ਸਲੋਕ ਮਃ ੫ ॥
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥
ਮਃ ੫ ॥
ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥ ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥
ਪਉੜੀ ॥
ਹੋਵੈ ਸੁਖੁ ਘਣਾ ਦਯਿ ਧਿਆਇਐ ॥ ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥ ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥ ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥ ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥ ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥ ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥ ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥
ਸਲੋਕ ਮਃ ੫ ॥
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥
ਮਃ ੫ ॥
ਜਿਨੑਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥
ਪਉੜੀ ॥
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਬੰਧਨ ਖੋਲਨੑਿ ਸੰਤ ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨੑਿ ਰੰਗੁ ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥
ਸਲੋਕ ਮਃ ੫ ॥
ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥
ਮਃ ੫ ॥
ਸਚੀ ਬੈਸਕ ਤਿਨੑਾ ਸੰਗਿ ਜਿਨ ਸੰਗਿ ਜਪੀਐ ਨਾਉ ॥ ਤਿਨੑ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥
ਪਉੜੀ ॥
ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥ ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥ ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥ ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥ ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥ ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥ ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥ ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥
ਸਲੋਕੁ ਮਃ ੫ ॥
ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥ ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥
salok mahalaa panjavaa ||
prem paTolaa tai seh dhitaa ddakan koo pat meree ||
dhaanaa beenaa saiee maiddaa naanak saar na jaanaa teree ||1||
mahalaa panjavaa ||
taiddai simaran habh kichh ladham bikham na ddiTham koiee ||
jis pat rakhai sachaa saahib naanak meT na sakai koiee ||2||
pauRee ||
hovai sukh ghanaa dhay dhiaaiaai ||
va(n)n(j)ai rogaa ghaan har gun gaiaai ||
a(n)dhar varatai Thaadd prabh chit aaiaai ||
pooran hovai aas nai ma(n)n vasaiaai ||
koi na lagai bighan aap gavaiaai ||
giaan padhaarath mat gur te paiaai ||
tin paae sabhe thok jis aap dhivaiaai ||
too(n) sabhanaa kaa khasam sabh teree chhaiaai ||8||
salok mahalaa panjavaa ||
nadhee tara(n)dhaRee maiddaa khoj na khu(n)bhai ma(n)jh muhabat teree ||
tau seh charanee maiddaa heeaRaa seetam har naanak tulahaa beRee ||1||
mahalaa panjavaa ||
jin(h)aa dhisa(n)dhaRiaa dhuramat va(n)n(j)ai mitr asaaddaRe seiee ||
hau ddooddedhee jag sabaiaa jan naanak virale keiee ||2||
pauRee ||
aavai saahib chit teriaa bhagataa ddiThiaa ||
man kee kaTeeaai mail saadhasa(n)g vuThiaa ||
janam maran bhau kaTeeaai jan kaa sabadh jap ||
ba(n)dhan kholani(h) sa(n)t dhoot sabh jaeh chhap ||
tis siau laini(h) ra(n)g jis dhee sabh dhaareeaa ||
uoochee hoo(n) uoochaa thaan agam apaareeaa ||
rain dhinas kar joR saas saas dhiaaieeaai ||
jaa aape hoi dhiaal taa(n) bhagat sa(n)g paieeaai ||9||
salok mahalaa panjavaa ||
baar viddaanaRai hu(n)mas dhu(n)mas kookaa pieeaa raahee ||
tau seh setee lagaRee ddoree naanak anadh setee ban gaahee ||1||
mahalaa panjavaa ||
sachee baisak tin(h)aa sa(n)g jin sa(n)g japeeaai naau ||
tin(h) sa(n)g sa(n)g na keechiee naanak jinaa aapanaa suaau ||2||
pauRee ||
saa velaa paravaan jit satigur bheTiaa ||
hoaa saadhoo sa(n)g fir dhookh na teTiaa ||
paiaa nihachal thaan fir garabh na leTiaa ||
nadharee aaiaa ik sagal brahameTiaa ||
tat giaan lai dhiaan dhirasaT sameTiaa ||
sabho japeeaai jaap j mukhahu boleTiaa ||
hukame bujh nihaal sukh sukheTiaa ||
parakh khajaanai paae se bahuR na khoTiaa ||10||
salok mahalaa panjavaa ||
vichhohe ja(n)boor khave na va(n)n(j)n gaakhaRe ||
je so dhanee mila(n)n naanak sukh sa(n)booh sach ||1||