Sri Guru Granth Sahib

ਅੰਗ ੧੦੯੩

ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥ ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥ ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥ ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥ ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥ ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥
ਮਃ ੩ ॥
ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥ ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥ ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥ ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥
ਪਉੜੀ ॥
ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥ ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥ ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥ ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ ॥ ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥੧੯॥
ਸਲੋਕ ਮਃ ੨ ॥
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥
ਮਃ ੧ ॥
ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥ ਕਿਸ ਨੋ ਕਹੀਐ ਨਾਨਕਾ ਜਾ ਘਰਿ ਵਰਤੈ ਸਭੁ ਕੋਇ ॥੨॥
ਪਉੜੀ ॥
ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥ ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥ ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥ ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥ ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥
ਸਲੋਕ ਮਃ ੫ ॥
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥ ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥
ਮਃ ੫ ॥
ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥ ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥੨॥
ਪਉੜੀ ॥
ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥ ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥ ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥ ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥ ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥
ਸਲੋਕ ਮਃ ੩ ॥
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥ ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥
ਮਃ ੩ ॥
ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥ ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥ ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥

Ang 1093

boojhahu giaanee boojhanaa eh akath kathaa man maeh ||
bin gur tat na paieeaai alakh vasai sabh maeh ||
satigur milai ta jaaneeaai jaa(n) sabadh vasai man maeh ||
aap giaa bhram bhau giaa janam maran dhukh jaeh ||
gurmat alakh lakhaieeaai uootam mat taraeh ||
naanak soha(n) ha(n)saa jap jaapahu tirabhavan tisai samaeh ||1||
mahalaa teejaa ||
man maanak jin parakhiaa gur sabadhee veechaar ||
se jan virale jaane’eeh kalajug vich sa(n)saar ||
aapai no aap mil rahiaa haumai dhubidhaa maar ||
naanak naam rate dhutar tare bhaujal bikham sa(n)saar ||2||
pauRee ||
manmukh a(n)dhar na bhaalanee muThe aha(n)mate ||
chaare ku(n)ddaa(n) bhav thake a(n)dhar tikh tate ||
si(n)mirat saasat na sodhanee manmukh vigute ||
bin gur kinai na paio har naam har sate ||
tat giaan veechaariaa har jap har gate ||19||
salok mahalaa doojaa ||
aape jaanai kare aap aape aanai raas ||
tisai agai naanakaa khali keechai aradhaas ||1||
mahalaa pehilaa ||
jin keeaa tin dhekhiaa aape jaanai soi ||
kis no kaheeaai naanakaa jaa ghar varatai sabh koi ||2||
pauRee ||
sabhe thok visaar iko mit kar ||
man tan hoi nihaal paapaa dhahai har ||
aavan jaanaa chukai janam na jaeh mar ||
sach naam aadhaar sog na moh jar ||
naanak naam nidhaan man meh sa(n)j dhar ||20||
salok mahalaa panjavaa ||
maiaa manahu na veesarai maa(n)gai dha(n)maa dha(n)m ||
so prabh chit na aaviee naanak nahee kara(n)m ||1||
mahalaa panjavaa ||
maiaa saath na chaliee kiaa lapaTaaveh a(n)dh ||
gur ke charan dhiaai too tooTeh maiaa ba(n)dh ||2||
pauRee ||
bhaanai hukam manaion bhaanai sukh paiaa ||
bhaanai satigur melion bhaanai sach dhiaaiaa ||
bhaane jevadd hor dhaat naahee sach aakh sunaiaa ||
jin kau poorab likhiaa tin sach kamaiaa ||
naanak tis saranaagatee jin jagat upaiaa ||21||
salok mahalaa teejaa ||
jin kau a(n)dhar giaan nahee bhai kee naahee bi(n)dh ||
naanak muiaa kaa kiaa maaranaa j aap maare govi(n)dh ||1||
mahalaa teejaa ||
man kee patree vaachanee sukhee hoo sukh saar ||
so braahaman bhalaa aakheeaai j boojhai braham beechaar ||
har saalaahe har paRai gur kai sabadh veechaar ||