ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ ॥ ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ ॥ ਆਪਿ ਕਰੈ ਕਿਸੁ ਆਖੀਐ ਦੂਜਾ ਕੋ ਨਾਹੀ ॥੧੬॥
ਸਲੋਕੁ ਮਃ ੩ ॥
ਇਸੁ ਜਗ ਮਹਿ ਸੰਤੀ ਧਨੁ ਖਟਿਆ ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ ॥ ਸਤਿਗੁਰਿ ਸਚੁ ਦ੍ਰਿੜਾਇਆ ਇਸੁ ਧਨ ਕੀ ਕੀਮਤਿ ਕਹੀ ਨ ਜਾਇ ॥ ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ ॥ ਜਿੰਨੑਾ ਕਉ ਧੁਰਿ ਲਿਖਿਆ ਤਿਨੀ ਪਾਇਆ ਆਇ ॥ ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ ॥ ਅਨਦਿਨੁ ਫਿਰਦਾ ਸਦਾ ਰਹੈ ਭੁਖ ਨ ਕਦੇ ਜਾਇ ॥ ਸਾਂਤਿ ਨ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ ॥ ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨ ਜਾਇ ॥ ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ ॥ ਸਦਾ ਸਦਾ ਸੁਖ ਮਹਿ ਰਹੈ ਸਚੇ ਮਾਹਿ ਸਮਾਇ ॥੧॥
ਮਃ ੩ ॥
ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇਇ ॥ ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ ॥ ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥ ਪੈਨਣੁ ਸਿਫਤਿ ਸਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨ ਹੋਇ ॥ ਸਹਜੇ ਸਚੁ ਧਨੁ ਖਟਿਆ ਥੋੜਾ ਕਦੇ ਨ ਹੋਇ ॥ ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥ ਨਾਨਕ ਗੁਰਮੁਖਿ ਬੁਝੀਐ ਜਿਸ ਨੋ ਆਪਿ ਵਿਖਾਲੇ ਸੋਇ ॥੨॥
ਪਉੜੀ ॥
ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥ ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ ॥ ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥ ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥ ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥੧੭॥
ਸਲੋਕੁ ਮਃ ੩ ॥
ਲੋਕੁ ਅਵਗਣਾ ਕੀ ਬੰਨੑੈ ਗੰਠੜੀ ਗੁਣ ਨ ਵਿਹਾਝੈ ਕੋਇ ॥ ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥ ਗੁਰ ਪਰਸਾਦੀ ਗੁਣ ਪਾਈਅਨੑਿ ਜਿਸ ਨੋ ਨਦਰਿ ਕਰੇਇ ॥੧॥
ਮਃ ੩ ॥
ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥ ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ ॥੨॥
ਪਉੜੀ ॥
ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥੧੮॥
ਸਲੋਕ ਮਃ ੧ ॥
ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ ॥
bin karamaa kichhoo na paieeaai je bahut lochaahee ||
aavai jai ja(n)mai marai gur sabadh chhuTaahee ||
aap karai kis aakheeaai dhoojaa ko naahee ||16||
salok mahalaa teejaa ||
eis jag meh sa(n)tee dhan khaTiaa jinaa satigur miliaa prabh aai ||
satigur sach dhiraRaiaa is dhan kee keemat kahee na jai ||
eit dhan paiaai bhukh lathee sukh vasiaa man aai ||
ji(n)n(h)aa kau dhur likhiaa tinee paiaa aai ||
manmukh jagat niradhan hai maiaa no bilalai ||
anadhin firadhaa sadhaa rahai bhukh na kadhe jai ||
saa(n)t na kadhe aaviee neh sukh vasai man aai ||
sadhaa chi(n)t chitavadhaa rahai sahasaa kadhe na jai ||
naanak vin satigur mat bhavee satigur no milai taa sabadh kamai ||
sadhaa sadhaa sukh meh rahai sache maeh samai ||1||
mahalaa teejaa ||
jin upaiee medhanee soiee saar karei ||
eko simarahu bhairahu tis bin avar na koi ||
khaanaa sabadh cha(n)giaaieeaa jit khaadhai sadhaa tirapat hoi ||
painan sifat sanai hai sadhaa sadhaa oh uoojalaa mailaa kadhe na hoi ||
sahaje sach dhan khaTiaa thoRaa kadhe na hoi ||
dhehee no sabadh seegaar hai jit sadhaa sadhaa sukh hoi ||
naanak gurmukh bujheeaai jis no aap vikhaale soi ||2||
pauRee ||
a(n)tar jap tap sa(n)jamo gur sabadhee jaapai ||
har har naam dhiaaieeaai haumai agiaan gavaapai ||
a(n)dhar a(n)mirat bharapoor hai chaakhiaa saadh jaapai ||
jin chaakhiaa se nirabhau bhe se har ras dhraapai ||
har kirapaa dhaar peeaaiaa fir kaal na viaapai ||17||
salok mahalaa teejaa ||
lok avaganaa kee ba(n)n(h)ai ga(n)ThaRee gun na vihaajhai koi ||
gun kaa gaahak naanakaa viralaa koiee hoi ||
gur parasaadhee gun paieeani(h) jis no nadhar karei ||1||
mahalaa teejaa ||
gun avagun samaan heh j aap keete karataar ||
naanak hukam ma(n)niaai sukh paieeaai gur sabadhee veechaar ||2||
pauRee ||
a(n)dhar raajaa takhat hai aape kare niaau ||
gur sabadhee dhar jaaneeaai a(n)dhar mahal asaraau ||
khare parakh khajaanai paieean khoTiaa naahee thaau ||
sabh sacho sach varatadhaa sadhaa sach niaau ||
a(n)mirat kaa ras aaiaa man vasiaa naau ||18||
salok mahalaa pehilaa ||
hau mai karee taa(n) too naahee too hoveh hau naeh ||