Sri Guru Granth Sahib

ਅੰਗ ੧੦੯੯

ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥ ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥ ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥ ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥ ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥ ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥ ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥
ਡਖਣੇ ਮਃ ੫ ॥
ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥ ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥
ਮਃ ੫ ॥
ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥ ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥੨॥
ਮਃ ੫ ॥
ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥ ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥੩॥
ਪਉੜੀ ॥
ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥ ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥ ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥ ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥ ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥ ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥ ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥ ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥
ਡਖਣੇ ਮਃ ੫ ॥
ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥ ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥੧॥
ਮਃ ੫ ॥
ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥ ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥੨॥
ਮਃ ੫ ॥
ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥ ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥੩॥
ਪਉੜੀ ॥
ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥ ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥ ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥ ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥ ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥
ਡਖਣੇ ਮਃ ੫ ॥
ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥ ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥
ਮਃ ੫ ॥
ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥ ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੨॥
ਮਃ ੫ ॥
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥

Ang 1099

khaT dharasan bhramate fireh neh mileeaai bhekha(n) ||
varat kareh cha(n)dhrainaa se kitai na lekha(n) ||
bedh paReh sa(n)pooranaa tat saar na pekha(n) ||
tilak kaddeh isanaan kar a(n)tar kaalekha(n) ||
bhekhee prabhoo na labhiee vin sachee sikha(n) ||
bhoolaa maarag so pavai jis dhur masatak lekha(n) ||
tin janam savaariaa aapanaa jin gur akhee dhekha(n) ||13||
ddakhane mahalaa panjavaa ||
so nivaahoo gadd jo chalaauoo na theeaai ||
kaar kooRaavee chhadd sa(n)mal sach dhanee ||1||
mahalaa panjavaa ||
habh samaanee jot jiau jal ghaTaauoo cha(n)dhramaa ||
paragaT theeaa aap naanak masatak likhiaa ||2||
mahalaa panjavaa ||
mukh suhaave naam chau aaTh pahar gun gaau ||
naanak dharageh ma(n)ne’eeh milee nithaave thaau ||3||
pauRee ||
baahar bhekh na paieeaai prabh a(n)tarajaamee ||
eikas har jeeau baaharee sabh firai nikaamee ||
man rataa kuTa(n)b siau nit garab firaamee ||
fireh gumaanee jag meh kiaa garabeh dhaamee ||
chaladhiaa naal na chaliee khin jai bilaamee ||
bicharadhe fireh sa(n)saar meh har jee hukaamee ||
karam khulaa gur paiaa har miliaa suaamee ||
jo jan har kaa sevako har tis kee kaamee ||14||
ddakhane mahalaa panjavaa ||
mukhahu alaae habh maran pachhaana(n)dho koi ||
naanak tinaa khaak jinaa yakeenaa hik siau ||1||
mahalaa panjavaa ||
jaan vasa(n)dho ma(n)jh pachhaanoo ko hekaRo ||
tai tan paRadhaa naeh naanak jai gur bheTiaa ||2||
mahalaa panjavaa ||
mataRee kaa(n)ddak aaeh paav dhova(n)dho peevasaa ||
moo tan prem athaeh pasan koo sachaa dhanee ||3||
pauRee ||
nirabhau naam visaariaa naal maiaa rachaa ||
aavai jai bhavaieeaai bahu jonee nachaa ||
bachan kare tai khisak jai bole sabh kachaa ||
a(n)dharahu thothaa kooRiaar kooRee sabh khachaa ||
vair kare niravair naal jhooThe laalachaa ||
maariaa sachai paatisaeh vekh dhur karamachaa ||
jamadhootee hai heriaa dhukh hee meh pachaa ||
hoaa tapaavas dharam kaa naanak dhar sachaa ||15||
ddakhane mahalaa panjavaa ||
parabhaate prabh naam jap gur ke charan dhiaai ||
janam maran mal utarai sache ke gun gai ||1||
mahalaa panjavaa ||
dheh a(n)dhaaree a(n)dh su(n)n(j)ee naam vihooneeaa ||
naanak safal jana(n)m jai ghaT vuThaa sach dhanee ||2||
mahalaa panjavaa ||
loin loiee ddiTh piaas na bujhai moo ghanee ||