Sri Guru Granth Sahib

ਅੰਗ ੫੨੩

ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥੧੭॥
ਸਲੋਕ ਮਃ ੫ ॥
ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥ ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥੧॥
ਮਃ ੫ ॥
ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥ ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥
ਪਉੜੀ ॥
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥ ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥ ਜਿਨੑੀ ਪਛਾਤਾ ਹੁਕਮੁ ਤਿਨੑ ਕਦੇ ਨ ਰੋਵਣਾ ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥
ਸਲੋਕ ਮਃ ੫ ॥
ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ ॥ ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥੧॥
ਮਃ ੫ ॥
ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥ ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥੨॥
ਪਉੜੀ ॥
ਆਦਿ ਜੁਗਾਦੀ ਆਪਿ ਰਖਣ ਵਾਲਿਆ ॥ ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥ ਊਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥ ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥ ਜਿਨੑ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥ ਆਪੇ ਰਚਨੁ ਰਚਾਇ ਆਪੇ ਹੀ ਪਾਲਿਆ ॥ ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥ ਗੁਰ ਪੂਰੇ ਕੀ ਟੇਕ ਨਾਨਕ ਸੰਮ੍ਹ੍ਹਾਲਿਆ ॥੧੯॥
ਸਲੋਕ ਮਃ ੫ ॥
ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥ ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥ ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥ ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥ ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥ ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥
ਮਃ ੫ ॥
ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥ ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥ ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥ ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥ ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥ ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥ ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥ ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥
ਪਉੜੀ ॥
ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥ ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥

Ang 523

sir sabhanaa samarath nadhar nihaaliaa ||17||
salok mahalaa panjavaa ||
kaam karodh madh lobh moh dhusaT baasanaa nivaar ||
raakh leh prabh aapane naanak sadh balihaar ||1||
mahalaa panjavaa ||
khaa(n)dhiaa khaa(n)dhiaa muh ghaThaa paina(n)dhiaa sabh a(n)g ||
naanak dhirag tinaa dhaa jeeviaa jin sach na lago ra(n)g ||2||
pauRee ||
jiau jiau teraa hukam tivai tiau hovanaa ||
jeh jeh rakheh aap teh jai khaRovanaa ||
naam terai kai ra(n)g dhuramat dhovanaa ||
jap jap tudh nira(n)kaar bharam bhau khovanaa ||
jo terai ra(n)g rate se jon na jovanaa ||
a(n)tar baahar ik nain alovanaa ||
jin(h)ee pachhaataa hukam tin(h) kadhe na rovanaa ||
naau naanak bakhasees man maeh parovanaa ||18||
salok mahalaa panjavaa ||
jeevadhiaa na chetio muaa rala(n)dhaRo khaak ||
naanak dhuneeaa sa(n)g gudhaariaa saakat mooR napaak ||1||
mahalaa panjavaa ||
jeeva(n)dhiaa har chetiaa mara(n)dhiaa har ra(n)g ||
janam padhaarath taariaa naanak saadhoo sa(n)g ||2||
pauRee ||
aadh jugaadhee aap rakhan vaaliaa ||
sach naam karataar sach pasaariaa ||
uoonaa kahee na hoi ghaTe ghaT saariaa ||
miharavaan samarath aape hee ghaaliaa ||
jin(h) man vuThaa aap se sadhaa sukhaaliaa ||
aape rachan rachai aape hee paaliaa ||
sabh kichh aape aap bea(n)t apaariaa ||
gur poore kee Tek naanak sa(n)m(h)aaliaa ||19||
salok mahalaa panjavaa ||
aadh madh ar a(n)t paramesar rakhiaa ||
satigur dhitaa har naam a(n)mrit chakhiaa ||
saadhaa sa(n)g apaar anadhin har gun ravai ||
paae manorath sabh jonee neh bhavai ||
sabh kichh karate hath kaaran jo karai ||
naanak ma(n)gai dhaan sa(n)taa dhoor tarai ||1||
mahalaa panjavaa ||
tis no ma(n)n vasai jin upaiaa ||
jin jan dhiaaiaa khasam tin sukh paiaa ||
safal janam paravaan gurmukh aaiaa ||
hukamai bujh nihaal khasam furamaiaa ||
jis hoaa aap kirapaalu su neh bharamaiaa ||
jo jo dhitaa khasam soiee sukh paiaa ||
naanak jiseh dhiaal bujhaae hukam mit ||
jiseh bhulaae aap mar mar jameh nit ||2||
pauRee ||
ni(n)dhak maare tatakaal khin Tikan na dhite ||
prabh dhaas kaa dhukh na khav sakeh faR jonee jute ||