Sri Guru Granth Sahib

ਅੰਗ ੧੨੧੮

ਸਾਰਗ ਮਹਲਾ ੫ ॥
ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥ ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥
ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ ॥ ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ ॥੧॥
ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ ॥ ਸਰਬ ਫਲਾ ਦੀਨੑੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥੨॥੪੭॥੭੦॥
ਸਾਰਗ ਮਹਲਾ ੫ ॥
ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥ ਮਿਟਹਿ ਕਲੇਸ ਤ੍ਰਾਸ ਸਭ ਨਾਸੈ ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥
ਹਰਿ ਹਰਿ ਹਰਿ ਹਰਿ ਮਨਿ ਆਰਾਧੇ ਰਸਨਾ ਹਰਿ ਜਸੁ ਗਾਵੈ ॥ ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ ਬਾਸੁਦੇਵ ਰੰਗੁ ਲਾਵੈ ॥੧॥
ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸੋੁਹਾਵੈ ॥ ਕਹੁ ਨਾਨਕ ਸਭ ਕੀ ਹੋਇ ਰੇਨਾ ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥
ਸਾਰਗ ਮਹਲਾ ੫ ॥
ਅਪੁਨੇ ਗੁਰ ਪੂਰੇ ਬਲਿਹਾਰੈ ॥ ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥੧॥ ਰਹਾਉ ॥
ਨਿਰਭਉ ਕੀਏ ਸੇਵਕ ਦਾਸ ਅਪਨੇ ਸਗਲੇ ਦੂਖ ਬਿਦਾਰੈ ॥ ਆਨ ਉਪਾਵ ਤਿਆਗਿ ਜਨ ਸਗਲੇ ਚਰਨ ਕਮਲ ਰਿਦ ਧਾਰੈ ॥੧॥
ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ॥ ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ ॥੨॥੪੯॥੭੨॥
ਸਾਰਗ ਮਹਲਾ ੫ ॥
ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥ ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥
ਜਾ ਕੈ ਸੂਤਿ ਪਰੋਏ ਜੰਤਾ ਤਿਸੁ ਪ੍ਰਭ ਕਾ ਜਸੁ ਗਾਵਹੁ ॥ ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥੧॥
ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੁ ॥ ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥
ਸਾਰਗ ਮਹਲਾ ੫ ॥
ਠਾਕੁਰ ਤੁਮ੍ਹ੍ਹ ਸਰਣਾਈ ਆਇਆ ॥ ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥
ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥ ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥੧॥
ਬਾਹ ਪਕਰਿ ਕਢਿ ਲੀਨੇ ਅਪੁਨੇ ਗ੍ਰਿਹ ਅੰਧ ਕੂਪ ਤੇ ਮਾਇਆ ॥ ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥

Ang 1218

saarag mahalaa panjavaa ||
merai gur moro sahasaa utaariaa ||
tis gur kai jaieeaai balihaaree sadhaa sadhaa hau vaariaa ||1|| rahaau ||
gur kaa naam japio dhin raatee gur ke charan man dhaariaa ||
gur kee dhoor karau nit majan kilavikh mail utaariaa ||1||
gur poore kee karau nit sevaa gur apanaa namasakaariaa ||
sarab falaa dheen(h)e gur poorai naanak gur nisataariaa ||2||47||70||
saarag mahalaa panjavaa ||
simarat naam praan gat paavai ||
miTeh kales traas sabh naasai saadhasa(n)g hit laavai ||1|| rahaau ||
har har har har man aaraadhe rasanaa har jas gaavai ||
taj abhimaan kaam karodh ni(n)dhaa baasudhev ra(n)g laavai ||1||
dhaamodhar dhiaal aaraadhahu gobi(n)dh karat suohaavai ||
kahu naanak sabh kee hoi renaa har har dharas samaavai ||2||48||71||
saarag mahalaa panjavaa ||
apune gur poore balihaarai ||
pragaT prataap keeo naam ko raakhe raakhanahaarai ||1|| rahaau ||
nirabhau ke’ee sevak dhaas apane sagale dhookh bidhaarai ||
aan upaav tiaag jan sagale charan kamal ridh dhaarai ||1||
praan adhaar meet saajan prabh ekai eka(n)kaarai ||
sabh te uooch Thaakur naanak kaa baar baar namasakaarai ||2||49||72||
saarag mahalaa panjavaa ||
bin har hai ko kahaa bataavahu ||
sukh samooh karunaa mai karataa tis prabh sadhaa dhiaavahu ||1|| rahaau ||
jaa kai soot paroe ja(n)taa tis prabh kaa jas gaavahu ||
simar Thaakur jin sabh kichh dheenaa aan kahaa peh jaavahu ||1||
safal sevaa suaamee mere kee man baa(n)chhat fal paavahu ||
kahu naanak laabh laahaa lai chaalahu sukh setee ghar jaavahu ||2||50||73||
saarag mahalaa panjavaa ||
Thaakur tum(h) saranaiee aaiaa ||
autar gio mere man kaa sa(n)saa jab te dharasan paiaa ||1|| rahaau ||
anabolat meree birathaa jaanee apanaa naam japaiaa ||
dhukh naaThe sukh sahaj samaae anadh anadh gun gaiaa ||1||
baeh pakar kadd leene apune gireh a(n)dh koop te maiaa ||
kahu naanak gur ba(n)dhan kaaTe bichhurat aan milaiaa ||2||51||74||