Sri Guru Granth Sahib

ਅੰਗ ੫੧੮

ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥
ਪਉੜੀ ॥
ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥ ਸਚੋ ਸਚਾ ਸਚੁ ਸਚੁ ਨਿਹਾਰੀਐ ॥ ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥ ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥ ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥ ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥ ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥
ਸਲੋਕੁ ਮਃ ੫ ॥
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥
ਮਃ ੫ ॥
ਕਿਤੀ ਬੈਹਨੑਿ ਬੈਹਣੇ ਮੁਚੁ ਵਜਾਇਨਿ ਵਜ ॥ ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥
ਪਉੜੀ ॥
ਤੁਧੁ ਧਿਆਇਨੑਿ ਬੇਦ ਕਤੇਬਾ ਸਣੁ ਖੜੇ ॥ ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ ਬ੍ਰਹਮੇ ਤੁਧੁ ਧਿਆਇਨੑਿ ਇੰਦ੍ਰ ਇੰਦ੍ਰਾਸਣਾ ॥ ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥ ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥ ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥ ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥
ਸਲੋਕੁ ਮਃ ੫ ॥
ਚੰਗਿਆਈਂ ਆਲਕੁ ਕਰੇ ਬੁਰਿਆਈਂ ਹੋਇ ਸੇਰੁ ॥ ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥
ਮਃ ੫ ॥
ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥ ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥
ਪਉੜੀ ॥
ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥ ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥ ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥ ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥ ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥ ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥ ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥
ਸਲੋਕ ਮਃ ੫ ॥
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
ਮਃ ੫ ॥
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥
ਪਉੜੀ ॥
ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥

Ang 518

jis simarat sukh hoi sagale dhookh jaeh ||2||
pauRee ||
akul nira(n)jan purakh agam apaareeaai ||
sacho sachaa sach sach nihaareeaai ||
kooR na jaapai kichh teree dhaareeaai ||
sabhasai dhe dhaataar jet upaareeaai ||
eikat soot paroi jot sa(n)jaareeaai ||
hukame bhavajal ma(n)jh hukame taareeaai ||
prabh jeeau tudh dhiaae soi jis bhaag mathaareeaai ||
teree gat mit lakhee na jai hau tudh balihaareeaai ||1||
salok mahalaa panjavaa ||
jaa too(n) tuseh miharavaan achi(n)t vaseh man maeh ||
jaa too(n) tuseh miharavaan nau nidh ghar meh paeh ||
jaa too(n) tuseh miharavaan taa gur kaa ma(n)tr kamaeh ||
jaa too(n) tuseh miharavaan taa naanak sach samaeh ||1||
mahalaa panjavaa ||
kitee baihani(h) baihane much vajain vaj ||
naanak sache naam vin kisai na raheeaa laj ||2||
pauRee ||
tudh dhiaaini(h) bedh katebaa san khaRe ||
ganatee ganee na jai terai dhar paRe ||
brahame tudh dhiaaini(h) i(n)dhr i(n)dhraasanaa ||
sa(n)kar bisan avataar har jas mukh bhanaa ||
peer pikaabar sekh masaik aaule’ee ||
ot pot nira(n)kaar ghaT ghaT maule’ee ||
kooRahu kare vinaas dharame tageeaai ||
jit jit laieh aap tit tit lageeaai ||2||
salok mahalaa panjavaa ||
cha(n)giaae(n)ee aalak kare buriaae(n)ee hoi ser ||
naanak aj kal aavasee gaafal faahee per ||1||
mahalaa panjavaa ||
kiteeaa kudda(n)g gujhaa theeaai na hit ||
naanak tai seh ddakiaa man meh sachaa mit ||2||
pauRee ||
hau maagau tujhai dhiaal kar dhaasaa goliaa ||
nau nidh paiee raaj jeevaa boliaa ||
a(n)mirat naam nidhaan dhaasaa ghar ghanaa ||
tin kai sa(n)g nihaal sravanee jas sunaa ||
kamaavaa tin kee kaar sareer pavit hoi ||
pakhaa paanee pees bigasaa pair dhoi ||
aapahu kachhoo na hoi prabh nadhar nihaaleeaai ||
moh niragun dhichai thaau sa(n)t dharam saaleeaai ||3||
salok mahalaa panjavaa ||
saajan tere charan kee hoi rahaa sadh dhoor ||
naanak saran tuhaareeaa pekhau sadhaa hajoor ||1||
mahalaa panjavaa ||
patit puneet asa(n)kh hoh har charanee man laag ||
aThasaTh teerath naam prabh jis naanak masatak bhaag ||2||
pauRee ||
nit japeeaai saas giraas naau paravadhigaar dhaa ||
jis no kare raha(n)m tis na visaaradhaa ||
aap upaavanahaar aape hee maaradhaa ||