Sri Guru Granth Sahib

ਅੰਗ ੧੨੨੦

ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥ ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥੧॥
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥ ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥
ਸਾਰਗ ਮਹਲਾ ੫ ॥
ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥ ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥
ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥ ਸਭ ਕੇ ਪ੍ਰੀਤਮ ਸ੍ਰਬ ਪ੍ਰਤਿਪਾਲਕ ਸਰਬ ਘਟਾਂ ਆਧਾਰਾ ॥੧॥
ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥ ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥
ਸਾਰਗ ਮਹਲਾ ੫ ॥
ਆਵੈ ਰਾਮ ਸਰਣਿ ਵਡਭਾਗੀ ॥ ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥੧॥ ਰਹਾਉ ॥
ਮਨ ਬਚ ਕ੍ਰਮ ਆਰਾਧੈ ਹਰਿ ਹਰਿ ਸਾਧਸੰਗਿ ਸੁਖੁ ਪਾਇਆ ॥ ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥੧॥
ਕਰਿ ਕਿਰਪਾ ਜੋ ਅਪੁਨਾ ਕੀਨੋ ਤਾ ਕੀ ਊਤਮ ਬਾਣੀ ॥ ਸਾਧਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥
ਸਾਰਗ ਮਹਲਾ ੫ ॥
ਜਾ ਤੇ ਸਾਧੂ ਸਰਣਿ ਗਹੀ ॥ ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥੧॥ ਰਹਾਉ ॥
ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥ ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥੧॥
ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥ ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥੨॥੬੦॥੮੩॥
ਸਾਰਗ ਮਹਲਾ ੫ ॥
ਰਸਨਾ ਰਾਮ ਕੋ ਜਸੁ ਗਾਉ ॥ ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥੧॥ ਰਹਾਉ ॥
ਚਰਨ ਕਮਲ ਬਸਾਇ ਹਿਰਦੈ ਏਕ ਸਿਉ ਲਿਵ ਲਾਉ ॥ ਸਾਧਸੰਗਤਿ ਹੋਹਿ ਨਿਰਮਲੁ ਬਹੁੜਿ ਜੋਨਿ ਨ ਆਉ ॥੧॥
ਜੀਉ ਪ੍ਰਾਨ ਅਧਾਰੁ ਤੇਰਾ ਤੂ ਨਿਥਾਵੇ ਥਾਉ ॥ ਸਾਸਿ ਸਾਸਿ ਸਮ੍ਹ੍ਹਾਲਿ ਹਰਿ ਹਰਿ ਨਾਨਕ ਸਦ ਬਲਿ ਜਾਉ ॥੨॥੬੧॥੮੪॥
ਸਾਰਗ ਮਹਲਾ ੫ ॥
ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥ ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥
ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥ ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥

Ang 1220

chhoddahu kapaT hoi niravairaa so prabh sa(n)g nihaare ||
sach dhan vanajahu sach dhan sa(n)chahu kabahoo na aavahu haare ||1||
khaat kharachat kichh nikhuTat naahee aganat bhare bha(n)ddaare ||
kahu naanak sobhaa sa(n)g jaavahu paarabraham kai dhuaare ||2||57||80||
saarag mahalaa panjavaa ||
prabh jee moh kavan anaath bichaaraa ||
kavan mool te maanukh kariaa ih parataap tuhaaraa ||1|| rahaau ||
jeea praan sarab ke dhaate gun kahe na jaeh apaaraa ||
sabh ke preetam srab pratipaalak sarab ghaTaa(n) aadhaaraa ||1||
koi na jaanai tumaree gat mit aapeh ek pasaaraa ||
saadh naav baiThaavahu naanak bhav saagar paar utaaraa ||2||58||81||
saarag mahalaa panjavaa ||
aavai raam saran vaddabhaagee ||
ekas bin kichh hor na jaanai avar upaav tiaagee ||1|| rahaau ||
man bach karam aaraadhai har har saadhasa(n)g sukh paiaa ||
anadh binodh akath kathaa ras saachai sahaj samaiaa ||1||
kar kirapaa jo apunaa keeno taa kee uootam baanee ||
saadhasa(n)g naanak nisatareeaai jo raate prabh nirabaanee ||2||59||82||
saarag mahalaa panjavaa ||
jaa te saadhoo saran gahee ||
saa(n)t sahaj man bhio pragaasaa birathaa kachh na rahee ||1|| rahaau ||
hoh kirapaal naam dheh apunaa binatee eh kahee ||
aan biauhaar bisare prabh simarat paio laabh sahee ||1||
jeh te upajio tahee samaano saiee basat ahee ||
kahu naanak bharam gur khoio jotee jot samahee ||2||60||83||
saarag mahalaa panjavaa ||
rasanaa raam ko jas gaau ||
aan suaadh bisaar sagale bhalo naam suaau ||1|| rahaau ||
charan kamal basai hiradhai ek siau liv laau ||
saadhasa(n)gat hoh niramal bahuR jon na aau ||1||
jeeau praan adhaar teraa too nithaave thaau ||
saas saas sam(h)aal har har naanak sadh bal jaau ||2||61||84||
saarag mahalaa panjavaa ||
baiku(n)Th gobi(n)dh charan nit dhiaau ||
mukat padhaarath saadhoo sa(n)gat a(n)mrit har kaa naau ||1|| rahaau ||
uootam kathaa suneejai sravanee miaa karahu bhagavaan ||
aavat jaat dhouoo pakh pooran paieeaai sukh bisraam ||1||