ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ ਨਹੀ ਗਾਵਾਰੀ ॥੧॥
ਹਉ ਨਾਹੀ ਨਾਹੀ ਕਿਛੁ ਮੇਰਾ ਨਾ ਹਮਰੋ ਬਸੁ ਚਾਰੀ ॥ ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗਿ ਉਧਾਰੀ ॥੨॥੩੬॥੫੯॥
ਸਾਰਗ ਮਹਲਾ ੫ ॥
ਮੋਹਨੀ ਮੋਹਤ ਰਹੈ ਨ ਹੋਰੀ ॥ ਸਾਧਿਕ ਸਿਧ ਸਗਲ ਕੀ ਪਿਆਰੀ ਤੁਟੈ ਨ ਕਾਹੂ ਤੋਰੀ ॥੧॥ ਰਹਾਉ ॥
ਖਟੁ ਸਾਸਤ੍ਰ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ ॥ ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥੧॥
ਅੰਧ ਕੂਪ ਮਹਿ ਪਤਿਤ ਹੋਤ ਜਗੁ ਸੰਤਹੁ ਕਰਹੁ ਪਰਮ ਗਤਿ ਮੋਰੀ ॥ ਸਾਧਸੰਗਤਿ ਨਾਨਕੁ ਭਇਓ ਮੁਕਤਾ ਦਰਸਨੁ ਪੇਖਤ ਭੋਰੀ ॥੨॥੩੭॥੬੦॥
ਸਾਰਗ ਮਹਲਾ ੫ ॥
ਕਹਾ ਕਰਹਿ ਰੇ ਖਾਟਿ ਖਾਟੁਲੀ ॥ ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥੧॥ ਰਹਾਉ ॥
ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥ ਦੇਵਨਹਾਰੁ ਬਿਸਾਰਿਓ ਅੰਧੁਲੇ ਜਿਉ ਸਫਰੀ ਉਦਰੁ ਭਰੈ ਬਹਿ ਹਾਟੁਲੀ ॥੧॥
ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ ॥ ਕਹੁ ਨਾਨਕ ਸਮਝੁ ਰੇ ਇਆਨੇ ਆਜੁ ਕਾਲਿ ਖੁਲ੍ਹ੍ਹੈ ਤੇਰੀ ਗਾਂਠੁਲੀ ॥੨॥੩੮॥੬੧॥
ਸਾਰਗ ਮਹਲਾ ੫ ॥
ਗੁਰ ਜੀਉ ਸੰਗਿ ਤੁਹਾਰੈ ਜਾਨਿਓ ॥ ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥੧॥ ਰਹਾਉ ॥
ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿਓ ॥ ਜੋਤਿ ਪ੍ਰਗਾਸ ਭਈ ਮਾਟੀ ਸੰਗਿ ਦੁਲਭ ਦੇਹ ਬਖਾਨਿਓ ॥੧॥
ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ ਪਛਾਨਿਓ ॥ ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ ॥੨॥੩੯॥੬੨॥
ਸਾਰਗ ਮਹਲਾ ੫ ॥
ਹਰਿ ਹਰਿ ਦੀਓ ਸੇਵਕ ਕਉ ਨਾਮ ॥ ਮਾਨਸੁ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ ਰਾਮ ॥੧॥ ਰਹਾਉ ॥
ਆਪਿ ਮਹਾ ਜਨੁ ਆਪੇ ਪੰਚਾ ਆਪਿ ਸੇਵਕ ਕੈ ਕਾਮ ॥ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ॥੧॥
ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ ॥ ਆਦਿ ਜੁਗਾਦਿ ਸੇਵਕ ਕੀ ਰਾਖੈ ਨਾਨਕ ਕੋ ਪ੍ਰਭੁ ਜਾਨ ॥੨॥੪੦॥੬੩॥
ਸਾਰਗ ਮਹਲਾ ੫ ॥
ਤੂ ਮੇਰੇ ਮੀਤ ਸਖਾ ਹਰਿ ਪ੍ਰਾਨ ॥ ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥੧॥ ਰਹਾਉ ॥
ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ ॥ ਸਦਾ ਸਦਾ ਤੁਮ ਹੀ ਪਤਿ ਰਾਖਹੁ ਅੰਤਰਜਾਮੀ ਜਾਨ ॥੧॥
tin siau raach maach hit laio jo kaam nahee gaavaaree ||1||
hau naahee naahee kichh meraa naa hamaro bas chaaree ||
karan karaavan naanak ke prabh sa(n)tan sa(n)g udhaaree ||2||36||59||
saarag mahalaa panjavaa ||
mohanee mohat rahai na horee ||
saadhik sidh sagal kee piaaree tuTai na kaahoo toree ||1|| rahaau ||
khaT saasatr ucharat rasanaagar teerath gavan na thoree ||
poojaa chakar barat nem tapeeaa uoohaa gail na chhoree ||1||
a(n)dh koop meh patit hot jag sa(n)tahu karahu param gat moree ||
saadhasa(n)gat naanak bhio mukataa dharasan pekhat bhoree ||2||37||60||
saarag mahalaa panjavaa ||
kahaa kareh re khaaT khaaTulee ||
pavan afaar tor chaamaro at jajaree teree re maaTulee ||1|| rahaau ||
uoohee te hario uoohaa le dhario jaise baasaa maas dhet jhaaTulee ||
dhevanahaar bisaario a(n)dhule jiau safaree udhar bharai beh haaTulee ||1||
saadh bikaar bikaar jhooTh ras jeh jaano teh bheer baaTulee ||
kahu naanak samajh re iaane aaj kaal khul(h)ai teree gaa(n)Thulee ||2||38||61||
saarag mahalaa panjavaa ||
gur jeeau sa(n)g tuhaarai jaanio ||
koT jodh uaa kee baat na puchheeaai taa(n) dharageh bhee maanio ||1|| rahaau ||
kavan mool praanee kaa kaheeaai kavan roop dhirasaTaanio ||
jot pragaas bhiee maaTee sa(n)g dhulabh dheh bakhaanio ||1||
tum te sev tum te jap taapaa tum te tat pachhaanio ||
kar masatak dhar kaTee jevaree naanak dhaas dhasaanio ||2||39||62||
saarag mahalaa panjavaa ||
har har dheeo sevak kau naam ||
maanas kaa ko bapuro bhaiee jaa ko raakhaa raam ||1|| rahaau ||
aap mahaa jan aape pa(n)chaa aap sevak kai kaam ||
aape sagale dhoot bidhaare Thaakur a(n)tarajaam ||1||
aape pat raakhee sevak kee aap keeo ba(n)dhaan ||
aadh jugaadh sevak kee raakhai naanak ko prabh jaan ||2||40||63||
saarag mahalaa panjavaa ||
too mere meet sakhaa har praan ||
man dhan jeeau pi(n)dd sabh tumaraa ih tan seeto tumarai dhaan ||1|| rahaau ||
tum hee dhe’ee anik prakaaraa tum hee dhe’ee maan ||
sadhaa sadhaa tum hee pat raakhahu a(n)tarajaamee jaan ||1||