ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥ ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥ ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥
ਸਲੋਕ ਡਖਣੇ ਮਃ ੫ ॥
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
ਮਃ ੫ ॥
ਨਾਨਕ ਬਿਜੁਲੀਆ ਚਮਕੰਨਿ ਘੁਰਨੑਿ ਘਟਾ ਅਤਿ ਕਾਲੀਆ ॥ ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥
ਮਃ ੫ ॥
ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥ ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥ ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥
ਪਉੜੀ ॥
ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ ॥ ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ ॥ ਬਿਨੁ ਕਰਮਾ ਕਿਛੂ ਨ ਲਭਈ ਜੇ ਫਿਰਹਿ ਸਭ ਧਰਣਾ ॥ ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ ॥ ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥ ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥ ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥ ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥
ਸਲੋਕ ਮਃ ੫ ॥
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
ਮਃ ੫ ॥
ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥ ਜਿਨੑਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥
ਮਃ ੫ ॥
ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥ ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥
ਪਉੜੀ ॥
ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥ ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥ ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥ ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥ ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ ॥ ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥ ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ ॥ ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਪਡੀਆ ਕਵਨ ਕੁਮਤਿ ਤੁਮ ਲਾਗੇ ॥ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥
ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥
giaan raas naam dhan saupion is saudhe laik ||
saajhee gur naal bahaaliaa sarab sukh paik ||
mai naalahu kadhe na vichhuRai har pitaa sabhanaa galaa laik ||21||
salok ddakhane mahalaa panjavaa ||
naanak kachaRiaa siau toR ddoodd sajan sa(n)t pakiaa ||
oi jeeva(n)dhe vichhuReh oi muiaa na jaahee chhoR ||1||
mahalaa panjavaa ||
naanak bijuleeaa chamaka(n)n ghurani(h) ghaTaa at kaaleeaa ||
barasan megh apaar naanak sa(n)gam piree suha(n)dheeaa ||2||
mahalaa panjavaa ||
jal thal neer bhare seetal pavan jhulaaradhe ||
sejaReeaa soi(n)n heere laal jaRa(n)dheeaa ||
subhar kapaR bhog naanak piree vihoonee tateeaa ||3||
pauRee ||
kaaran karatai jo keeaa soiee hai karanaa ||
je sau dhaaveh praaneeaa paaveh dhur lahanaa ||
bin karamaa kichhoo na labhiee je fireh sabh dharanaa ||
gur mil bhau govi(n)dh kaa bhai ddar dhoor karanaa ||
bhai te bairaag uoopajai har khojat firanaa ||
khojat khojat sahaj upajiaa fir janam na maranaa ||
hiaai kamai dhiaaiaa paiaa saadh saranaa ||
bohith naanak dheau gur jis har chaRaae tis bhaujal taranaa ||22||
salok mahalaa panjavaa ||
pahilaa maran kabool jeevan kee chhadd aas ||
hoh sabhanaa kee renukaa tau aau hamaarai paas ||1||
mahalaa panjavaa ||
muaa jeeva(n)dhaa pekh jeeva(n)dhe mar jaan ||
jin(h)aa muhabat ik siau te maanas paradhaan ||2||
mahalaa panjavaa ||
jis man vasai paarabraham nikaT na aavai peer ||
bhukh tikh tis na viaapiee jam nahee aavai neer ||3||
pauRee ||
keemat kahan na jaieeaai sach saeh addolai ||
sidh saadhik giaanee dhiaaneeaa kaun tudhuno tolai ||
bha(n)nan ghaRan samarath hai opat sabh paralai ||
karan kaaran samarath hai ghaT ghaT sabh bolai ||
rijak samaahe sabhasai kiaa maanas ddolai ||
gahir gabheer athaahu too gun giaan amolai ||
soiee ka(n)m kamaavanaa keeaa dhur maulai ||
tudhahu baahar kichh nahee naanak gun bolai ||23||1||2||
raag maaroo baanee kabeer jeeau kee
ikOankaar satigur prasaadh ||
paddeeaa kavan kumat tum laage ||
booddahuge paravaar sakal siau raam na japahu abhaage ||1|| rahaau ||
bedh puraan paRe kaa kiaa gun khar cha(n)dhan jas bhaaraa ||