Sri Guru Granth Sahib

ਅੰਗ ੧੮੭

ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥
ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥
ਕਵਨ ਤਪੁ ਜਿਤੁ ਤਪੀਆ ਹੋਇ ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥
ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥
ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥ ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥
ਗਉੜੀ ਮਹਲਾ ੫ ॥
ਆਪਨ ਤਨੁ ਨਹੀ ਜਾ ਕੋ ਗਰਬਾ ॥ ਰਾਜ ਮਿਲਖ ਨਹੀ ਆਪਨ ਦਰਬਾ ॥੧॥
ਆਪਨ ਨਹੀ ਕਾ ਕਉ ਲਪਟਾਇਓ ॥ ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥
ਸੁਤ ਬਨਿਤਾ ਆਪਨ ਨਹੀ ਭਾਈ ॥ ਇਸਟ ਮੀਤ ਆਪ ਬਾਪੁ ਨ ਮਾਈ ॥੨॥
ਸੁਇਨਾ ਰੂਪਾ ਫੁਨਿ ਨਹੀ ਦਾਮ ॥ ਹੈਵਰ ਗੈਵਰ ਆਪਨ ਨਹੀ ਕਾਮ ॥੩॥
ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥ ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥
ਗਉੜੀ ਮਹਲਾ ੫ ॥
ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥ ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥
ਸਤਿਗੁਰ ਅਪੁਨੇ ਕਉ ਕੁਰਬਾਨੀ ॥ ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥
ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥ ਅਹੰਬੁਧਿ ਤਿਨਿ ਸਗਲ ਤਿਆਗੀ ॥੨॥
ਗੁਰ ਕਾ ਸਬਦੁ ਲਗੋ ਮਨਿ ਮੀਠਾ ॥ ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥
ਗੁਰੁ ਸੁਖਦਾਤਾ ਗੁਰੁ ਕਰਤਾਰੁ ॥ ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥
ਗਉੜੀ ਮਹਲਾ ੫ ॥
ਰੇ ਮਨ ਮੇਰੇ ਤੂੰ ਤਾ ਕਉ ਆਹਿ ॥ ਜਾ ਕੈ ਊਣਾ ਕਛਹੂ ਨਾਹਿ ॥੧॥
ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥ ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥
ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥ ਆਦਿ ਪੁਰਖ ਅਪਰੰਪਰ ਦੇਵ ॥੨॥
ਤਿਸੁ ਊਪਰਿ ਮਨ ਕਰਿ ਤੂੰ ਆਸਾ ॥ ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥
ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥ ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥
ਗਉੜੀ ਮਹਲਾ ੫ ॥
ਮੀਤੁ ਕਰੈ ਸੋਈ ਹਮ ਮਾਨਾ ॥ ਮੀਤ ਕੇ ਕਰਤਬ ਕੁਸਲ ਸਮਾਨਾ ॥੧॥
ਏਕਾ ਟੇਕ ਮੇਰੈ ਮਨਿ ਚੀਤ ॥ ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥
ਮੀਤੁ ਹਮਾਰਾ ਵੇਪਰਵਾਹਾ ॥ ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥
ਮੀਤੁ ਹਮਾਰਾ ਅੰਤਰਜਾਮੀ ॥ ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥
ਹਮ ਦਾਸੇ ਤੁਮ ਠਾਕੁਰ ਮੇਰੇ ॥

Ang 187

kavan gun jo tujh lai gaavau ||
kavan bol paarabraham reejhaavau ||1|| rahaau ||
kavan su poojaa teree karau ||
kavan su bidh jit bhavajal tarau ||2||
kavan tap jit tapeeaa hoi ||
kavanu su naam haumai mal khoi ||3||
gun poojaa giaan dhiaan naanak sagal ghaal ||
jis kar kirapaa satigur milai dhiaal ||4||
tis hee gun tin hee prabh jaataa ||
jis kee maan lei sukhadhaataa ||1|| rahaau dhoojaa ||36||105||
gauRee mahalaa panjavaa ||
aapan tan nahee jaa ko garabaa ||
raaj milakh nahee aapan dharabaa ||1||
aapan nahee kaa kau lapaTaio ||
aapan naam satigur te paio ||1|| rahaau ||
sut banitaa aapan nahee bhaiee ||
eisaT meet aap baap na maiee ||2||
suinaa roopaa fun nahee dhaam ||
haivar gaivar aapan nahee kaam ||3||
kahu naanak jo gur bakhas milaiaa ||
tis kaa sabh kichh jis kaa har raiaa ||4||37||106||
gauRee mahalaa panjavaa ||
gur ke charan uoopar mere maathe ||
taa te dhukh mere sagale laathe ||1||
satigur apune kau kurabaanee ||
aatam cheen param ra(n)g maanee ||1|| rahaau ||
charan ren gur kee mukh laagee ||
aha(n)budh tin sagal tiaagee ||2||
gur kaa sabadh lago man meeThaa ||
paarabraham taa te moh ddeeThaa ||3||
gur sukhadhaataa gur karataar ||
jeea praan naanak gur aadhaar ||4||38||107||
gauRee mahalaa panjavaa ||
re man mere too(n) taa kau aaeh || jaa kai uoonaa kachhahoo naeh ||1||
har saa preetam kar man meet ||
praan adhaar raakhahu sadh cheet ||1|| rahaau ||
re man mere too(n) taa kau sev ||
aadh purakh apara(n)par dhev ||2||
tis uoopar man kar too(n) aasaa ||
aadh jugaadh jaa kaa bharavaasaa ||3||
jaa kee preet sadhaa sukh hoi ||
naanak gaavai gur mil soi ||4||39||108||
gauRee mahalaa panjavaa ||
meet karai soiee ham maanaa ||
meet ke karatab kusal samaanaa ||1||
ekaa Tek merai man cheet ||
jis kichh karanaa su hamaraa meet ||1|| rahaau ||
meet hamaaraa veparavaahaa ||
gur kirapaa te moh asanaahaa ||2||
meet hamaaraa a(n)tarajaamee ||
samarath purakh paarabraham suaamee ||3||
ham dhaase tum Thaakur mere ||