ਕਹੁ ਨਾਨਕ ਮਿਲਿ ਸੰਤਸੰਗਤਿ ਤੇ ਮਗਨ ਭਏ ਲਿਵ ਲਾਈ ॥੨॥੨੫॥੪੮॥
ਸਾਰਗ ਮਹਲਾ ੫ ॥
ਅਪਨਾ ਮੀਤੁ ਸੁਆਮੀ ਗਾਈਐ ॥ ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥
ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ ॥ ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥੧॥
ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲਿ ਮਤਿ ਬੁਧਿ ਪਾਈਐ ॥ ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ ॥੨॥੨੬॥੪੯॥
ਸਾਰਗ ਮਹਲਾ ੫ ॥
ਓਟ ਸਤਾਣੀ ਪ੍ਰਭ ਜੀਉ ਮੇਰੈ ॥ ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥
ਅੰਗੀਕਾਰੁ ਕੀਓ ਪ੍ਰਭਿ ਅਪੁਨੈ ਕਾਢਿ ਲੀਆ ਬਿਖੁ ਘੇਰੈ ॥ ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ ਜਾਇ ਪਇਆ ਗੁਰ ਪੈਰੈ ॥੧॥
ਕਵਨ ਉਪਮਾ ਕਹਉ ਏਕ ਮੁਖ ਨਿਰਗੁਣ ਕੇ ਦਾਤੇਰੈ ॥ ਕਾਟਿ ਸਿਲਕ ਜਉ ਅਪੁਨਾ ਕੀਨੋ ਨਾਨਕ ਸੂਖ ਘਨੇਰੈ ॥੨॥੨੭॥੫੦॥
ਸਾਰਗ ਮਹਲਾ ੫ ॥
ਪ੍ਰਭ ਸਿਮਰਤ ਦੂਖ ਬਿਨਾਸੀ ॥ ਭਇਓ ਕ੍ਰਿਪਾਲੁ ਜੀਅ ਸੁਖਦਾਤਾ ਹੋਈ ਸਗਲ ਖਲਾਸੀ ॥੧॥ ਰਹਾਉ ॥
ਅਵਰੁ ਨ ਕੋਊ ਸੂਝੈ ਪ੍ਰਭ ਬਿਨੁ ਕਹੁ ਕੋ ਕਿਸੁ ਪਹਿ ਜਾਸੀ ॥ ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ ॥੧॥
ਹਾਥ ਦੇਇ ਰਾਖੇ ਪ੍ਰਭਿ ਅਪੁਨੇ ਸਦ ਜੀਵਨ ਅਬਿਨਾਸੀ ॥ ਕਹੁ ਨਾਨਕ ਮਨਿ ਅਨਦੁ ਭਇਆ ਹੈ ਕਾਟੀ ਜਮ ਕੀ ਫਾਸੀ ॥੨॥੨੮॥੫੧॥
ਸਾਰਗ ਮਹਲਾ ੫ ॥
ਮੇਰੋ ਮਨੁ ਜਤ ਕਤ ਤੁਝਹਿ ਸਮ੍ਹ੍ਹਾਰੈ ॥ ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥
ਜਬ ਭੁਖੌ ਤਬ ਭੋਜਨੁ ਮਾਂਗੈ ਅਘਾਏ ਸੂਖ ਸਘਾਰੈ ॥ ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥੧॥
ਕਵਨ ਬਸੇਰੋ ਦਾਸ ਦਾਸਨ ਕੋ ਥਾਪਿਉ ਥਾਪਨਹਾਰੈ ॥ ਨਾਮੁ ਨ ਬਿਸਰੈ ਤਬ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥
ਸਾਰਗ ਮਹਲਾ ੫ ॥
ਮਨ ਤੇ ਭੈ ਭਉ ਦੂਰਿ ਪਰਾਇਓ ॥ ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥
ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥ ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥੧॥
ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜਿ ਸਮਾਇਓ ॥ ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ ॥੨॥੩੦॥੫੩॥
kahu naanak mil sa(n)tasa(n)gat te magan bhe liv laiee ||2||25||48||
saarag mahalaa panjavaa ||
apanaa meet suaamee gaieeaai ||
aas na avar kaahoo kee keejai sukhadhaataa prabh dhiaaieeaai ||1|| rahaau ||
sookh ma(n)gal kaliaan jiseh ghar tis hee saranee paieeaai ||
tiseh tiaag maanukh je sevahu tau laaj lon hoi jaieeaai ||1||
ek oT pakaree Thaakur kee gur mil mat budh paieeaai ||
gun nidhaan naanak prabh miliaa sagal chukee muhataieeaai ||2||26||49||
saarag mahalaa panjavaa ||
oT sataanee prabh jeeau merai ||
dhirasaT na liaavau avar kaahoo kau maan mahat prabh terai ||1|| rahaau ||
a(n)geekaar keeo prabh apunai kaadd leeaa bikh gherai ||
a(n)mirat naam aaukhadh mukh dheeno jai piaa gur pairai ||1||
kavan upamaa kahau ek mukh niragun ke dhaaterai ||
kaaT silak jau apunaa keeno naanak sookh ghanerai ||2||27||50||
saarag mahalaa panjavaa ||
prabh simarat dhookh binaasee ||
bhio kirapaal jeea sukhadhaataa hoiee sagal khalaasee ||1|| rahaau ||
avar na kouoo soojhai prabh bin kahu ko kis peh jaasee ||
jiau jaanahu tiau raakhahu Thaakur sabh kichh tum hee paasee ||1||
haath dhei raakhe prabh apune sadh jeevan abinaasee ||
kahu naanak man anadh bhiaa hai kaaTee jam kee faasee ||2||28||51||
saarag mahalaa panjavaa ||
mero man jat kat tujheh sam(h)aarai ||
ham baarik dheen pitaa prabh mere jiau jaaneh tiau paarai ||1|| rahaau ||
jab bhukhau tab bhojan maa(n)gai aghaae sookh saghaarai ||
tab arog jab tum sa(n)g basatau chhuTakat hoi ravaarai ||1||
kavan basero dhaas dhaasan ko thaapiau thaapanahaarai ||
naam na bisarai tab jeevan paieeaai binatee naanak ieh saarai ||2||29||52||
saarag mahalaa panjavaa ||
man te bhai bhau dhoor paraio ||
laal dhiaal gulaal laaddile sahaj sahaj gun gaio ||1|| rahaau ||
gur bachanaat kamaat kirapaa te bahur na katahoo dhaio ||
rahat upaadh samaadh sukh aasan bhagat vachhal gireh paio ||1||
naadh binodh kodd aana(n)dhaa sahaje sahaj samaio ||
karanaa aap karaavan aape kahu naanak aap aapaio ||2||30||53||