Sri Guru Granth Sahib

ਅੰਗ ੯੬੫

ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥ ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥ ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥ ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ ॥ ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥੧੭॥
ਸਲੋਕ ਮਃ ੫ ॥
ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥ ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥ ਬਿਨੁ ਨਾਵੈ ਬਹੁ ਫੇਰ ਫਿਰਾਹਰਿ ॥ ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥ ਜਨ ਨਾਨਕ ਸਚੇ ਸਚਿ ਸਮਾਹਰਿ ॥੧॥
ਮਃ ੫ ॥
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥ ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥੨॥
ਪਉੜੀ ॥
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥ ਰੰਗ ਪਰੰਗ ਅਨੇਕ ਨ ਜਾਪਨੑਿ ਕਰਤਬਾ ॥ ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥ ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥ ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥ ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥ ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥ ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥
ਸਲੋਕ ਮਃ ੫ ॥
ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥ ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥
ਮਹਲਾ ੫ ॥
ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥ ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨॥
ਪਉੜੀ ॥
ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥ ਮਨੁ ਲੋਚੈ ਉਨੑ ਮਿਲਣ ਕਉ ਕਿਉ ਵੰਞੈ ਘਿਤਾ ॥ ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ ॥ ਓਹੁ ਪਿਆਰਾ ਜੀਅ ਕਾ ਜੋ ਖੋਲ੍ਹ੍ਹੈ ਭਿਤਾ ॥ ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥ ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥ ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥ ਜਿਸੁ ਲਿਖਿਆ ਨਾਨਕ ਦਾਸ ਤਿਸੁ ਨਾਉ ਅੰਮ੍ਰਿਤੁ ਸਤਿਗੁਰਿ ਦਿਤਾ ॥੧੯॥
ਸਲੋਕ ਮਹਲਾ ੫ ॥
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੧॥
ਮਹਲਾ ੫ ॥
ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥ ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥
ਪਉੜੀ ॥
ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥ ਆਪਣੀ ਕੀਮਤਿ ਆਪਿ ਆਪੇ ਹੀ ਜਾਤੀਆ ॥ ਸਭੁ ਕਿਛੁ ਆਪੇ ਆਪਿ ਆਪਿ ਉਪੰਨਿਆ ॥ ਆਪਣਾ ਕੀਤਾ ਆਪਿ ਆਪਿ ਵਰੰਨਿਆ ॥ ਧੰਨੁ ਸੁ ਤੇਰਾ ਥਾਨੁ ਜਿਥੈ ਤੂ ਵੁਠਾ ॥

Ang 965

aatam jitaa gurmatee aaga(n)jat paagaa ||
jiseh dhiaaiaa paarabraham so kal meh taagaa ||
saadhoo sa(n)gat niramalaa aThasaTh majanaagaa ||
jis prabh miliaa aapanaa so purakh sabhaagaa ||
naanak tis balihaaranai jis evadd bhaagaa ||17||
salok mahalaa panjavaa ||
jaa(n) pir a(n)dhar taa(n) dhan baahar ||
jaa(n) pir baahar taa(n) dhan maahar ||
bin naavai bahu fer firaahar ||
satigur sa(n)g dhikhaiaa jaahar ||
jan naanak sache sach samaahar ||1||
mahalaa panjavaa ||
aahar sabh karadhaa firai aahar ik na hoi ||
naanak jit aahar jag udharai viralaa boojhai koi ||2||
pauRee ||
vaddee hoo vaddaa apaar teraa maratabaa ||
ra(n)g para(n)g anek na jaapani(h) karatabaa ||
jeeaa a(n)dhar jeeau sabh kichh jaanalaa ||
sabh kichh terai vas teraa ghar bhalaa ||
terai ghar aana(n)dh vadhaiee tudh ghar ||
maan mahataa tej aapanaa aap jar ||
sarab kalaa bharapoor dhisai jat kataa ||
naanak dhaasan dhaas tudh aagai binavataa ||18||
salok mahalaa panjavaa ||
chhataRe baajaar sohan vich vapaare’e ||
vakhar hik apaar naanak khaTe so dhanee ||1||
mahalaa panjavaa ||
kabeeraa hamaraa ko nahee ham kis hoo ke naeh ||
jin ih rachan rachaiaa tis hee maeh samaeh ||2||
pauRee ||
safaliau birakh suhaavaRaa har safal a(n)mritaa ||
man lochai un(h) milan kau kiau va(n)n(j)ai ghitaa ||
varanaa chihanaa baaharaa oh agam ajitaa ||
oh piaaraa jeea kaa jo khol(h)ai bhitaa ||
sevaa karee tusaaReeaa mai dhasih mitaa ||
kurabaanee va(n)n(j)aa vaaranai bale bal kitaa ||
dhasan sa(n)t piaariaa sunahu lai chitaa ||
jis likhiaa naanak dhaas tis naau a(n)mrit satigur dhitaa ||19||
salok mahalaa panjavaa ||
kabeer dharatee saadh kee tasakar baiseh gaeh ||
dharatee bhaar na biaapiee un kau laahoo laeh ||1||
mahalaa panjavaa ||
kabeer chaaval kaarane tukh kau muhalee lai ||
sa(n)g kusa(n)gee baisate tab poochhe dharam rai ||2||
pauRee ||
aape hee vadd paravaar aap ikaateeaa ||
aapanee keemat aap aape hee jaateeaa ||
sabh kichh aape aap aap upa(n)niaa ||
aapanaa keetaa aap aap vara(n)niaa ||
dha(n)nu su teraa thaan jithai too vuThaa ||