Sri Guru Granth Sahib

ਅੰਗ ੧੧੦੧

ਮਃ ੫ ॥
ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥ ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥
ਮਃ ੫ ॥
ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥ ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥
ਪਉੜੀ ॥
ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ ॥ ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥ ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥ ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ ॥ ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥ ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥ ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ ॥ ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥
ਸਲੋਕ ਡਖਣੇ ਮਃ ੫ ॥
ਜੋ ਡੁਬੰਦੋ ਆਪਿ ਸੋ ਤਰਾਏ ਕਿਨੑ ਖੇ ॥ ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥
ਮਃ ੫ ॥
ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥ ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥
ਮਃ ੫ ॥
ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥ ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥
ਪਉੜੀ ॥
ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥ ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥ ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥ ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥ ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥ ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥ ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥ ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥
ਸਲੋਕ ਡਖਣੇ ਮਃ ੫ ॥
ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥ ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥
ਮਃ ੫ ॥
ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥ ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥
ਮਃ ੫ ॥
ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥ ਪਾਤਾਲਾ ਆਕਾਸ ਪੂਰਨੁ ਹਭ ਘਟਾ ॥ ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥
ਪਉੜੀ ॥
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥ ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥ ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥ ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥

Ang 1101

mahalaa panjavaa ||
sukh samoohaa bhog bhoom sabaiee ko dhanee ||
naanak habho rog mritak naam vihooniaa ||2||
mahalaa panjavaa ||
hikas koo(n) too aaeh pachhaanoo bhee hik kar ||
naanak aasaRee nibaeh maanukh parathaiee lajeevadho ||3||
pauRee ||
nihachal ek naraino har agam agaadhaa ||
nihachal naam nidhaan hai jis simarat har laadhaa ||
nihachal keeratan gun gobi(n)dh gurmukh gaavaadhaa ||
sach dharam tap nihachalo dhin rain araadhaa ||
dhiaa dharam tap nihachalo jis karam likhaadhaa ||
nihachal masatak lekh likhiaa so Talai na Talaadhaa ||
nihachal sa(n)gat saadh jan bachan nihachal gur saadhaa ||
jin kau poorab likhiaa tin sadhaa sadhaa aaraadhaa ||19||
salok ddakhane mahalaa panjavaa ||
jo dduba(n)dho aap so taraae kin(h) khe ||
taaredhaRo bhee taar naanak pir siau ratiaa ||1||
mahalaa panjavaa ||
jithai koi katha(n)n naau suna(n)dho maa piree ||
moo(n) julaauoo(n) tath naanak piree pasa(n)dho hario theeos ||2||
mahalaa panjavaa ||
meree meree kiaa kareh putr kalatr saneh ||
naanak naam vihooneeaa nimuneeaadhee dheh ||3||
pauRee ||
nainee dhekhau gur dharasano gur charanee mathaa ||
pairee maarag gur chaladhaa pakhaa feree hathaa ||
akaal moorat ridhai dhiaaidhaa dhin rain japa(n)thaa ||
mai chhaddiaa sagal apaino bharavaasai gur samarathaa ||
gur bakhasiaa naam nidhaan sabho dhukh lathaa ||
bhogahu bhu(n)chahu bhaieeho palai naam agathaa ||
naam dhaan isanaan dhiR sadhaa karahu gur kathaa ||
sahaj bhiaa prabh paiaa jam kaa bhau lathaa ||20||
salok ddakhane mahalaa panjavaa ||
lagaReeaa pireea(n)n pekha(n)dheeaa naa tipeeaa ||
habh majhaahoo so dhanee biaa na ddiTho koi ||1||
mahalaa panjavaa ||
kathaReeaa sa(n)taeh te sukhaauoo pa(n)dheeaa ||
naanak ladhaReeaa ti(n)naeh jinaa bhaag mathaahaRai ||2||
mahalaa panjavaa ||
ddoo(n)gar jalaa thalaa bhoom banaa fal ka(n)dharaa ||
paataalaa aakaas pooran habh ghaTaa ||
naanak pekh jeeo ikat soot paroteeaa ||3||
pauRee ||
har jee maataa har jee pitaa har jeeau pratipaalak ||
har jee meree saar kare ham har ke baalak ||
sahaje sahaj khilaidhaa nahee karadhaa aalak ||
aaugan ko na chitaaradhaa gal setee laik ||
muh ma(n)gaa(n) soiee dhevadhaa har pitaa sukhadhaik ||