Sri Guru Granth Sahib

ਅੰਗ ੧੨੧੩

ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥੨॥੨੦॥੪੩॥
ਸਾਰਗ ਮਹਲਾ ੫ ॥
ਰੇ ਮੂੜ੍ਹ੍ਹੇ ਆਨ ਕਾਹੇ ਕਤ ਜਾਈ ॥ ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥
ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥ ਮੋਹਨਿ ਸਿਉ ਬਾਵਰ ਮਨੁ ਮੋਹਿਓ ਝੂਠਿ ਠਗਉਰੀ ਪਾਈ ॥੧॥
ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥ ਸਗਲ ਨਿਧਾਨ ਘਰੈ ਮਹਿ ਪਾਏ ਕਹੁ ਨਾਨਕ ਜੋਤਿ ਸਮਾਈ ॥੨॥੨੧॥੪੪॥
ਸਾਰਗ ਮਹਲਾ ੫ ॥
ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ ॥ ਜੋ ਤਉ ਬਚਨੁ ਦੀਓ ਮੇਰੇ ਸਤਿਗੁਰ ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥
ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ ॥ ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ ॥੧॥
ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ॥ ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥
ਸਾਰਗ ਮਹਲਾ ੫ ॥
ਮਨ ਓਇ ਦਿਨਸ ਧੰਨਿ ਪਰਵਾਨਾਂ ॥ ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥
ਧੰਨਿ ਸੁਭਾਗ ਧੰਨਿ ਸੋਹਾਗਾ ਧੰਨਿ ਦੇਤ ਜਿਨਿ ਮਾਨਾਂ ॥ ਇਹੁ ਤਨੁ ਤੁਮ੍ਹ੍ਹਰਾ ਸਭੁ ਗ੍ਰਿਹੁ ਧਨੁ ਤੁਮ੍ਹ੍ਹਰਾ ਹੀਂਉ ਕੀਓ ਕੁਰਬਾਨਾਂ ॥੧॥
ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ ਦ੍ਰਿਸਟਾਨਾਂ ॥ ਜਉ ਕਹਹੁ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤੁ ਨ ਜਾਨਾਂ ॥੨॥੨੩॥੪੬॥
ਸਾਰਗ ਮਹਲਾ ੫ ॥
ਅਬ ਮੋਰੋ ਸਹਸਾ ਦੂਖੁ ਗਇਆ ॥ ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥੧॥ ਰਹਾਉ ॥
ਸਰਬ ਸਿਧਿ ਕਾਰਜ ਸਭਿ ਸਵਰੇ ਅਹੰ ਰੋਗ ਸਗਲ ਹੀ ਖਇਆ ॥ ਕੋਟਿ ਪਰਾਧ ਖਿਨ ਮਹਿ ਖਉ ਭਈ ਹੈ ਗੁਰ ਮਿਲਿ ਹਰਿ ਹਰਿ ਕਹਿਆ ॥੧॥
ਪੰਚ ਦਾਸ ਗੁਰਿ ਵਸਗਤਿ ਕੀਨੇ ਮਨ ਨਿਹਚਲ ਨਿਰਭਇਆ ॥ ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ ਰਾਜਇਆ ॥੨॥੨੪॥੪੭॥
ਸਾਰਗ ਮਹਲਾ ੫ ॥
ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥ ਮਨਮੋਹਨੁ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ॥੧॥ ਰਹਾਉ ॥
ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ ॥ ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥੧॥
ਤਿਸੁ ਬਿਨੁ ਨਿਮਖ ਨਹੀ ਰਹਿ ਸਕੀਐ ਬਿਸਰਿ ਨ ਕਬਹੂ ਜਾਈ ॥

Ang 1213

kahu naanak mai atul sukh paiaa janam maran bhai laathe ||2||20||43||
saarag mahalaa panjavaa ||
re mooR(h)e aan kaahe kat jaiee ||
sa(n)g manohar a(n)mrit hai re bhool bhool bikh khaiee ||1|| rahaau ||
prabh su(n)dhar chatur anoop bidhaate tis siau ruch nahee raiee ||
mohan siau baavar man mohio jhooTh Thagauree paiee ||1||
bhio dhiaal kirapaal dhukh harataa sa(n)tan siau ban aaiee ||
sagal nidhaan gharai meh paae kahu naanak jot samaiee ||2||21||44||
saarag mahalaa panjavaa ||
oa(n) pria preet cheet pahilareeaa ||
jo tau bachan dheeo mere satigur tau mai saaj seegareeaa ||1|| rahaau ||
ham bhooleh tum sadhaa abhoolaa ham patit tum patit udhareeaa ||
ham neech birakh tum mailaagar laaj sa(n)g sa(n)g basareeaa ||1||
tum ga(n)bheer dheer upakaaree ham kiaa bapure ja(n)tareeaa ||
gur kirapaal naanak har melio tau meree sookh sejareeaa ||2||22||45||
saarag mahalaa panjavaa ||
man oi dhinas dha(n)n paravaanaa(n) ||
safal te gharee sa(n)jog suhaave satigur sa(n)g giaanaa(n) ||1|| rahaau ||
dha(n)n subhaag dha(n)n sohaagaa dha(n)n dhet jin maanaa(n) ||
eih tan tum(h)raa sabh girahu dhan tumaraa hee(n)au keeo kurabaanaa(n) ||1||
koT laakh raaj sukh paae ik nimakh pekh dhirasaTaanaa(n) ||
jau kahahu mukhahu sevak ieh baiseeaai sukh naanak a(n)t na jaanaa(n) ||2||23||46||
saarag mahalaa panjavaa ||
ab moro sahasaa dhookh giaa ||
aaur upaav sagal tiaag chhodde satigur saran piaa ||1|| rahaau ||
sarab sidh kaaraj sabh savare aha(n) rog sagal hee khiaa ||
koT paraadh khin meh khau bhiee hai gur mil har har kahiaa ||1||
pa(n)ch dhaas gur vasagat keene man nihachal nirabhiaa ||
aai na jaavai na kat hee ddolai thir naanak raajiaa ||2||24||47||
saarag mahalaa panjavaa ||
prabh mero it ut sadhaa sahaiee ||
manmohan mere jeea ko piaaro kavan kahaa gun gaiee ||1|| rahaau ||
khel khilai laadd laaddaavai sadhaa sadhaa anadhaiee ||
pratipaalai baarik kee niaaiee jaise maat pitaiee ||1||
tis bin nimakh nahee reh sakeeaai bisar na kabahoo jaiee ||