Sri Guru Granth Sahib

ਅੰਗ ੧੨੨੧

ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥ ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥੨॥੬੨॥੮੫॥
ਸਾਰਗ ਮਹਲਾ ੫ ॥
ਸਾਚੇ ਸਤਿਗੁਰੂ ਦਾਤਾਰਾ ॥ ਦਰਸਨੁ ਦੇਖਿ ਸਗਲ ਦੁਖ ਨਾਸਹਿ ਚਰਨ ਕਮਲ ਬਲਿਹਾਰਾ ॥੧॥ ਰਹਾਉ ॥
ਸਤਿ ਪਰਮੇਸਰੁ ਸਤਿ ਸਾਧ ਜਨ ਨਿਹਚਲੁ ਹਰਿ ਕਾ ਨਾਉ ॥ ਭਗਤਿ ਭਾਵਨੀ ਪਾਰਬ੍ਰਹਮ ਕੀ ਅਬਿਨਾਸੀ ਗੁਣ ਗਾਉ ॥੧॥
ਅਗਮੁ ਅਗੋਚਰੁ ਮਿਤਿ ਨਹੀ ਪਾਈਐ ਸਗਲ ਘਟਾ ਆਧਾਰੁ ॥ ਨਾਨਕ ਵਾਹੁ ਵਾਹੁ ਕਹੁ ਤਾ ਕਉ ਜਾ ਕਾ ਅੰਤੁ ਨ ਪਾਰੁ ॥੨॥੬੩॥੮੬॥
ਸਾਰਗ ਮਹਲਾ ੫ ॥
ਗੁਰ ਕੇ ਚਰਨ ਬਸੇ ਮਨ ਮੇਰੈ ॥ ਪੂਰਿ ਰਹਿਓ ਠਾਕੁਰੁ ਸਭ ਥਾਈ ਨਿਕਟਿ ਬਸੈ ਸਭ ਨੇਰੈ ॥੧॥ ਰਹਾਉ ॥
ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥ ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥੧॥
ਜਾ ਕਉ ਕ੍ਰਿਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸੁ ਗਾਵੈ ॥ ਆਠ ਪਹਰ ਗੋਬਿੰਦ ਗੁਨ ਗਾਵੈ ਜਨੁ ਨਾਨਕੁ ਸਦ ਬਲਿ ਜਾਵੈ ॥੨॥੬੪॥੮੭॥
ਸਾਰਗ ਮਹਲਾ ੫ ॥
ਜੀਵਨੁ ਤਉ ਗਨੀਐ ਹਰਿ ਪੇਖਾ ॥ ਕਰਹੁ ਕ੍ਰਿਪਾ ਪ੍ਰੀਤਮ ਮਨਮੋਹਨ ਫੋਰਿ ਭਰਮ ਕੀ ਰੇਖਾ ॥੧॥ ਰਹਾਉ ॥
ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥ ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥੧॥
ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ॥ ਨਾਨਕ ਦਰਸ ਮਗਨ ਮਨੁ ਮੋਹਿਓ ਪੂਰਨ ਅਰਥ ਬਿਸੇਖਾ ॥੨॥੬੫॥੮੮॥
ਸਾਰਗ ਮਹਲਾ ੫ ॥
ਸਿਮਰਨ ਰਾਮ ਕੋ ਇਕੁ ਨਾਮ ॥ ਕਲਮਲ ਦਗਧ ਹੋਹਿ ਖਿਨ ਅੰਤਰਿ ਕੋਟਿ ਦਾਨ ਇਸਨਾਨ ॥੧॥ ਰਹਾਉ ॥
ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ ਬਿਨੁ ਹਰਿ ਫੋਕਟ ਗਿਆਨ ॥ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ ਭਜਨ ਸੁਖ ਧਿਆਨ ॥੧॥
ਤੇਰੀ ਸਰਨਿ ਪੂਰਨ ਸੁਖ ਸਾਗਰ ਕਰਿ ਕਿਰਪਾ ਦੇਵਹੁ ਦਾਨ ॥ ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ ਬਿਨਸਿ ਜਾਇ ਅਭਿਮਾਨ ॥੨॥੬੬॥੮੯॥
ਸਾਰਗ ਮਹਲਾ ੫ ॥
ਧੂਰਤੁ ਸੋਈ ਜਿ ਧੁਰ ਕਉ ਲਾਗੈ ॥ ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ ॥੧॥ ਰਹਾਉ ॥
ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ ਮੂੜ੍ਹ੍ਹਾ ॥ ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ ॥੧॥
ਸੋਈ ਚਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ ॥ ਸਾਧਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ ॥੨॥੬੭॥੯੦॥

Ang 1221

sodhat sodhat tat beechaario bhagat saresaT pooree ||
kahu naanak ik raam naam bin avar sagal bidh uooree ||2||62||85||
saarag mahalaa panjavaa ||
saache satiguroo dhaataaraa ||
dharasan dhekh sagal dhukh naaseh charan kamal balihaaraa ||1|| rahaau ||
sat paramesar sat saadh jan nihachal har kaa naau ||
bhagat bhaavanee paarabraham kee abinaasee gun gaau ||1||
agam agochar mit nahee paieeaai sagal ghaTaa aadhaar ||
naanak vaahu vaahu kahu taa kau jaa kaa a(n)t na paar ||2||63||86||
saarag mahalaa panjavaa ||
gur ke charan base man merai ||
poor rahio Thaakur sabh thaiee nikaT basai sabh nerai ||1|| rahaau ||
ba(n)dhan tor raam liv laiee sa(n)tasa(n)g ban aaiee ||
janam padhaarath bhio puneetaa ichhaa sagal pujaiee ||1||
jaa kau kirapaa karahu prabh mere so har kaa jas gaavai ||
aaTh pahar gobi(n)dh gun gaavai jan naanak sadh bal jaavai ||2||64||87||
saarag mahalaa panjavaa ||
jeevan tau ganeeaai har pekhaa ||
karahu kirapaa preetam manmohan for bharam kee rekhaa ||1|| rahaau ||
kahat sunat kichh saa(n)t na upajat bin bisaas kiaa sekhaa(n) ||
prabhoo tiaag aan jo chaahat taa kai mukh laagai kaalekhaa ||1||
jaa kai raas sarab sukh suaamee aan na maanat bhekhaa ||
naanak dharas magan man mohio pooran arath bisekhaa ||2||65||88||
saarag mahalaa panjavaa ||
simaran raam ko ik naam ||
kalamal dhagadh hoh khin a(n)tar koT dhaan isanaan ||1|| rahaau ||
aan ja(n)jaar birathaa sram ghaalat bin har fokaT giaan ||
janam maran sa(n)kaT te chhooTai jagadhees bhajan sukh dhiaan ||1||
teree saran pooran sukh saagar kar kirapaa dhevahu dhaan ||
simar simar naanak prabh jeevai binas jai abhimaan ||2||66||89||
saarag mahalaa panjavaa ||
dhoorat soiee j dhur kau laagai ||
soiee dhura(n)dhar soiee basu(n)dhar har ek prem ras paagai ||1|| rahaau ||
balaba(n)ch karai na jaanai laabhai so dhoorat nahee mooR(h)aa ||
suaarath tiaag asaarath rachio neh simarai prabh rooRaa ||1||
soiee chatur siaanaa pa(n)ddit so sooraa so dhaanaa(n) ||
saadhasa(n)g jin har har japio naanak so paravaanaa ||2||67||90||