ਕਹੁ ਨਾਨਕ ਮੈ ਸਹਜ ਘਰੁ ਪਾਇਆ ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥
ਸਾਰਗ ਮਹਲਾ ੫ ॥
ਮੋਹਨ ਸਭਿ ਜੀਅ ਤੇਰੇ ਤੂ ਤਾਰਹਿ ॥ ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥
ਕਰਹਿ ਅਰਦਾਸਿ ਬਹੁਤੁ ਬੇਨੰਤੀ ਨਿਮਖ ਨਿਮਖ ਸਾਮ੍ਹ੍ਹਾਰਹਿ ॥ ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਹਾਥ ਦੇਇ ਨਿਸਤਾਰਹਿ ॥੧॥
ਕਿਆ ਏ ਭੂਪਤਿ ਬਪੁਰੇ ਕਹੀਅਹਿ ਕਹੁ ਏ ਕਿਸ ਨੋ ਮਾਰਹਿ ॥ ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ ਤੁਮ੍ਹ੍ਹਾਰਹਿ ॥੨॥੧੧॥੩੪॥
ਸਾਰਗ ਮਹਲਾ ੫ ॥
ਅਬ ਮੋਹਿ ਧਨੁ ਪਾਇਓ ਹਰਿ ਨਾਮਾ ॥ ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥
ਖੋਜਤ ਖੋਜਤ ਭਇਓ ਬੈਰਾਗੀ ਫਿਰਿ ਆਇਓ ਦੇਹ ਗਿਰਾਮਾ ॥ ਗੁਰਿ ਕ੍ਰਿਪਾਲਿ ਸਉਦਾ ਇਹੁ ਜੋਰਿਓ ਹਥਿ ਚਰਿਓ ਲਾਲੁ ਅਗਾਮਾ ॥੧॥
ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ ॥ ਗੋਬਿਦ ਭਜਨ ਕੇ ਨਿਰਭੈ ਵਾਪਾਰੀ ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥
ਸਾਰਗ ਮਹਲਾ ੫ ॥
ਮੇਰੈ ਮਨਿ ਮਿਸਟ ਲਗੇ ਪ੍ਰਿਅ ਬੋਲਾ ॥ ਗੁਰਿ ਬਾਹ ਪਕਰਿ ਪ੍ਰਭ ਸੇਵਾ ਲਾਏ ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥
ਪ੍ਰਭ ਤੂ ਠਾਕੁਰੁ ਸਰਬ ਪ੍ਰਤਿਪਾਲਕੁ ਮੋਹਿ ਕਲਤ੍ਰ ਸਹਿਤ ਸਭਿ ਗੋਲਾ ॥ ਮਾਣੁ ਤਾਣੁ ਸਭੁ ਤੂਹੈ ਤੂਹੈ ਇਕੁ ਨਾਮੁ ਤੇਰਾ ਮੈ ਓਲ੍ਹ੍ਹਾ ॥੧॥
ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਹ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ ॥ ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥
ਸਾਰਗ ਮਹਲਾ ੫ ॥
ਰਸਨਾ ਰਾਮ ਕਹਤ ਗੁਣ ਸੋਹੰ ॥ ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥
ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥ ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ ਪ੍ਰਭ ਤੋਹੰ ॥੧॥
ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦ੍ਰੋਹੰ ॥ ਕਹੁ ਨਾਨਕ ਮੈ ਸੋ ਪ੍ਰਭੁ ਪਾਇਆ ਕਰਣ ਕਾਰਣ ਸਮਰਥੋਹੰ ॥੨॥੧੪॥੩੭॥
ਸਾਰਗ ਮਹਲਾ ੫ ॥
ਨੈਨਹੁ ਦੇਖਿਓ ਚਲਤੁ ਤਮਾਸਾ ॥ ਸਭ ਹੂ ਦੂਰਿ ਸਭ ਹੂ ਤੇ ਨੇਰੈ ਅਗਮ ਅਗਮ ਘਟ ਵਾਸਾ ॥੧॥ ਰਹਾਉ ॥
ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥ ਖਿਨ ਮਹਿ ਸਾਜਿ ਸਵਾਰਿ ਬਿਨਾਹੈ ਭਗਤਿ ਵਛਲ ਗੁਣਤਾਸਾ ॥੧॥
ਅੰਧ ਕੂਪ ਮਹਿ ਦੀਪਕੁ ਬਲਿਓ ਗੁਰਿ ਰਿਦੈ ਕੀਓ ਪਰਗਾਸਾ ॥
kahu naanak mai sahaj ghar paiaa har bhagat bha(n)ddaar khajeenaa ||2||10||33||
saarag mahalaa panjavaa ||
mohan sabh jeea tere too taareh ||
chhuTeh sa(n)ghaar nimakh kirapaa te koT brahama(n)dd udhaareh ||1|| rahaau ||
kareh aradhaas bahut bena(n)tee nimakh nimakh saam(h)aareh ||
hoh kirapaal dheen dhukh bha(n)jan haath dhei nisataareh ||1||
kiaa e bhoopat bapure kahe’eeh kahu e kis no maareh ||
raakh raakh raakh sukhadhaate sabh naanak jagat tum(h)aareh ||2||11||34||
saarag mahalaa panjavaa ||
ab moh dhan paio har naamaa ||
bhe achi(n)t tirasan sabh bujhee hai ih likhio lekh mathaamaa ||1|| rahaau ||
khojat khojat bhio bairaagee fir aaio dheh giraamaa ||
gur kirapaal saudhaa ih jorio hath chario laal agaamaa ||1||
aan baapaar banaj jo kare’eh tete dhookh sahaamaa ||
gobidh bhajan ke nirabhai vaapaaree har raas naanak raam naamaa ||2||12||35||
saarag mahalaa panjavaa ||
merai man misaT lage pria bolaa ||
gur baeh pakar prabh sevaa laae sadh dhiaal har ddolaa ||1|| rahaau ||
prabh too Thaakur sarab pratipaalak moh kalatr sahit sabh golaa ||
maan taan sabh toohai toohai ik naam teraa mai ol(h)aa ||1||
je takhat baisaaleh tau dhaas tum(h)aare ghaas baddaaveh ketak bolaa ||
jan naanak ke prabh purakh bidhaate mere Thaakur ageh atolaa ||2||13||36||
saarag mahalaa panjavaa ||
rasanaa raam kahat gun soha(n) ||
ek nimakh opai samaavai dhekh charit man moha(n) ||1|| rahaau ||
jis suniaai man hoi rahas at ridhai maan dhukh joha(n) ||
sukh paio dhukh dhoor paraio ban aaiee prabh toha(n) ||1||
kilavikh ge man niramal hoiee hai gur kaadde maiaa dhroha(n) ||
kahu naanak mai so prabh paiaa karan kaaran samarathoha(n) ||2||14||37||
saarag mahalaa panjavaa ||
nainahu dhekhio chalat tamaasaa ||
sabh hoo dhoor sabh hoo te nerai agam agam ghaT vaasaa ||1|| rahaau ||
abhool na bhoolai likhio na chalaavai mataa na karai pachaasaa ||
khin meh saaj savaar binaahai bhagat vachhal gunataasaa ||1||
a(n)dh koop meh dheepak balio gur ridhai keeo paragaasaa ||