Sri Guru Granth Sahib

ਅੰਗ ੧੦੯੬

ਪਉੜੀ ॥
ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥ ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥ ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥ ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥ ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥ ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥ ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥ ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥
ਡਖਣੇ ਮਃ ੫ ॥
ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥ ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥
ਮਃ ੫ ॥
ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ ॥ ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥
ਮਃ ੫ ॥
ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥ ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥
ਪਉੜੀ ॥
ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥ ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ ॥ ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋੁਭਾਈਆ ॥ ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ ॥ ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥ ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ ॥ ਇਕਿ ਵਿਚਹੁ ਹੀ ਤੁਧੁ ਰਖਿਆ ਜੋ ਸਤਸੰਗਿ ਮਿਲਾਈਆ ॥ ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥੬॥
ਡਖਣੇ ਮਃ ੫ ॥
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥
ਮਃ ੫ ॥
ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥ ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥
ਮਃ ੫ ॥
ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥ ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥
ਪਉੜੀ ॥
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥
ਡਖਣੇ ਮਃ ੫ ॥
ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥ ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥

Ang 1096

pauRee ||
tudh roop na rekhiaa jaat too varanaa baaharaa ||
e maanas jaaneh dhoor too varateh jaaharaa ||
too sabh ghaT bhogeh aap tudh lep na laaharaa ||
too purakh ana(n)dhee ana(n)t sabh jot samaaharaa ||
too sabh dhevaa meh dhev bidhaate naraharaa ||
kiaa aaraadhe jihavaa ik too abinaasee aparaparaa ||
jis meleh satigur aap tis ke sabh kul taraa ||
sevak sabh karadhe sev dhar naanak jan teraa ||5||
ddakhane mahalaa panjavaa ||
gahaddaRaRaa tiran chhaiaa gaafal jalioh bhaeh ||
jinaa bhaag mathaahaRai tin usataadh panaeh ||1||
mahalaa panjavaa ||
naanak peeThaa pakaa saajiaa dhariaa aan maujoodh ||
baajhahu satigur aapane baiThaa jhaak dharoodh ||2||
mahalaa panjavaa ||
naanak bhusareeaa pakaieeaa paieeaa thaalai maeh ||
jinee guroo manaiaa raj raj seiee khaeh ||3||
pauRee ||
tudh jag meh khel rachaiaa vich haumai paieeaa ||
ek ma(n)dhar pa(n)ch chor heh nit kareh buriaaieeaa ||
dhas naaree ik purakh kar dhase saadh luobhaieeaa ||
en maiaa mohanee moheeaa nit fireh bharamaieeaa ||
haaThaa dhovai keeteeo siv sakat varataieeaa ||
siv agai sakatee haariaa evai har bhaieeaa ||
eik vichahu hee tudh rakhiaa jo satasa(n)g milaieeaa ||
jal vichahu bi(n)b uThaalio jal maeh samaieeaa ||6||
ddakhane mahalaa panjavaa ||
aagaahaa koo traagh pichhaa fer na muhaddaRaa ||
naanak sijh ivehaa vaar bahuR na hovee janamaRaa ||1||
mahalaa panjavaa ||
sajan maiddaa chaieeaa habh kahee dhaa mit ||
habhe jaanan aapanaa kahee na Thaahe chit ||2||
mahalaa panjavaa ||
gujhaRaa ladham laal mathai hee paragaT thiaa ||
soiee suhaavaa thaan jithai pire’e naanak jee too vuThiaa ||3||
pauRee ||
jaa too merai val hai taa kiaa muhachha(n)dhaa ||
tudh sabh kichh maino saupiaa jaa teraa ba(n)dhaa ||
lakhamee toT na aaviee khai kharach raha(n)dhaa ||
lakh chauraaseeh medhanee sabh sev kara(n)dhaa ||
eh vairee mitr sabh keetiaa neh ma(n)geh ma(n)dhaa ||
lekhaa koi na puchhiee jaa har bakhasa(n)dhaa ||
ana(n)dh bhiaa sukh paiaa mil gur govi(n)dhaa ||
sabhe kaaj savaariaai jaa tudh bhaava(n)dhaa ||7||
ddakhane mahalaa panjavaa ||
ddekhan koo musataak mukh kijehaa tau dhanee ||
firadhaa kitai haal jaa ddiTham taa man dhraapiaa ||1||