ਧੰਨੁ ਸੁ ਤੇਰੇ ਭਗਤ ਜਿਨੑੀ ਸਚੁ ਤੂੰ ਡਿਠਾ ॥ ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥ ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥
ਸਲੋਕ ਮਃ ੫ ॥
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥ ਜੋ ਨਰ ਪੀਰਿ ਨਿਵਾਜਿਆ ਤਿਨੑਾ ਅੰਚ ਨ ਲਾਗ ॥੧॥
ਮਃ ੫ ॥
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਈ ਪਾਈਅਨੑਿ ਜਿਨੑਾ ਪਿਆਰੇ ਨੇਹ ॥੨॥
ਪਉੜੀ ॥
ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥ ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥ ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥ ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥ ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥ ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥ ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥ ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥
ਸਲੋਕ ਮਃ ੫ ॥
ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥ ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥
ਮਃ ੫ ॥
ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥ ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥
ਪਉੜੀ ॥
ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥ ਆਪੇ ਸਭਨਾ ਮੰਝਿ ਆਪੇ ਬਾਹਰਾ ॥ ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥ ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥ ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥ ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥ ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ੴ ਸਤਿਗੁਰ ਪ੍ਰਸਾਦਿ ॥
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥ ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥ ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥
dha(n)nu su tere bhagat jin(h)ee sach too(n) ddiThaa ||
jis no teree dhiaa salaahe soi tudh ||
jis gur bheTe naanak niramal soiee sudh ||20||
salok mahalaa panjavaa ||
fareedhaa bhoom ra(n)gaavalee ma(n)jh visoolaa baag ||
jo nar peer nivaajiaa tin(h)aa a(n)ch na laag ||1||
mahalaa panjavaa ||
fareedhaa umar suhaavaRee sa(n)g suva(n)naRee dheh ||
virale keiee paieeani(h) jin(h)aa piaare neh ||2||
pauRee ||
jap tap sa(n)jam dhiaa dharam jis dheh su paae ||
jis bujhaieh agan aap so naam dhiaae ||
a(n)tarajaamee agam purakh ik dhirasaT dhikhaae ||
saadhasa(n)gat kai aasarai prabh siau ra(n)g laae ||
aaugan kaT mukh ujalaa har naam taraae ||
janam maran bhau kaTion fir jon na paae ||
a(n)dh koop te kaaddian laR aap faRaae ||
naanak bakhas milaian rakhe gal laae ||21||
salok mahalaa panjavaa ||
muhabat jis khudhai dhee rataa ra(n)g chalool ||
naanak virale paie’eeh tis jan keem na mool ||1||
mahalaa panjavaa ||
a(n)dhar vidhaa sach nai baahar bhee sach ddiThom ||
naanak raviaa habh thai van tiran tirabhavan rom ||2||
pauRee ||
aape keeto rachan aape hee ratiaa ||
aape hoio ik aape bahu bhatiaa ||
aape sabhanaa ma(n)jh aape baaharaa ||
aape jaaneh dhoor aape hee jaaharaa ||
aape hoveh gupat aape paragaTeeaai ||
keemat kisai na pai teree thaTeeaai ||
gahir ga(n)bheer athaahu apaar aganat too(n) ||
naanak varatai ik iko ik too(n) ||22||1||2|| sudh ||
raamakalee kee vaar rai balava(n)dd tathaa satai ddoom aakhee
ikOankaar satigur prasaadh ||
naau karataa kaadhar kare kiau bol hovai jokheevadhai ||
dhe gunaa sat bhain bharaav hai paara(n)gat dhaan paReevadhai ||
naanak raaj chalaiaa sach koT sataanee neev dhai ||
lahane dharion chhat sir kar sifatee a(n)mrit peevadhai ||
mat gur aatam dhev dhee khaRag jor paraakui jeea dhai ||
gur chele raharaas keeiee naanak salaamat theevadhai ||
seh Tikaa dhitos jeevadhai ||1||
lahane dhee feraieeaai naanakaa dhohee khaTeeaai ||
jot ohaa jugat sai seh kaiaa fer palaTeeaai ||
jhulai su chhat nira(n)janee mal takhat baiThaa gur haTeeaai ||
kareh j gur furamaiaa sil jog aloonee chaTeeaai ||