Sri Guru Granth Sahib

ਅੰਗ ੯੬੪

ਪਉੜੀ ॥
ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥ ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥ ਜਿਸ ਨੋ ਵਿਸਰੈ ਨਾਉ ਸੁ ਜੋਨੀ ਹਾਂਢੀਐ ॥ ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥ ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥ ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥ ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥
ਸਲੋਕ ਮਃ ੫ ॥
ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥ ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥
ਮਃ ੫ ॥
ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥ ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥
ਪਉੜੀ ॥
ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥ ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥ ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥ ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥ ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥ ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥ ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥ ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥
ਸਲੋਕ ਮਃ ੫ ॥
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥ ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥
ਮਃ ੫ ॥
ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥ ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥
ਪਉੜੀ ॥
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥ ਜੋ ਕੀਨੑੀ ਕਰਤਾਰਿ ਸਾਈ ਭਲੀ ਗਲ ॥ ਜਿਨੑੀ ਪਛਾਤਾ ਖਸਮੁ ਸੇ ਦਰਗਾਹ ਮਲ ॥ ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥
ਸਲੋਕ ਮਃ ੫ ॥
ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥ ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥
ਮਃ ੫ ॥
ਹਠ ਮੰਝਾਹੂ ਮੈ ਮਾਣਕੁ ਲਧਾ ॥ ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥ ਢੂੰਢ ਵਞਾਈ ਥੀਆ ਥਿਤਾ ॥ ਜਨਮੁ ਪਦਾਰਥੁ ਨਾਨਕ ਜਿਤਾ ॥੨॥
ਪਉੜੀ ॥
ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥ ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ ॥ ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥

Ang 964

pauRee ||
sabhe dhukh sa(n)taap jaa(n) tudhahu bhuleeaai ||
je keechan lakh upaav taa(n) kahee na ghuleeaai ||
jis no visarai naau su niradhan kaa(n)ddeeaai ||
jis no visarai naau so jonee haa(n)ddeeaai ||
jis khasam na aavai chit tis jam dda(n)dd dhe ||
jis khasam na aavee chit rogee se gane ||
jis khasam na aavee chit su kharo aha(n)kaareeaa ||
soiee dhuhelaa jag jin naau visaareeaa ||14||
salok mahalaa panjavaa ||
taiddee ba(n)dhas mai koi na ddiThaa too naanak man bhaanaa ||
ghol ghumaiee tis mitr vichole jai mil ka(n)t pachhaanaa ||1||
mahalaa panjavaa ||
paav suhaave jaa(n) tau dhir juladhe sees suhaavaa charanee ||
mukh suhaavaa jaa(n) tau jas gaavai jeeau piaa tau saranee ||2||
pauRee ||
mil naaree satasa(n)g ma(n)gal gaaveeaa ||
ghar kaa hoaa ba(n)dhaan bahuR na dhaaveeaa ||
binaThee dhuramat dhurat soi kooRaaveeaa ||
seelava(n)t paradhaan ridhai sachaaveeaa ||
a(n)tar baahar ik ik reetaaveeaa ||
man dharasan kee piaas charan dhaasaaveeaa ||
sobhaa banee seegaar khasam jaa(n) raaveeaa ||
mileeaa aai sa(n)jog jaa(n) tis bhaaveeaa ||15||
salok mahalaa panjavaa ||
habh gun taidde naanak jeeau mai koo the’ee mai niragun te kiaa hovai ||
tau jevadd dhaataar na koiee jaachak sadhaa jaachovai ||1||
mahalaa panjavaa ||
dheh chhija(n)dhaRee uoon majhoonaa gur sajan jeeau dharaiaa ||
habhe sukh suhelaRaa sutaa jitaa jag sabaiaa ||2||
pauRee ||
vaddaa teraa dharabaar sachaa tudh takhat ||
sir saahaa paatisaahu nihachal chaur chhat ||
jo bhaavai paarabraham soiee sach niaau ||
je bhaavai paarabraham nithaave milai thaau ||
jo keen(h)ee karataar saiee bhalee gal ||
jin(h)ee pachhaataa khasam se dharagaeh mal ||
sahee teraa furamaan kinai na fereeaai ||
kaaran karan kareem kudharat tereeaai ||16||
salok mahalaa panjavaa ||
soi suna(n)dhaRee meraa tan man maulaa naam japa(n)dhaRee laalee ||
pa(n)dh jula(n)dhaRee meraa a(n)dhar Tha(n)ddaa gur dharasan dhekh nihaalee ||1||
mahalaa panjavaa ||
haTh ma(n)jhaahoo mai maanak ladhaa ||
mul na ghidhaa mai koo satigur dhitaa ||
ddoo(n)dd van(j)aiee theeaa thitaa ||
janam padhaarath naanak jitaa ||2||
pauRee ||
jis kai masatak karam hoi so sevaa laagaa ||
jis gur mil kamal pragaasiaa so anadhin jaagaa ||
lagaa ra(n)g charanaarabi(n)dh sabh bhram bhau bhaagaa ||