ਸਾਰਗ ਮਹਲਾ ੫ ॥
ਅੰਮ੍ਰਿਤ ਨਾਮੁ ਮਨਹਿ ਆਧਾਰੋ ॥ ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥
ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥ ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥
ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥ ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥
ਸਾਰਗ ਮਹਲਾ ੫ ॥
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥ ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥
ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥ ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥
ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥ ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾਰੇ ॥੨॥੩੨॥੫੫॥
ਸਾਰਗ ਮਹਲਾ ੫ ॥
ਰਸਨਾ ਜਪਤੀ ਤੂਹੀ ਤੂਹੀ ॥ ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥
ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥ ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥
ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥ ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥
ਸਾਰਗ ਮਹਲਾ ੫ ॥
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥
ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪੁਨੇ ਹੀ ਪਹਿ ਬਿਰਥਾ ॥ ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥
ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥
ਸਾਰਗ ਮਹਲਾ ੫ ॥
ਝੂਠੋ ਮਾਇਆ ਕੋ ਮਦ ਮਾਨੁ ॥ ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥
ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥
ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥ ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥
ਸਾਰਗ ਮਹਲਾ ੫ ॥
ਅਪੁਨੀ ਇਤਨੀ ਕਛੂ ਨ ਸਾਰੀ ॥ ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥
ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥
saarag mahalaa panjavaa ||
a(n)mirat naam maneh aadhaaro ||
jin dheeaa tis kai kurabaanai gur poore namasakaaro ||1|| rahaau ||
boojhee tirasanaa sahaj suhelaa kaam karodh bikh jaaro ||
aai na jai basai ieh Thaahar jeh aasan nira(n)kaaro ||1||
ekai paragaT ekai gupataa ekai dhu(n)dhookaaro ||
aadh madh a(n)t prabh soiee kahu naanak saach beechaaro ||2||31||54||
saarag mahalaa panjavaa ||
bin prabh rahan na jai gharee ||
sarab sookh taahoo kai pooran jaa kai sukh hai haree ||1|| rahaau ||
ma(n)gal roop praan jeevan dhan simarat anadh ghanaa ||
vadd samarath sadhaa sadh sa(n)ge gun rasanaa kavan bhanaa ||1||
thaan pavitraa maan pavitraa pavitr sunan kahanahaare ||
kahu naanak te bhavan pavitraa jaa meh sa(n)t tum(h)aare ||2||32||55||
saarag mahalaa panjavaa ||
rasanaa japatee toohee toohee ||
maat garabh tum hee pratipaalak mirat ma(n)ddal ik tuhee ||1|| rahaau ||
tumeh pitaa tum hee fun maataa tumeh meet hit bhraataa ||
tum paravaar tumeh aadhaaraa tumeh jeea praanadhaataa ||1||
tumeh khajeenaa tumeh jareenaa tum hee maanik laalaa ||
tumeh paarajaat gur te paae tau naanak bhe nihaalaa ||2||33||56||
saarag mahalaa panjavaa ||
jaahoo kaahoo apuno hee chit aavai ||
jo kaahoo ko chero hovat Thaakur hee peh jaavai ||1|| rahaau ||
apane peh dhookh apune peh sookhaa apane hee peh birathaa ||
apune peh maan apune peh taanaa apane hee peh arathaa ||1||
kin hee raaj joban dhan milakhaa kin hee baap mahataaree ||
sarab thok naanak gur paae pooran aas hamaaree ||2||34||57||
saarag mahalaa panjavaa ||
jhooTho maiaa ko madh maan ||
dhroh moh dhoor kar bapure sa(n)g gopaaleh jaan ||1|| rahaau ||
mithiaa raaj joban ar umare meer malak ar khaan ||
mithiaa kaapar suga(n)dh chaturaiee mithiaa bhojan paan ||1||
dheen ba(n)dharo dhaas dhaasaro sa(n)teh kee saaraan ||
maa(n)gan maa(n)gau hoi achi(n)taa mil naanak ke har praan ||2||35||58||
saarag mahalaa panjavaa ||
apunee itanee kachhoo na saaree ||
anik kaaj anik dhaavarataa urajhio aan ja(n)jaaree ||1|| rahaau ||
dhiaus chaar ke dheeseh sa(n)gee uoohaa(n) naahee jeh bhaaree ||