ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥ ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ ॥ ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥੨॥
ਡਖਣੇ ਮਃ ੫ ॥
ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥ ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥੧॥
ਮਃ ੫ ॥
ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥ ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥੨॥
ਮਃ ੫ ॥
ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥ ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥੩॥
ਪਉੜੀ ॥
ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥ ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ ॥ ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥ ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥੩॥
ਡਖਣੇ ਮਃ ੫ ॥
ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ ॥ ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥੧॥
ਮਃ ੫ ॥
ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥ ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥
ਮਃ ੫ ॥
ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥ ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥
ਪਉੜੀ ॥
ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥ ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ ॥ ਦਾਨਾ ਬੀਨਾ ਆਪਿ ਤੂ ਆਪੇ ਸਤਵੰਤਾ ॥ ਜਤੀ ਸਤੀ ਪ੍ਰਭੁ ਨਿਰਮਲਾ ਮੇਰੇ ਹਰਿ ਭਗਵੰਤਾ ॥ ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥ ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥ ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥ ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ ॥੪॥
ਡਖਣੇ ਮਃ ੫ ॥
ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥ ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥
ਮਃ ੫ ॥
ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥ ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥
ਮਃ ੫ ॥
ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥ ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥੩॥
tudh thaape chaare jug too karataa sagal dharan ||
tudh aavan jaanaa keeaa tudh lep na lagai tiran ||
jis hoveh aap dhiaal tis laaveh satigur charan ||
too horat upai na labhahee abinaasee sirasaT karan ||2||
ddakhane mahalaa panjavaa ||
je too vateh a(n)n(g)ne habh dharat suhaavee hoi ||
hikas ka(n)tai baaharee maiddee vaat na puchhai koi ||1||
mahalaa panjavaa ||
habhe Tol suhaavane sahu baiThaa a(n)n(g)n mal ||
pahee na va(n)n(j)ai birathaRaa jo ghar aavai chal ||2||
mahalaa panjavaa ||
sej vichhaiee ka(n)t koo keeaa habh seegaar ||
eitee ma(n)jh na samaaviee je gal pahiraa haar ||3||
pauRee ||
too paarabraham paramesar jon na aavahee ||
too hukamee saajeh sirasaT saaj samaavahee ||
teraa roop na jaiee lakhiaa kiau tujheh dhiaavahee ||
too sabh meh varateh aap kudharat dhekhaavahee ||
teree bhagat bhare bha(n)ddaar toT na aavahee ||
eh ratan javehar laal keem na paavahee ||
jis hoveh aap dhiaal tis satigur sevaa laavahee ||
tis kadhe na aavai toT jo har gun gaavahee ||3||
ddakhane mahalaa panjavaa ||
jaa moo pasee haTh mai piree mahijai naal ||
habhe ddukh ulaahiam naanak nadhar nihaal ||1||
mahalaa panjavaa ||
naanak baiThaa bhakhe vaau la(n)me seveh dhar khaRaa ||
pire’e too jaan mahijaa saau joiee saiee muh khaRaa ||2||
mahalaa panjavaa ||
kiaa gaalaio bhoochh par vel na johe ka(n)t too ||
naanak fulaa sa(n)dhee vaaR khiRiaa habh sa(n)saar jiau ||3||
pauRee ||
sughaR sujaan saroop too sabh meh varata(n)taa ||
too aape Thaakur sevako aape pooja(n)taa ||
dhaanaa beenaa aap too aape satava(n)taa ||
jatee satee prabh niramalaa mere har bhagava(n)taa ||
sabh braham pasaar pasaario aape khela(n)taa ||
eih aavaa gavan rachaio kar choj dhekha(n)taa ||
tis baahuR garabh na paavahee jis dheveh gur ma(n)taa ||
jiau aap chalaaveh tiau chaladhe kichh vas na ja(n)taa ||4||
ddakhane mahalaa panjavaa ||
kure’e kure’e vaidhiaa tal gaaRaa maharer ||
vekhe chhiTaR theevadho jaam khisa(n)dho per ||1||
mahalaa panjavaa ||
sach jaanai kach vaidhio too aaghoo aaghe salave ||
naanak aatasaRee ma(n)jh nainoo biaa ddal paban jiau ju(n)mio ||2||
mahalaa panjavaa ||
bhore bhore roohaRe sevedhe aalak ||
mudhat piee chiraaneeaa fir kaddoo aavai rut ||3||