ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥ ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥ ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥ ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥
ਸਲੋਕ ਮਃ ੫ ॥
ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥ ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥
ਮਃ ੫ ॥
ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥ ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥
ਪਉੜੀ ॥
ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥ ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥ ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥ ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ ॥ ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ ॥ ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥ ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ ॥ ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥੫॥
ਸਲੋਕ ਮਃ ੫ ॥
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥ ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥
ਮਃ ੫ ॥
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥ ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥
ਪਉੜੀ ॥
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥ ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥ ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥ ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ॥ ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥ ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥
ਸਲੋਕ ਮਃ ੫ ॥
ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥ ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥
ਮਃ ੫ ॥
ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥ ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥
ਪਉੜੀ ॥
ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥ ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥ ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥ ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥ ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥ ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥ ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥ ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥
sabh kichh jaanai jaan bujh veechaaradhaa ||
anik roop khin maeh kudharat dhaaradhaa ||
jis no lai sach tiseh udhaaradhaa ||
jis dhai hovai val su kadhe na haaradhaa ||
sadhaa abhag dheebaan hai hau tis namasakaaradhaa ||4||
salok mahalaa panjavaa ||
kaam karodh lobh chhoddeeaai dheejai agan jalai ||
jeevadhiaa nit jaapeeaai naanak saachaa naau ||1||
mahalaa panjavaa ||
simarat simarat prabh aapanaa sabh fal paae aaeh ||
naanak naam araadhiaa gur poorai dheeaa milai ||2||
pauRee ||
so mukataa sa(n)saar j gur upadhesiaa ||
tis kee giee balai miTe a(n)dhesiaa ||
tis kaa dharasan dhekh jagat nihaal hoi ||
jan kai sa(n)g nihaal paapaa mail dhoi ||
a(n)mrit saachaa naau othai jaapeeaai ||
man kau hoi sa(n)tokh bhukhaa dhraapeeaai ||
jis ghaT vasiaa naau tis ba(n)dhan kaaTeeaai ||
gur parasaadh kinai viralai har dhan khaaTeeaai ||5||
salok mahalaa panjavaa ||
man meh chitavau chitavanee udham karau uTh neet ||
har keeratan kaa aaharo har dheh naanak ke meet ||1||
mahalaa panjavaa ||
dhirasaT dhaar prabh raakhiaa man tan rataa mool ||
naanak jo prabh bhaaneeaa marau vichaaree sool ||2||
pauRee ||
jeea kee birathaa hoi su gur peh aradhaas kar ||
chhodd siaanap sagal man tan arap dhar ||
poojahu gur ke pair dhuramat jai jar ||
saadh janaa kai sa(n)g bhavajal bikham tar ||
sevahu satigur dhev agai na marahu ddar ||
khin meh kare nihaal uoone subhar bhar ||
man kau hoi sa(n)tokh dhiaaieeaai sadhaa har ||
so lagaa satigur sev jaa kau karam dhur ||6||
salok mahalaa panjavaa ||
lagaRee suthaan joRanahaarai joReeaa ||
naanak laharee lakh sai aan dduban dhei na maa piree ||1||
mahalaa panjavaa ||
ban bheehaavalai hik saathee ladham dhukh harataa har naamaa ||
bal bal jaiee sa(n)t piaare naanak pooran kaamaa(n) ||2||
pauRee ||
paieean sabh nidhaan terai ra(n)g ratiaa ||
n hovee pachhotaau tudh no japatiaa ||
pahuch na sakai koi teree Tek jan ||
gur poore vaahu vaahu sukh lahaa chitaar man ||
gur peh sifat bha(n)ddaar karamee paieeaai ||
satigur nadhar nihaal bahuR na dhaieeaai ||
rakhai aap dhiaal kar dhaasaa aapane ||
har har har har naam jeevaa sun sune ||7||