Sri Guru Granth Sahib

ਅੰਗ ੧੦੯੮

ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥ ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥ ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥
ਡਖਣੇ ਮਃ ੫ ॥
ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥ ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥
ਮਃ ੫ ॥
ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥ ਖਾਕੁ ਲੋੁੜੇਦਾ ਤੰਨਿ ਖੇ ਜੋ ਰਤੇ ਦੀਦਾਰ ॥੨॥
ਮਃ ੫ ॥
ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥ ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥
ਪਉੜੀ ॥
ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ ॥ ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥ ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥ ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ ॥ ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ ॥ ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ ॥ ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ ॥ ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥੧੧॥
ਡਖਣੇ ਮਃ ੫ ॥
ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥ ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥
ਮਃ ੫ ॥
ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥ ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥
ਮਃ ੫ ॥
ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥ ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥
ਪਉੜੀ ॥
ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ ॥ ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥ ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥ ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥ ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥ ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋੁਸਾਈਆ ॥੧੨॥
ਡਖਣੇ ਮਃ ੫ ॥
ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥ ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥
ਮਃ ੫ ॥
ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥ ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥
ਮਃ ੫ ॥
ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥ ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥
ਪਉੜੀ ॥
ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥

Ang 1098

jit laieean titai lagadheeaa neh khi(n)jotaaRaa ||
jo ichhee so fal paidhaa gur a(n)dhar vaaRaa ||
gur naanak tuThaa bhairahu har vasadhaa neRaa ||10||
ddakhane mahalaa panjavaa ||
jaa moo(n) aaveh chit too taa habhe sukh lahaau ||
naanak man hee ma(n)jh ra(n)gaavalaa piree tahijaa naau ||1||
mahalaa panjavaa ||
kapaR bhog vikaar e habhe hee chhaar ||
khaak luoRedhaa ta(n)n khe jo rate dheedhaar ||2||
mahalaa panjavaa ||
kiaa takeh biaa paas kar heeaRe hik adhaar ||
theeau sa(n)tan kee ren jit labhee sukh dhaataar ||3||
pauRee ||
vin karamaa har jeeau na paieeaai bin satigur manooaa na lagai ||
dharam dheeraa kal a(n)dhare ih paapee mool na tagai ||
eh kar kare su eh kar paae ik ghaRee muhat na lagai ||
chaare jug mai sodhiaa vin sa(n)gat aha(n)kaar na bhagai ||
haumai mool na chhuTiee vin saadhoo satasa(n)gai ||
tichar thaeh na paaviee jichar saahib siau man bha(n)gai ||
jin jan gurmukh seviaa tis ghar dheebaan abhagai ||
har kirapaa te sukh paiaa gur satigur charanee lagai ||11||
ddakhane mahalaa panjavaa ||
loReedho habh jai so meeraa meera(n)n sir ||
haTh ma(n)jhaahoo so dhanee chaudho mukh alai ||1||
mahalaa panjavaa ||
maanikoo moh maau ddi(n)naa dhanee apaeh ||
hiaau mahijaa Tha(n)ddaRaa mukhahu sach alai ||2||
mahalaa panjavaa ||
moo theeaauoo sej nainaa piree vichhaavanaa ||
je ddekhai hik vaar taa sukh keemaa hoo baahare ||3||
pauRee ||
man lochai har milan kau kiau dharasan paieeaa ||
mai lakh viRate saahibaa je bi(n)dh buolaieeaa ||
mai chaare ku(n)ddaa bhaaleeaa tudh jevadd na saieeaa ||
mai dhasih maarag sa(n)taho kiau prabhoo milaieeaa ||
man arapih haumai tajahu it pa(n)th julaieeaa ||
nit sevih saahib aapanaa satasa(n)g milaieeaa ||
sabhe aasaa pooreeaa gur mahal bulaieeaa ||
tudh jevadd hor na sujhiee mere mitr guosaieeaa ||12||
ddakhane mahalaa panjavaa ||
moo theeaauoo takhat piree mahi(n)je paatisaeh ||
paav milaave kol kaval jivai bigasaavadho ||1||
mahalaa panjavaa ||
pireeaa sa(n)dhaRee bhukh moo laavan thee vitharaa ||
jaan miThaiee ikh beiee peeRe naa huTai ||2||
mahalaa panjavaa ||
Thagaa neeh matroR jaan ga(n)dhrabaa nagaree ||
sukh ghaTaauoo ddooi is pa(n)dhaanoo ghar ghane ||3||
pauRee ||
akal kalaa neh paieeaai prabh alakh alekha(n) ||