਰਾਗੀ ॥ ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ ॥੨॥੪੪॥੬੭॥
ਸਾਰਗ ਮਹਲਾ ੫ ॥
ਅਬ ਜਨ ਊਪਰਿ ਕੋ ਨ ਪੁਕਾਰੈ ॥ ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ ॥
ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥ ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥੧॥
ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥ ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥
ਸਾਰਗ ਮਹਲਾ ੫ ॥
ਹਰਿ ਜਨ ਛੋਡਿਆ ਸਗਲਾ ਆਪੁ ॥ ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥
ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥ ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥੧॥
ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥ ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥੨॥੪੬॥੬੯॥
jin sa(n)tan jaaniaa too Thaakur te aae paravaan ||
jan kaa sa(n)g paieeaai vaddabhaagee naanak sa(n)tan kai kurabaan ||2||41||64||
saarag mahalaa panjavaa ||
karahu gat dhiaal sa(n)tahu moree ||
tum samarath kaaran karanaa tooTee tum hee joree ||1|| rahaau ||
janam janam ke bikhiee tum taare sumat sa(n)g tumaarai paiee ||
anik jon bhramate prabh bisarat saas saas har gaiee ||1||
jo jo sa(n)g mile saadhoo kai te te patit puneetaa ||
kahu naanak jaa ke vaddabhaagaa tin janam padhaarath jeetaa ||2||42||65||
saarag mahalaa panjavaa ||
Thaakur binatee karan jan aaio ||
sarab sookh aana(n)dh sahaj ras sunat tuhaaro naio ||1|| rahaau ||
kirapaa nidhaan sookh ke saagar jas sabh meh jaa ko chhaio ||
sa(n)tasa(n)g ra(n)g tum ke’ee apanaa aap dhirasaTaio ||1||
nainahu sa(n)g sa(n)tan kee sevaa charan jhaaree kesaio ||
aaTh pahar dharasan sa(n)tan kaa sukh naanak ih paio ||2||43||66||
saarag mahalaa panjavaa ||
jaa kee raam naam liv laagee ||
sajan suridhaa suhelaa sahaje so kaheeaai baddabhaagee ||1|| rahaau ||
rahit bikaar alap maiaa te aha(n)budh bikh tiaagee ||
dharas piaas aas ekeh kee Tek heeaai(n) pria paagee ||1||
achi(n)t soi jaagan uTh baisan achi(n)t hasat bairaagee ||
kahu naanak jin jagat Thagaanaa su maiaa har jan Thaagee ||2||44||67||
saarag mahalaa panjavaa ||
ab jan uoopar ko na pukaarai ||
pookaaran kau jo udham karataa gur paramesar taa kau maarai ||1|| rahaau ||
niravairai sa(n)g vair rachaavai har dharageh oh haarai ||
aadh jugaadh prabh kee vaddiaaiee jan kee paij savaarai ||1||
nirabhau bhe sagal bhau miTiaa charan kamal aadhaarai ||
gur kai bachan japio naau naanak pragaT bhio sa(n)saarai ||2||45||68||
saarag mahalaa panjavaa ||
har jan chhoddiaa sagalaa aap ||
jiau jaanahu tiau rakhahu gusaiee pekh jeevaa(n) parataap ||1|| rahaau ||
gur upadhes saadh kee sa(n)gat binasio sagal sa(n)taap ||
mitr satr pekh samat beechaario sagal sa(n)bhaakhan jaap ||1||
tapat bujhee seetal aaghaane sun anahadh bisam bhe bisamaadh ||
anadh bhiaa naanak man saachaa pooran poore naadh ||2||46||69||