ਮਃ ੫ ॥
ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥ ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥
ਮਃ ੫ ॥
ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥ ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥
ਪਉੜੀ ॥
ਜਿਸੁ ਜਨ ਤੇਰੀ ਭੁਖ ਹੈ ਤਿਸੁ ਦੁਖੁ ਨ ਵਿਆਪੈ ॥ ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ ॥ ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਪੈ ॥ ਜਨਮ ਜਨਮ ਕੀ ਮਲੁ ਉਤਰੈ ਗੁਰ ਧੂੜੀ ਨਾਪੈ ॥ ਜਿਨਿ ਹਰਿ ਭਾਣਾ ਮੰਨਿਆ ਤਿਸੁ ਸੋਗੁ ਨ ਸੰਤਾਪੈ ॥ ਹਰਿ ਜੀਉ ਤੂ ਸਭਨਾ ਕਾ ਮਿਤੁ ਹੈ ਸਭਿ ਜਾਣਹਿ ਆਪੈ ॥ ਐਸੀ ਸੋਭਾ ਜਨੈ ਕੀ ਜੇਵਡੁ ਹਰਿ ਪਰਤਾਪੈ ॥ ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥੮॥
ਡਖਣੇ ਮਃ ੫ ॥
ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥ ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥੧॥
ਮਃ ੫ ॥
ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥ ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥੨॥
ਮਃ ੫ ॥
ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥ ਤੈ ਸਖੀ ਭਾਗ ਮਥਾਹਿ ਜਿਨੀ ਮੇਰਾ ਸਜਣੁ ਰਾਵਿਆ ॥੩॥
ਪਉੜੀ ॥
ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥ ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥ ਸੋ ਮੰਗਾ ਦਾਨੁ ਗੋੁਸਾਈਆ ਜਿਤੁ ਭੁਖ ਲਹਿ ਜਾਵੈ ॥ ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ ॥ ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥ ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥ ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥ ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥੯॥
ਡਖਣੇ ਮਃ ੫ ॥
ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥ ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥੧॥
ਮਃ ੫ ॥
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥
ਮਃ ੫ ॥
ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥ ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥੩॥
ਪਵੜੀ ॥
ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥ ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥ ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ ॥ ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥ ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥
mahalaa panjavaa ||
dhukheeaa dharadh ghane vedhan jaane too dhanee ||
jaanaa lakh bhave piree ddikha(n)dho taa jeevasaa ||2||
mahalaa panjavaa ||
ddahadhee jai karaar vahan vaha(n)dhe mai ddiThiaa ||
seiee rahe amaan jinaa satigur bheTiaa ||3||
pauRee ||
jis jan teree bhukh hai tis dhukh na viaapai ||
jin jan gurmukh bujhiaa su chahu ku(n)ddee jaapai ||
jo nar us kee saranee parai tis ka(n)beh paapai ||
janam janam kee mal utarai gur dhooRee naapai ||
jin har bhaanaa ma(n)niaa tis sog na sa(n)taapai ||
har jeeau too sabhanaa kaa mit hai sabh jaaneh aapai ||
aaisee sobhaa janai kee jevadd har parataapai ||
sabh a(n)tar jan varataiaa har jan te jaapai ||8||
ddakhane mahalaa panjavaa ||
jinaa pichhai hau giee se mai pichhai bhee raviaas ||
jinaa kee mai aasaRee tinaa mahijee aas ||1||
mahalaa panjavaa ||
gilee gilee roddaRee bhaudhee bhav bhav aai ||
jo baiThe se faathiaa ubare bhaag mathai ||2||
mahalaa panjavaa ||
ddiThaa habh majhaeh khaalee koi na jaaneeaai ||
tai sakhee bhaag mathaeh jinee meraa sajan raaviaa ||3||
pauRee ||
hau ddaaddee dhar gun gaavadhaa je har prabh bhaavai ||
prabh meraa thir thaavaree hor aavai jaavai ||
so ma(n)gaa dhaan guosaieeaa jit bhukh leh jaavai ||
prabh jeeau dhevahu dharasan aapanaa jit ddaaddee tirapataavai ||
aradhaas sunee dhaataar prabh ddaaddee kau mahal bulaavai ||
prabh dhekhadhiaa dhukh bhukh giee ddaaddee kau ma(n)gan chit na aavai ||
sabhe ichhaa pooreeaa lag prabh kai paavai ||
hau niragun ddaaddee bakhasion prabh purakh vedhaavai ||9||
ddakhane mahalaa panjavaa ||
jaa chhuTe taa khaak too su(n)n(j)ee ka(n)t na jaanahee ||
dhurajan setee neh too kai gun har ra(n)g maanahee ||1||
mahalaa panjavaa ||
naanak jis bin ghaRee na jeevanaa visare sarai na bi(n)dh ||
tis siau kiau man rooseeaai jiseh hamaaree chi(n)dh ||2||
mahalaa panjavaa ||
rate ra(n)g paarabraham kai man tan at gulaal ||
naanak vin naavai aaloodhiaa jitee hor khiaal ||3||
pavaRee ||
har jeeau jaa too meraa mitr hai taa kiaa mai kaaRaa ||
jinee Thagee jag Thagiaa se tudh maar nivaaRaa ||
gur bhaujal paar la(n)ghaiaa jitaa paavaaRaa ||
gurmatee sabh ras bhogadhaa vaddaa aakhaaRaa ||
sabh i(n)dhreeaa vas kar dhiteeo satava(n)taa saaRaa ||