ਭਗਤ ਤੇਰੇ ਦਇਆਲ ਓਨੑਾ ਮਿਹਰ ਪਾਇ ॥ ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥ ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥ ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥ ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥
ਸਲੋਕ ਮਃ ੫ ॥
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥ ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥
ਮਃ ੫ ॥
ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥ ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥
ਪਉੜੀ ॥
ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥ ਫਉਜ ਸਤਾਣੀ ਹਾਠ ਪੰਚਾ ਜੋੜੀਐ ॥ ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥ ਜਿਣਿ ਜਿਣਿ ਲੈਨੑਿ ਰਲਾਇ ਏਹੋ ਏਨਾ ਲੋੜੀਐ ॥ ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥ ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥ ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥ ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥
ਸਲੋਕ ਮਃ ੫ ॥
ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥ ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥
ਮਃ ੫ ॥
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥
ਪਉੜੀ ॥
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥ ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥ ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥ ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥ ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥ ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥ ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥ ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥
ਸਲੋਕੁ ਮਃ ੫ ॥
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥
ਮਃ ੫ ॥
ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥ ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥
ਪਉੜੀ ॥
ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥ ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ ॥ ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ ॥ ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ ॥ ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥ ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥ ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥
bhagat tere dhiaal on(h)aa mihar pai ||
dhookh dharadh vadd rog na pohe tis mai ||
bhagataa eh adhaar gun govi(n)dh gai ||
sadhaa sadhaa dhin rain iko ik dhiaai ||
peevat a(n)mirat naam jan naame rahe aghai ||14||
salok mahalaa panjavaa ||
koT bighan tis laagate jis no visarai naau ||
naanak anadhin bilapate jiau su(n)n(j)ai ghar kaau ||1||
mahalaa panjavaa ||
piree milaavaa jaa theeaai saiee suhaavee rut ||
ghaRee muhat neh veesarai naanak raveeaai nit ||2||
pauRee ||
soorabeer vareeaam kinai na hoReeaai || fauj sataanee haaTh pa(n)chaa joReeaai ||
dhas naaree aaudhoot dhen chamoReeaai ||
jin jin laini(h) ralai eho enaa loReeaai ||
trai gun in kai vas kinai na moReeaai ||
bharam koT maiaa khaiee kahu kit bidh toReeaai ||
gur pooraa aaraadh bikham dhal foReeaai ||
hau tis agai dhin raat rahaa kar joReeaai ||15||
salok mahalaa panjavaa ||
kilavikh sabhe utaran neet neet gun gaau ||
koT kalesaa uoopajeh naanak bisarai naau ||1||
mahalaa panjavaa ||
naanak satigur bheTiaai pooree hovai jugat ||
hasa(n)dhiaa khela(n)dhiaa paina(n)dhiaa khaava(n)dhiaa viche hovai mukat ||2||
pauRee ||
so satigur dhan dha(n)n jin bharam gaR toRiaa ||
so satigur vaahu vaahu jin har siau joRiaa ||
naam nidhaan akhuT gur dhei dhaarooo ||
mahaa rog bikaraal tinai bidhaarooo ||
paiaa naam nidhaan bahut khajaaniaa ||
jitaa janam apaar aap pachhaaniaa ||
mahimaa kahee na jai gur samarath dhev ||
gur paarabraham paramesur apara(n)par alakh abhev ||16||
salok mahalaa panjavaa ||
audham karedhiaa jeeau too(n) kamaavadhiaa sukh bhu(n)ch ||
dhiaaidhiaa too(n) prabhoo mil naanak utaree chi(n)t ||1||
mahalaa panjavaa ||
subh chi(n)tan gobi(n)dh raman niramal saadhoo sa(n)g ||
naanak naam na visarau ik ghaRee kar kirapaa bhagava(n)t ||2||
pauRee ||
teraa keetaa hoi ta kaahe ddarapeeaai ||
jis mil japeeaai naau tis jeeau arapeeaai ||
aaiaai chit nihaal saahib besumaar ||
tis no pohe kavan jis val nira(n)kaar ||
sabh kichh tis kai vas na koiee baaharaa ||
so bhagataa man vuThaa sach samaaharaa ||
tere dhaas dhiaain tudh too(n) rakhan vaaliaa ||