Sri Guru Granth Sahib

ਅੰਗ ੯੬੩

ਸਲੋਕ ਮਃ ੫ ॥
ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥ ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥ ਸੂਖ ਸਹਜ ਆਨਦੁ ਘਣਾ ਪ੍ਰਭ ਜਪਤਿਆ ਦੁਖੁ ਜਾਇ ॥ ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥
ਮਃ ੫ ॥
ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥ ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥ ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥ ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥ ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥ ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥ ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥
ਪਉੜੀ ॥
ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥ ਪਸੂ ਪਰੇਤ ਅਗਿਆਨ ਉਧਾਰੇ ਇਕ ਖਣੇ ॥ ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ ॥ ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ ॥ ਰੋਗੁ ਸੋਗੁ ਦੁਖੁ ਵੰਞੈ ਜਿਸੁ ਨਾਉ ਮਨਿ ਵਸੈ ॥ ਤਿਸਹਿ ਪਰਾਪਤਿ ਲਾਲੁ ਜੋ ਗੁਰ ਸਬਦੀ ਰਸੈ ॥ ਖੰਡ ਬ੍ਰਹਮੰਡ ਬੇਅੰਤ ਉਧਾਰਣਹਾਰਿਆ ॥ ਤੇਰੀ ਸੋਭਾ ਤੁਧੁ ਸਚੇ ਮੇਰੇ ਪਿਆਰਿਆ ॥੧੨॥
ਸਲੋਕ ਮਃ ੫ ॥
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥ ਤਉ ਸਜਣ ਕੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ ॥੧॥
ਮਃ ੫ ॥
ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥ ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ ॥੨॥
ਪਉੜੀ ॥
ਜਿਸੁ ਤੂ ਵੁਠਾ ਚਿਤਿ ਤਿਸੁ ਦਰਦੁ ਨਿਵਾਰਣੋ ॥ ਜਿਸੁ ਤੂ ਵੁਠਾ ਚਿਤਿ ਤਿਸੁ ਕਦੇ ਨ ਹਾਰਣੋ ॥ ਜਿਸੁ ਮਿਲਿਆ ਪੂਰਾ ਗੁਰੂ ਸੁ ਸਰਪਰ ਤਾਰਣੋ ॥ ਜਿਸ ਨੋ ਲਾਏ ਸਚਿ ਤਿਸੁ ਸਚੁ ਸਮ੍ਹ੍ਹਾਲਣੋ ॥ ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ ॥ ਜਿਸ ਨੋ ਇਕੋ ਰੰਗੁ ਭਗਤੁ ਸੋ ਜਾਨਣੋ ॥ ਓਹੁ ਸਭਨਾ ਕੀ ਰੇਣੁ ਬਿਰਹੀ ਚਾਰਣੋ ॥ ਸਭਿ ਤੇਰੇ ਚੋਜ ਵਿਡਾਣ ਸਭੁ ਤੇਰਾ ਕਾਰਣੋ ॥੧੩॥
ਸਲੋਕ ਮਃ ੫ ॥
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥
ਮਃ ੫ ॥
ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥ ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥

Ang 963

salok mahalaa panjavaa ||
a(n)mirat baanee amiau ras a(n)mrit har kaa naau ||
man tan hiradhai simar har aaTh pahar gun gaau ||
aupadhes sunahu tum gursikhahu sachaa ihai suaau ||
janam padhaarath safal hoi man meh laih bhaau ||
sookh sahaj aanadh ghanaa prabh japatiaa dhukh jai ||
naanak naam japat sukh uoopajai dharageh paieeaai thaau ||1||
mahalaa panjavaa ||
naanak naam dhiaaieeaai gur pooraa mat dhei ||
bhaanai jap tap sa(n)jamo bhaanai hee kadd lei ||
bhaanai jon bhavaieeaai bhaanai bakhas karei ||
bhaanai dhukh sukh bhogeeaai bhaanai karam karei ||
bhaanai miTee saaj kai bhaanai jot dharei ||
bhaanai bhog bhogaidhaa bhaanai maneh karei ||
bhaanai narak surag aautaare bhaanai dharan parei ||
bhaanai hee jis bhagatee laae naanak virale he ||2||
pauRee ||
vaddiaaiee sache naam kee hau jeevaa sun sune ||
pasoo paret agiaan udhaare ik khane ||
dhinas rain teraa naau sadhaa sadh jaapeeaai ||
tirasanaa bhukh vikaraal nai terai dhraapeeaai ||
rog sog dhukh va(n)n(j)ai jis naau man vasai ||
tiseh paraapat laal jo gur sabadhee rasai ||
kha(n)dd brahama(n)dd bea(n)t udhaaranahaariaa ||
teree sobhaa tudh sache mere piaariaa ||12||
salok mahalaa panjavaa ||
mitr piaaraa naanak jee mai chhadd gavaiaa ra(n)g kasu(n)bhai bhulee ||
tau sajan kee mai keem na paudhee hau tudh bin add na lahadhee ||1||
mahalaa panjavaa ||
sas virain naanak jeeau sasuraa vaadhee jeTho pau pau loohai ||
habhe bhas punedhe vatan jaa mai sajan toohai ||2||
pauRee ||
jis too vuThaa chit tis dharadh nivaarano ||
jis too vuThaa chit tis kadhe na haarano ||
jis miliaa pooraa guroo su sarapar taarano ||
jis no laae sach tis sach sam(h)aalano ||
jis aaiaa hath nidhaanu su rahiaa bhaalano ||
jis no iko ra(n)g bhagat so jaanano ||
oh sabhanaa kee ren birahee chaarano ||
sabh tere choj viddaan sabh teraa kaarano ||13||
salok mahalaa panjavaa ||
ausatat ni(n)dhaa naanak jee mai habh van(j)aiee chhoRiaa habh kijh tiaagee ||
habhe saak kooRaave ddiThe tau palai taiddai laagee ||1||
mahalaa panjavaa ||
firadhee firadhee naanak jeeau hau faavee theeiee bahut dhisaavar pa(n)dhaa ||
taa hau sukh sukhaalee sutee jaa gur mil sajan mai ladhaa ||2||